ETV Bharat / state

ਕਾਲਜ 'ਚ ਟੋਪ ਕਰਨ ਵਾਲੇ ਅਰਸ਼ਦੀਪ ਦਾ ਕਿਹੜਾ ਸੁਪਨਾ ਨਹੀਂ ਹੋਇਆ ਪੂਰਾ ? ਜਾਣੋ, ਆਖਰ ਪੜਾਈ ਛੱਡ ਕਿਉਂ ਤੁਰਿਆ ਇਸ ਰਾਹ....

author img

By ETV Bharat Punjabi Team

Published : Dec 17, 2023, 6:46 PM IST

ਮਿਊਜ਼ਿਕ ਦਾ ਪ੍ਰੋਫੈਸਰ ਬਣਨ ਦਾ ਸੁਪਨਾ ਦੇਖਣ ਵਾਲੇ ਅਰਸ਼ਦੀਪ ਨਾਲ ਆਖਰ ਅਜਿਹਾ ਕੀ ਹੋਇਆ ਜੋ ਹੁਣ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਦਾ। ਪੜ੍ਹੋ ਪੂਰੀ ਖ਼ਬਰ...

arshdeep singh after death of father  Amritsar is famous selling kulche
ਕਾਲਜ 'ਚ ਟੋਪ ਕਰਨ ਵਾਲੇ ਅਰਸ਼ਦੀਪ ਦਾ ਕਿਹੜਾ ਸੁਪਨਾ ਨਹੀਂ ਹੋਇਆ ਪੂਰਾ? ਆਖਰ ਪੜਾਈ ਛੱਡ ਕਿਉਂ ਤੁਰਿਆ ਇਸ ਰਾਹ 'ਤੇ....

ਅਰਸ਼ਦੀਪ ਨਾਲ ਖਾਸ ਗੱਲਬਾਤ

ਅੰਮ੍ਰਿਤਸਰ: ਕਹਿੰਦੇ ਹਨ ਕਿ ਬੱਚੇ ਮਾਂ-ਬਾਪ ਦੇ ਸਿਰ 'ਤੇ ਪੂਰੀਆਂ ਮੌਜਾਂ ਮਾਣਦੇ ਨੇ ਅਤੇ ਜਦੋਂ ਕਿਸੇ ਬੱਚੇ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਜਾਵੇ ਤਾਂ ਉਸ ਪਰਿਵਾਰ ਦੇ ਨਾਲ-ਨਾਲ ਬੱਚੇ ਦੇ ਸਿਰ 'ਤੇ ਵੀ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਮਾਸੂਮ ਬੱਚਿਆਂ ਦੇ ਸਾਰੇ ਸੁਪਨੇ, ਅਰਮਾਨ ਚਕਨਾਚੂਰ ਹੋ ਜਾਂਦੇ ਨੇ ਅਤੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਬੱਚੇ ਸਿਰ ਆ ਜਾਂਦੀ ਹੈ।

ਕੌਣ ਹੈ ਅਰਸ਼ਦੀਪ ਸਿੰਘ: ਇੱਕ ਅਜਿਹਾ ਹੀ ਨੌਜਵਾਨ ਅਰਸ਼ਦੀਪ ਸਿੰਘ ਜਿਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਸੀ। ਕਦੇ ਅਰਸ਼ਦੀਪ ਦੇ ਪਿਤਾ ਨੇ ਉਸ ਨੂੰ ਮਿਊਜ਼ਿਕ ਦਾ ਪ੍ਰੋਫੈਸਰ ਬਣਾਉਣ ਦਾ ਸੁਪਨਾ ਦੇਖਿਆ ਸੀ। ਇਸ ਸੁਪਨੇ ਨੂੰ ਪੂਰਾ ਕਰਨ ਲਈ ਅਰਸ਼ ਵੱਲੋਂ ਪੂਰੀ ਮਿਹਨਤ ਵੀ ਕੀਤੀ ਜਾ ਰਹੀ ਸੀ। 10ਵੀਂ, 12ਵੀਂ ਅਤੇ ਕਾਲਜ 'ਚ ਟੋਪ ਕਰਨ ਵਾਲੇ ਅਰਸ਼ਦੀਪ ਨੂੰ ਪਤਾ ਨਹੀਂ ਕਿ ਉਸ ਨੂੰ ਇੱਕ ਦਿਨ ਕੁਲਚੇ ਦੀ ਰਹੇੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਪਵੇਗਾ।

ਹੱਥੀਂ ਕਿਰਤ ਕਰਨ ਦਾ ਸੁਨੇਹਾ: ਅਰਸ਼ਦੀਪ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਆਖਿਆ ਕਿ ਪੜਾਈ ਛੱਡਣ ਤੋਂ ਬਾਅਦ ਉਸ ਨੇ ਨੌਕਰੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਹਿਲਾਂ ਤਾਂ ਨੌਕਰੀ ਹੀ ਨਹੀਂ ਮਿਲੀ ਜੇ ਨੌਕਰੀ ਮਿਲੀ ਤਾਂ ਤਨਖ਼ਾਹ ਬਹੁਤ ਘੱਟ ਸੀ ਜਿਸ ਨਾਲ ਇੱਕ ਮੈਂਬਰ ਦਾ ਗੁਜ਼ਾਰਾ ਕਰਨਾ ਵੀ ਬੇਹੱਦ ਮੁਸ਼ਕਿਲ ਸੀ। ਇਸੇ ਕਾਰਨ ਉਸ ਨੇ ਲੁੱਟਾਂ-ਖੋਹਾਂ, ਚੋਰੀਆਂ ਕਰਨ ਨਾਲੋਂ ਖੁਦ ਆਪਣੇ ਹੱਥੀਂ ਕਿਰਤ ਕਰਨਾ ਜਿਆਦਾ ਠੀਕ ਸਮਝਿਆ।

ਭਰਾ ਦਾ ਸੁਪਨਾ ਕਰਾਂਗਾ ਜ਼ਰੂਰ ਪੂਰਾ: ਅਰਸ਼ ਨੇ ਆਖਿਆ ਕਿ ਬੇਸ਼ੱਕ ਦਾ ਆਪਣਾ ਸੁਪਨਾ ਪੂਰਾ ਨਹੀਂ ਹੋ ਸਕਿਆ ਤਾਂ ਕੋਈ ਗੱਲ ਨਹੀਂ ਪਰ ਉਹ ਆਪਣੇ ਛੋਟੇ ਭਰਾ ਦਾ ਸੁਪਨਾ ਜ਼ਰੂਰ ਪੂਰਾ ਕਰੇਗਾ। ਇਸ ਦੇ ਨਾਲ ਹੀ ਉਸ ਨੇ ਬਾਕੀ ਨੌਜਵਾਨਾਂ ਨੂੰ ਵੀ ਗਲਤ ਰਾਹ 'ਤੇ ਨਾ ਜਾ ਕੇ ਮਿਹਨਤ ਕਰਨ ਦਾ ਸੁਨੇਹਾ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.