ETV Bharat / state

Bathinda Congress Rally Navjot SIdhu: ਬਠਿੰਡਾ ਰੈਲੀ ਦੌਰਾਨ ਮਾਨ ਸਰਕਾਰ ਉੱਤੇ ਭੜਕੇ ਨਵਜੋਤ ਸਿੱਧੂ, ਕਿਹਾ- ਸੂਬਾ ਸਰਕਾਰ ਸਿਰਫ ਆਪਣਾ ਘਰ ਭਰਨ 'ਚ ਰੁੱਝੀ

author img

By ETV Bharat Punjabi Team

Published : Dec 17, 2023, 2:58 PM IST

Updated : Dec 17, 2023, 3:52 PM IST

Congress Punjab's former president Navjot Sidhu's 'Jittega Punjab' rally in Bathinda
ਬਠਿੰਡਾ 'ਚ ਗੂੰਜੀ 'ਜਿੱਤੇਗਾ ਪੰਜਾਬ' ਦੀ ਆਵਾਜ਼,ਰੈਲੀ 'ਚ ਪਹੁੰਚੇ ਨਵਜੋਤ ਸਿੱਧੂ ਨੇ ਘੇਰੀਆਂ ਸਿਆਸੀ ਪਾਰਟੀਆਂ

Jitega Punjab Rally In Bathinda: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਪਿੰਡ ਮਹਿਰਾਜ ਵਿੱਚ ਜਿੱਤੇਗਾ ਪੰਜਾਬ ਰੈਲੀ ਹੋ ਰਹੀ ਹੈ। ਇਸ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਵਿਧਾਇਕ ਰਮਿੰਦਰ ਸਿੰਘ ਆਵਲਾ, ਸੁਰਜੀਤ ਸਿੰਘ ਧੀਮਾਨ ਰੈਲੀ ਵੀ ਪਹੁੰਚੇ ਹਨ।

ਬਠਿੰਡਾ: ਇੱਕ ਪਾਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਠਿੰਡਾ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਰੈਲੀ ਕੀਤੀ ਗਈ, ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਜਿੱਤੇਗਾ ਪੰਜਾਬ ਨੂੰ ਮੁੱਖ ਰੱਖਦਿਆਂ ਰੈਲੀ ਕੀਤੀ ਗਈ। ਦੱਸ ਦਈਏ ਕਿ ਇਹ ਰੈਲੀ ਨਵਜੋਤ ਸਿੱਧੂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ’ਚ ਕੀਤੀ ਗਈ। ਇਸ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਵਿਧਾਇਕ ਰਮਿੰਦਰ ਸਿੰਘ ਆਵਲਾ ਤੇ ਸੁਰਜੀਤ ਸਿੰਘ ਧੀਮਾਨ ਵੀ ਮੌਜੂਦ ਸਨ।

  • " class="align-text-top noRightClick twitterSection" data="">

ਪੰਜਾਬ ਨੂੰ ਚੰਗੇ ਕਿਰਦਾਰ ਦੀ ਲੋੜ: ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਚੰਗੇ ਕਿਰਦਾਰ ਵਾਲੇ ਆਗੂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਮੁਆਫੀ ਮੰਗ ਕੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੇ ਗੁਨਾਹ ਕੀਤਾ ਸੀ। ਸਿੱਧੂ ਨੇ ਕਿਹਾ ਕਿ ਕੈਪਟਨ ਨੇ ਵੀ ਪੰਜਾਬ ਨੂੰ ਲੁੱਟਿਆ ਹੀ ਹੈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਮੈਂ ਚੰਨੀ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਚੰਗਾ ਰਾਜ ਕਰੋਗੇ ਤਾਂ ਕਾਂਗਰਸ ਮੁੜ ਜਿੱਤੇਗੀ, ਪਰ ਉਹ ਵੀ ਨਹੀਂ ਮੰਨੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸਿਰਫ ਘਰ ਭਰਨ 'ਚ ਲੱਗੇ ਹੋਏ ਹਨ, ਜਿਹਨਾਂ ਨੇ ਰੰਗਲਾ ਪੰਜਾਬ ਕਹਿ-ਕਹਿ ਇਸ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ।

ਪੰਜਾਬ ਨੂੰ ਲੁੱਟ ਰਹੀ ਹੈ 'ਆਪ' ਸਰਕਾਰ : ਸਿੱਧੂ ਨੇ ਕਿਹਾ-ਕੇਜਰੀਵਾਲ ਤੇ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਹੈ। ਜਿਸ ਕਾਰਨ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਉਹਨਾਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਮੌੜ ਰੈਲੀ ਵਿੱਚ ਲੋਕਾਂ ਨੂੰ ਲਿਜਾਣ ਲਈ ਸਰਕਾਰੀ ਪੀਆਰਟੀਸੀ ਬੱਸਾਂ ਦੀ ਵਰਤੋਂ ਕੀਤੀ, ਪਰ ਕੋਈ ਵੀ ਬੱਸ ਪੂਰੀ ਤਰ੍ਹਾਂ ਨਹੀਂ ਭਰੀ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਕਾਂਗਰਸ ਨੂੰ ਆਉਣ ਵਾਲੀਆਂ ਚੋਣਾਂ ਆਪਣੇ ਬਲ 'ਤੇ ਲੜਨੀ ਚਾਹੀਦੀ ਹੈ।

ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹਾਂ: ਜ਼ਿਕਰਯੋਗ ਹੈ ਕਿ ਬੀਤੇ ਦਿਨ ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹਾਂ ਅਤੇ ਲੋਕ ਸਭਾ ਚੋਣ ਨਹੀਂ ਲੜਾਂਗਾ। ਆਪਣੇ ਪਤਨੀ ਬਾਰੇ ਬੋਲਦੇ ਉਹਨਾਂ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਖੁਦ ਦੱਸਣਗੇ ਕਿ ਉਹ ਲੋਕ ਸਭਾ ਚੋਣ ਲੜਣਗੇ ਜਾਂ ਨਹੀਂ।

Last Updated :Dec 17, 2023, 3:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.