ETV Bharat / state

ਅਰੂਸਾ ਆਲਮ ਮਾਮਲੇ 'ਤੇ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ!

author img

By

Published : Oct 26, 2021, 4:04 PM IST

ਨਵਜੋਤ ਕੌਰ ਸਿੱਧੂ ਵੱਲੋਂ ਅੰਮ੍ਰਿਤਸਰ ਪੂਰਬੀ ਹਲਕੇ ਦਾ ਦੌਰਾ ਕੀਤਾ ਗਿਆ। ਉਨ੍ਹਾਂ ਜਿੱਥੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਉੱਥੇ ਹੀ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਨੂੰ ਸੁਣਿਆ ਗਿਆ ਤੇ ਉਨ੍ਹਾਂ ਦਾ ਹੱਲ ਦਾ ਵੀ ਭਰੋਸਾ ਦਿੱਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦਾ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਦਾ ਸੰਕੇਤ ਦਿੱਤਾ ਹੈ ਪਰ ਲੋਕ ਉਨ੍ਹਾਂ ਦੇ ਨਾਲ ਜੁੜਨਗੇ।

ਅਰੂਸਾ ਕੈਪਟਨ ਦੀ ਦੋਸਤ ਹੈ ਉਹੀ ਦੱਸਣ ਅਰੂਸਾ ਕਿੱਥੇ ਗਈ : ਨਵਜੋਤ ਕੌਰ ਸਿੱਧੂ
ਅਰੂਸਾ ਕੈਪਟਨ ਦੀ ਦੋਸਤ ਹੈ ਉਹੀ ਦੱਸਣ ਅਰੂਸਾ ਕਿੱਥੇ ਗਈ : ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ: ਨਵਜੋਤ ਕੌਰ ਸਿੱਧੂ ਵੱਲੋਂ ਅੰਮ੍ਰਿਤਸਰ (Amritsar) ਪੂਰਬੀ ਹਲਕੇ ਦਾ ਦੌਰਾ ਕੀਤਾ ਗਿਆ। ਉਨ੍ਹਾਂ ਜਿੱਥੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਉੱਥੇ ਹੀ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਨੂੰ ਸੁਣਿਆ ਗਿਆ ਤੇ ਉਨ੍ਹਾਂ ਦਾ ਹੱਲ ਦਾ ਵੀ ਭਰੋਸਾ ਦਿੱਤਾ ਗਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਨਵੀਂ ਪਾਰਟੀ ਦਾ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਦਾ ਸੰਕੇਤ ਦਿੱਤਾ ਹੈ ਪਰ ਲੋਕ ਉਨ੍ਹਾਂ ਦੇ ਨਾਲ ਜੁੜਨਗੇ। ਅਸੀਂ ਕੈਪਟਨ ਨੂੰ ਨਵੀਂ ਪਾਰਟੀ ਲਈ ਵਧਾਈ ਦਿੰਦੇ ਹਾਂ, ਪਰ ਕਾਂਗਰਸੀ ਨੇਤਾ ਕੋਈ ਵੀ ਉਨ੍ਹਾਂ ਦੇ ਨਾਲ ਹੀ ਜਾਏਗਾ ਕਿਉਂਕਿ ਕੈਪਟਨ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਿਸੇ ਵੀ ਵਿਧਾਇਕ ਨੂੰ ਪੰਜ ਮਿੰਟ ਦਾ ਸਮਾਂ ਤੱਕ ਨਹੀਂ ਦਿੱਤਾ ਤੇ ਸਾਢੇ ਚਾਰ ਸਾਲ ਵਿੱਚ ਕੋਈ ਵੀ ਲੋਕਾਂ ਦੇ ਕੰਮ ਨਹੀਂ ਕੀਤੇ ਗਏ।

ਅਰੂਸਾ ਕੈਪਟਨ ਦੀ ਦੋਸਤ ਹੈ ਉਹੀ ਦੱਸਣ ਅਰੂਸਾ ਕਿੱਥੇ ਗਈ : ਨਵਜੋਤ ਕੌਰ ਸਿੱਧੂ

ਉਨ੍ਹਾਂ ਕਿਹਾ ਕਿ ਕੈਪਟਨ ਚੰਗਾ ਹੁੰਦੇ ਤਾਂ ਅਕਾਲੀ ਦਲ (Akali Dal) ਵਿਚ ਸ਼ਾਮਲ ਹੋ ਜਾਂਦੇ ਕਿਉਂਕਿ ਸਾਢੇ ਚਾਰ ਸਾਲ ਉਹਨਾਂ ਅਕਾਲੀ ਦਲ ਦੇ ਹੀ ਕੰਮ ਕੀਤੇ ਨੇ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਨਸ਼ਾ ਪੰਜਾਬ 'ਚ ਫੈਲਾਇਆ ਅਤੇ ਲੋਕਾਂ ਦੇ ਵਪਾਰ ਤੇ ਕਬਜ਼ਾ ਵੀ ਕੀਤਾ ਹੈ। ਜੇਕਰ ਅਕਾਲੀ ਦਲ ਨੇ ਕੰਮ ਕੀਤੇ ਹੁੰਦੇ ਤੇ ਅੱਜ ਪੰਜਾਬ ਦੇ ਨੌਜਵਾਨ ਪੀੜ੍ਹੀ ਵਿਦੇਸ਼ਾਂ 'ਚ ਨਾ ਜਾਂਦੀ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਸ਼ੇ ਦੇ ਖ਼ਿਲਾਫ਼ ਰਿਪੋਰਟ ਨੂੰ 2018 ਦੋ ਫਾਈਲਾਂ ਨੂੰ ਦਬਾ ਕੇ ਬੈਠੇ ਹੋਏ ਹਨ। ਬਰਗਾੜੀ ਕਾਂਡ ਦੀ ਫਾਈਲ ਕੈਪਟਨ ਨੇ ਦਬਾ ਕੇ ਰੱਖੀ ਗਈ ਸੀ।

ਕੈਪਟਨ ਨੇ ਖੇਤੀ ਕਾਨੂੰਨ (Agricultural law) ਰੱਦ ਕਰਵਾਉਣ ਜਾਣ ਦੇ ਬਿਆਨ ਬਾਬਤ ਬੋਲਦਿਆ ਕਿਹਾ ਕਿ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਕੈਪਟਨ ਨਾਲ ਕੋਈ ਗੱਲਬਾਤ ਨਹੀਂ ਹੋਈ ਕੈਪਟਨ ਆਪਣੇ ਆਪ ਹੀ ਬਿਆਨ ਦੇ ਰਹੇ ਹਨ।

ਅਰੂਸਾ ਆਲਮ (Arusha Alam) ਦੇ ਨਾਲ ਵਾਇਰਲ ਹੋਈਆਂ ਤਸਵੀਰਾਂ ਅਤੇ ਉਹਨਾਂ ਕਿਹਾ ਕਿ ਅਰੂਸਾ ਨੂੰ ਆਪਣੀ ਦੋਸਤ ਕਹਿ ਕੈਟ ਨੇ ਸਾਰਿਆਂ ਨਾਲ ਮਿਲਵਾਇਆ ਸੀ, ਜੋ ਅਰੂਸਾ ਨੂੰ ਲਿਖ ਰਿਹਾ ਸੀ ਉਹ ਕਸੂਰਵਾਰ ਹੈ, ਨਾ ਕਿ ਮਿਲਣ ਵਾਲੇ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਥੇ ਡਿਪਟੀ ਸੀਐਮ ਵੱਲੋਂ ਕਹੇ ਜਾਣ ਤੇ ਕਿ ਉਨ੍ਹਾਂ ਝਗੜਾ ਅਰੂਸਾ ਦੇ ਕਾਰਨ ਹੋਇਆ ਸੀ।

ਇਹ ਵੀ ਪੜ੍ਹੋ: ਆਰੂਸਾ ਆਲਮ ਮਾਮਲੇ 'ਤੇ ਕੈਪਟਨ ਨੇ ਕੀਤਾ ਵੱਡਾ ਧਮਾਕਾ, ਤਸਵੀਰਾਂ ਕੀਤੀਆਂ...

ETV Bharat Logo

Copyright © 2024 Ushodaya Enterprises Pvt. Ltd., All Rights Reserved.