ETV Bharat / state

ਗੁਰੂਦੁਆਰਾ ਦੁਖਨਿਵਾਰਣ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ

author img

By

Published : May 15, 2023, 7:28 PM IST

The court sent the accused to judicial custody for 14 days
ਗੁਰੂਦੁਆਰਾ ਦੁਖਨਿਵਾਰਣ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ

ਪਟਿਆਲਾ ਦੇ ਗੁਰੂਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਅਤੇ ਮਹਿਲਾ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੁਲਜ਼ਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।

ਗੁਰੂਦੁਆਰਾ ਦੁਖਨਿਵਾਰਣ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ

ਚੰਡੀਗੜ੍ਹ (ਡੈਸਕ) : ਪਟਿਆਲਾ ਦੇ ਗੁਰੂਦੁਆਰਾ ਸ੍ਰੀ ਦੁਖਨਿਵਾਰਣ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਦੇ ਇਲਜਾਮ ਵਿੱਚ ਔਰਤ ਨੂੰ ਗੋਲੀ ਮਾਰਨ ਵਾਲੇ ਮੁਲਜਮ ਨਿਰਮਲਜੀਤ ਸਿੰਘ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਵਲੋਂ ਮੁਲਜ਼ਮ ਨੂੰ 14 ਦਿਨਾਂ ਲ਼ਈ ਪਟਿਆਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਮੁਲਜ਼ਮ ਦਾ ਰਿਮਾਂਡ ਨਹੀਂ ਮੰਗਿਆ ਹੈ। ਇਹ ਵੀ ਯਾਦ ਰਹੇ ਕਿ ਕੋਰਟ ਕੰਪਲੈਕਸ ਵਿੱਚ ਕੁੱਝ ਸਿੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ, ਜਿਨ੍ਹਾਂ ਨਿਰਮਲਜੀਤ ਸਿੰਘ ਵਲੋਂ ਲਏ ਗਏ ਮੌਕੇ ਉੱਤੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਹੈ।

ਲੰਘੇ ਕੱਲ੍ਹ ਹੋਈ ਸੀ ਬੇਅਦਬੀ ਦੀ ਘਟਨਾ : ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪਟਿਆਲਾ ਦੇ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਦੇ ਕੰਪਲੈਕਸ ਵਿੱਚ ਇਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਉਕਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਪ੍ਰਣਾਮ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਔਰਤ ਦੀ ਜੇਬ 'ਚੋਂ ਇਕ ਆਧਾਰ ਕਾਰਡ ਮਿਲਿਆ ਹੈ, ਜਿਸ 'ਚ ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਵਜੋਂ ਹੋਈ। ਉਸ ਦੀ ਜੇਬ 'ਚੋਂ ਇਕ ਤੰਬਾਕੂ ਦੀ ਪੂੜੀ ਅਤੇ ਸ਼ਰਾਬ ਦੀ ਬੋਤਲ ਮਿਲੀ ਸੀ। ਇਸ ਘਟਨਾ 'ਚ ਇਕ ਸੇਵਾਦਾਰ ਵੀ ਜ਼ਖਮੀ ਹੋਇਆ ਹੈ, ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਮੁਲਜ਼ਮ ਨਿਰਮਲਜੀਤ ਸਿੰਘ ਸੈਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੂਜੇ ਪਾਸੇ ਉਕਤ ਜ਼ਖਮੀ ਨੌਜਵਾਨ ਦੀ ਮਾਂ ਨੇ ਕਿਹਾ ਕਿ ਮੇਰਾ ਲੜਕਾ ਸੇਵਾ ਕਰਨ ਆਉਂਦਾ ਹੈ, ਕੀ ਹੋਇਆ, ਮੈਨੂੰ ਕੁਝ ਨਹੀਂ ਪਤਾ, ਮੈਂ ਇੱਥੇ ਹਸਪਤਾਲ ਆਈ ਹਾਂ।

ਮ੍ਰਿਤਕ ਮਹਿਲਾ ਅਲਕੋਹਲ ਪੀਣ ਦੀ ਸੀ ਆਦੀ: ਇਸ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਮ੍ਰਿਤਕ ਔਰਤ ਪਰਵਿੰਦਰ ਕੌਰ (32) ਸਰੋਵਰ ਕੋਲ ਬੈਠ ਕੇ ਸ਼ਰਾਬ ਪੀ ਰਹੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦਾ ਪਤਾ ਪੀਜੀ ਹੈ, ਹੁਣ ਉਹ ਉੱਥੇ 2-3 ਸਾਲ ਤੋਂ ਨਹੀਂ ਰਹਿੰਦੀ ਸੀ। ਔਰਤ ਦੇ ਪਰਿਵਾਰਕ ਮੈਂਬਰ ਅੱਗੇ ਨਹੀਂ ਆਏ। ਜਾਂਚ ਦੌਰਾਨ ਔਰਤ ਕੋਲੋਂ ਆਦਰਸ਼ ਨਸ਼ਾ ਛੁਡਾਓ ਕੇਂਦਰ, ਫੈਕਟਰੀ ਏਰੀਆ ਪਟਿਆਲਾ ਦੀ ਪਰਚੀ ਬਰਾਮਦ ਹੋਈ। ਉਥੋਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਔਰਤ ਸ਼ਰਾਬ ਪੀਣ ਦੀ ਆਦੀ ਸੀ। ਡਾਕਟਰ ਨੇ ਲਿਖਿਆ ਹੈ ਕਿ ਉਹ ਡਿਪਰੈਸ਼ਨ ਵਿੱਚ ਸੀ।

  1. ਖੇਤਾਂ 'ਚ ਪਾਈ ਜੀ ਰਹੀ ਗੈਸ ਪਾਇਪ ਲਾਈਨ ਦੇ ਵਿਰੋਧ ਦੌਰਾਨ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ, ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿੰਡ
  2. ਜਾਇਦਾਦਾਂ ਨੂੰ ਜੱਫੇ ਮਾਰਨ ਵਾਲਿਓ! ਇਸ ਬਜ਼ੁਰਗ ਮਾਤਾ ਤੋਂ ਸਿੱਖੋ ਕੀਹਨੂੰ ਕਹਿੰਦੇ ਨੇ ਰੂਹ ਦੀ ਖੁਸ਼ੀ, ਇੰਝ ਕੀਤੀ ਪਤੀ ਦੀ ਆਖਰੀ ਇੱਛਾ ਪੂਰੀ...
  3. Taran Taran News: ਨਸ਼ੇ ਦੇ ਵਪਾਰੀਆਂ ਨੂੰ ਨਹੀਂ ਰਾਸ ਆਇਆ ਵਿਰੋਧ ਤਾਂ ਐਂਟੀ ਡਰੱਗ ਐਸੋਸੀਏਸ਼ਨ ਦੇ ਮੁਖੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਮੁਲਜ਼ਮ ਪ੍ਰਾਪਟੀ ਡੀਲਰ: ਇਹ ਘਟਨਾ ਬੀਤੀ ਰਾਤ 9:15 ਵਜੇ ਦੇ ਕਰੀਬ ਦੁਖ ਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਹੋਈ। ਦਰਅਸਲ, ਮਹਿਲਾ ਕੋਲੋਂ ਤੰਬਾਕੂ ਦੀ ਪੁੜੀ ਤੇ ਸ਼ਰਾਬ ਮਿਲਣ ਉੱਤੇ, ਉਸ ਨੂੰ ਮੈਨੇਜਰ ਦੇ ਕਮਰੇ ਵਿੱਚ ਲਿਜਾਇਆ ਜਾ ਰਿਹਾ ਸੀ। ਉਸ ਨੂੰ ਪ੍ਰਬੰਧਕ ਦੇ ਕਮਰੇ ਵਿੱਚ ਲਿਜਾਂਦੇ ਸਮੇਂ ਨਿਰਮਲਜੀਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ 32 ਬੋਰ ਦੀ ਲਾਇਸੈਂਸੀ ਰਿਵਾਲਵਰ ਨਾਲ ਮਹਿਲਾ ਉੱਤੇ ਫਾਇਰ ਕਰ ਦਿੱਤਾ। ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਨਿਰਮਲਜੀਤ ਸਿੰਘ ਸੈਣੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸੂਚਨਾ ਮਿਲਣ ਉੱਤੇ ਪੁਲਿਸ ਮੌਕੇ ਉੱਤੇ ਗੁਰਦੁਆਰਾ ਸਾਹਿਬ ਪਹੁੰਚੀ, ਜਿੱਥੇ ਉਸ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲਿਸ ਨੇ ਹਸਪਤਾਲ ਵਿੱਚ ਭਰਤੀ ਸੇਵਾਦਾਰ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਦਿਆਂ, ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.