ETV Bharat / state

BSF Action on Pakistan Drone: ਪਾਕਿਸਤਾਨ ਵੱਲੋਂ ਡਰੋਨ ਰਾਹੀਂ ਆਈ ਹੈਰੋਇਨ ਫੌਜ ਨੇ ਕੀਤੀ ਬਰਾਮਦ

author img

By

Published : May 17, 2023, 10:33 AM IST

ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਪਿੰਡ ਕੱਕੜ ਵਿੱਚ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਉਤੇ ਭਾਰਤੀ ਫੌਜ ਨੇ ਫਾਇਰਿੰਗ ਕੀਤੀ ਹੈ। ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਫੌਜ ਨੇ ਬਰਾਮਦ ਕਰ ਲਈ ਹੈ। ਬਰਾਮਦ ਕੀਤੀ ਗਈ ਹੈਰੋਇਨ 15 ਕਿਲੋ ਦੇ ਕਰੀਬ ਦੱਸੀ ਜਾ ਰਹੀ ਹੈ।

Army recovered heroin from Pakistan by drone from Amritsar border
ਪਿਕਾਸਤਾਨ ਵੱਲੋਂ ਡਰੋਨ ਰਾਹੀਂ ਆਈ ਹੈਰੋਇਨ ਫੌਜ ਨੇ ਕੀਤੀ ਬਰਾਮਦ

ਚੰਡੀਗੜ੍ਹ ਡੈਸਕ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ੇ ਜਾਂ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ, ਪਰ ਫੌਜ ਦੇ ਚੌਕਸ ਜਵਾਨਾਂ ਵੱਲੋਂ ਹਰ ਵਾਰ ਗੁਆਂਢੀ ਮੁਲਕ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾਂਦਾ ਰਿਹਾ ਹੈ। ਅੱਜ ਵੀ ਇਸੇ ਕੜੀ ਤਹਿਤ ਫੌਜ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ, ਜੋ ਕਿ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ, ਨੂੰ ਫਾਇਰਿੰਗ ਕਰ ਕੇ ਵਾਪਸ ਭੇਜਿਆ। ਇਸ ਕਾਰਵਾਈ ਦੌਰਾਨ ਜਵਾਨਾਂ ਵੱਲੋਂ ਇਲਾਕਾ ਸੀਲ ਕਰ ਦਿੱਤਾ ਗਿਆ ਤੇ ਸਰਚ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਫੌਜ ਦੇ ਜਵਾਨਾਂ ਨੂੰ 2 ਪੈਕੇਟ ਬਰਾਮਦ ਹੋਏ। ਇਨ੍ਹਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਵਿਚੋਂ 15.5 ਕਿਲੋ ਹੈਰੋਇਨ ਬਰਾਮਦ ਹੋਈ।

ਫੌਜ ਨੇ ਇਲਾਕਾ ਸੀਲ ਕਰ ਕੇ ਚਲਾਈ ਜਾਂਚ ਮੁਹਿੰਮ : ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਪਿੰਡ ਕੱਕੜ ਵਿੱਚ ਇੱਕ ਪਾਕਿਸਤਾਨੀ ਡਰੋਨ ਦਾਖਲ ਹੋਇਆ। ਡਰੋਨ ਦੀ ਹਲਚਲ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ। ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਫੌਜ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਤਲਾਸ਼ੀ ਦੌਰਾਨ ਜਵਾਨਾਂ ਨੇ ਟੇਪ ਨਾਲ ਲਪੇਟੇ 2 ਪੈਕਟ ਬਰਾਮਦ ਕੀਤੇ। ਜਿਸ ਵਿੱਚ 15.5 ਕਿਲੋ ਹੈਰੋਇਨ ਬਰਾਮਦ ਹੋਈ। ਅੰਤਰਰਾਸ਼ਟਰੀ ਬਜ਼ਾਰ ਵਿੱਚ ਬਰਾਮਦ ਕੀਤੀ ਗਈ ਹੈਰੋਇਨ ਦੀ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ।

  1. ਗੁਰੂਦੁਆਰਾ ਦੁਖਨਿਵਾਰਣ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
  2. ਖਾਲਿਸਤਾਨ ਕਮਾਂਡੋ ਪਰਮਜੀਤ ਪੰਜਵੜ ਤੋਂ ਬਾਅਦ ਅਗਲਾ ਨੰਬਰ ਕਿਸਦਾ ? ਰੱਖਿਆ ਮਾਹਿਰਾਂ ਨੇ ਦੱਸਿਆ ਕਤਲ ਦਾ ਗੁੱਝਾ ਭੇਦ, ਪੜ੍ਹੋ ਪੂਰੀ ਰਿਪੋਰਟ
  3. ਜ਼ਿਮਨੀ ਚੋਣ ਦੇ ਨਤੀਜਿਆਂ ਉੱਤੇ ਦਲਿਟ ਵੋਟਰਾਂ ਦਾ ਖ਼ਾਸ ਪ੍ਰਭਾਵ, ਜਾਣੋ ਜਲੰਧਰ ਲੋਕ ਸਭਾ ਸੀਟ ਉੱਤੇ ਕਿਸ ਪਾਰਟੀ ਦਾ ਰਿਹਾ ਹੁਣ ਤੱਕ ਦਬਦਬਾ, ਖ਼ਾਸ ਰਿਪੋਰਟ

ਪਾਕਿਸਤਾਨ ਵਿੱਚ ਬੈਠੇ ਤਸਕਰ ਡਰੋਨ ਰਾਹੀਂ ਭੇਜਦੇ ਨੇ ਨਸ਼ਾ : ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਅਕਸਰ ਸਰਹੱਦੀ ਖੇਤਰ ਵਿੱਚ ਦਾਖਲ ਹੁੰਦੇ ਹਨ। ਆਵਾਜ਼ ਸੁਣ ਕੇ ਜਵਾਨਾਂ ਨੇ ਫਾਇਰਿੰਗ ਕਰ ਕੇ ਡਰੋਨ ਨੂੰ ਵਾਪਸ ਭੇਜ ਦਿੱਤਾ। ਪਾਕਿਸਤਾਨ ਵਿੱਚ ਬੈਠੇ ਤਸਕਰ ਡਰੋਨ ਦੀ ਮਦਦ ਨਾਲ ਇੱਥੇ ਨਸ਼ੀਲੇ ਪਦਾਰਥਾਂ ਦੀ ਖੇਪ ਸਪਲਾਈ ਕਰਦੇ ਹਨ। ਉਨ੍ਹਾਂ ਦੀ ਚੇਨ ਨੂੰ ਤੋੜਨ ਲਈ ਜਵਾਨ ਸਮੇਂ-ਸਮੇਂ 'ਤੇ ਇਲਾਕੇ 'ਚ ਤਲਾਸ਼ੀ ਲੈਂਦੇ ਰਹਿੰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.