ETV Bharat / state

Amritsar Blast : ਦੋ ਦਿਨਾਂ 'ਚ 2 ਧਮਾਕੇ, ਡੀਜੀਪੀ ਨੇ ਘਟਨਾ ਸਥਲ ਦਾ ਲਿਆ ਜਾਇਜ਼ਾ, ਕਿਹਾ- ਧਮਾਕੇ ਦੀ ਟੈਰਰ ਐਂਗਲ ਤੋਂ ਵੀ ਜਾਂਚ ਜਾਰੀ

author img

By

Published : May 8, 2023, 8:14 AM IST

Updated : May 8, 2023, 1:40 PM IST

ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਅੱਜ ਸਵੇਰੇ 6 ਵਜੇ ਦੇ ਕਰੀਬ ਇੱਕ ਹੋਰ ਧਮਾਕਾ ਹੋਇਆ। ਮੌਕੇ ਉੱਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਆਈਈਡੀ ਧਮਾਕਾ ਨਹੀਂ ਹੈ, ਸ਼ਨੀਵਾਰ ਨੂੰ ਹੋਏ ਧਮਾਕੇ 'ਚ ਧਮਾਕਾਖੇਜ਼ ਸਮੱਗਰੀ ਨੂੰ ਮੈਟਲ ਕੇਸ 'ਚ ਰੱਖਿਆ ਗਿਆ ਸੀ, ਹਾਲਾਂਕਿ ਉਸ ਥਾਂ ਕੋਈ ਡੇਟੋਨੇਟਰ ਨਹੀਂ ਬਰਾਮਦ ਹੋਇਆ।

Amritsar Blast Update
Amritsar Blast Update

ਘਟਨਾ ਵਾਲੀ ਥਾਂ ਦਾ ਡੀਜੀਪੀ ਨੇ ਲਿਆ ਜਾਇਜ਼ਾ, ਕਿਹਾ- ਧਮਾਕੇ ਦੀ ਟੇਰਰ ਐਂਗਲ ਤੋਂ ਵੀ ਜਾਂਚ ਜਾਰੀ




ਅੰਮ੍ਰਿਤਸਰ:
ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਅੱਜ ਸਵੇਰੇ 6 ਵਜੇ ਦੇ ਕਰੀਬ ਇਕ ਹੋਰ ਧਮਾਕਾ ਹੋਇਆ। ਇਸ ਧਮਾਕੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਵਿਚ ਫਿਰ ਡਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਧਮਾਕਾ ਉਸੇ ਥਾਂ ਹੋਇਆ, ਜਿੱਥੇ ਸ਼ਨੀਵਾਰ ਰਾਤ ਨੂੰ ਧਮਾਕਾ ਹੋਇਆ ਸੀ। ਟੀਮਾਂ ਵੀ ਜਾਂਚ ਲਈ ਪਹੁੰਚ ਗਈਆਂ ਹਨ। ਸਵੇਰੇ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਮੌਕੇ 'ਤੇ ਪਹੁੰਚ ਗਏ। ਡਿਟੈਕਟਿਵ ਡੀਸੀਪੀ ਅਤੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ। ਮੌਕੇ ਉੱਤੇ ਮੌਜੂਦ ਪੁਲਿਸ ਅਧਿਕਾਰੀ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਅਜੇ ਉਹ ਇਸ ਸਾਰੀ ਘਟਨਾ ਦੀ ਜਾਂਚ ਕਰ ਰਹੇ ਹਨ,ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਨੂੰ ਬ੍ਰੀਫ ਕਰ ਦਿੱਤਾ ਜਾਵੇਗਾ।

ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਛੇ ਕੁ ਵਜੇ ਧਮਾਕਾ ਹੋਣ ਦੀ ਆਵਾਜ਼ ਆਈ। ਇਸ ਦੌਰਾਨ ਧੂਆਂ ਨਿਕਲਦਾ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਸੱਟ ਨਹੀਂ ਵਜੀ। ਪਰ, ਸੰਗਤ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਧਮਾਕਾ ਹੋਣ ਤੋਂ ਬਾਅਦ ਜਲਦ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਜਾਂਚ ਪੜਤਾਲ ਕਰਨ ਲੱਗੀ।



ਡੀਜੀਪੀ ਗੌਰਵ ਯਾਦਵ ਨੇ ਲਿਆ ਜਾਇਜ਼ਾ: ਮੌਕੇ ਉੱਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਬੰਬ ਨੂੰ ਕੋਲਡ ਡਰਿੰਕ ਦੇ ਟੀਨ ਵਿੱਚ ਲਗਾ ਕੇ ਲਟਕਾਇਆ ਗਿਆ ਸੀ। ਫੋਰੈਂਸਿਕ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ ਵਿੱਚ ਕੋਈ ਡੈਟੋਨੇਟਰ ਬਰਾਮਦ ਨਹੀਂ ਹੋਇਆ। ਇਹ ਦੋਵੇਂ ਘੱਟ ਘਣਤਾ ਵਾਲੇ ਬੰਬ ਸਨ। ਇਹ ਕੱਚੇ ਬੰਬ ਹਨ। ਦੂਜੇ ਪਾਸੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਦੇ ਮਕਸਦ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਅੱਤਵਾਦ, ਸ਼ਰਾਰਤੀ ਅਨਸਰਾਂ ਅਤੇ ਨਿੱਜੀ ਕੋਣ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਜਾਂਚ 'ਚ ਜੁਟੀ ਹੋਈ ਹੈ।

Amritsar Blast : ਦੋ ਦਿਨਾਂ 'ਚ ਦੂਜਾ ਧਮਾਕਾ, ਘਟਨਾ ਵਾਲੀ ਥਾਂ ਦਾ ਡੀਜੀਪੀ ਨੇ ਲਿਆ ਜਾਇਜ਼ਾ




ਧਮਾਕਾਖੇਜ਼ ਸਮੱਗਰੀ ਨੂੰ ਇੱਕ ਧਾਤ ਦੇ ਕੇਸ 'ਚ ਰੱਖਿਆ ਗਿਆ :
ਪੁਲਿਸ ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਹੋਏ ਧਮਾਕੇ 'ਚ ਧਮਾਕਾਖੇਜ਼ ਸਮੱਗਰੀ ਨੂੰ ਮੈਟਲ ਕੇਸ 'ਚ ਰੱਖਿਆ ਗਿਆ ਸੀ। ਜਾਂਚ ਦੌਰਾਨ ਪੁਲਿਸ ਨੇ ਮੌਕੇ ਤੋਂ ਧਾਤੂ ਦੇ ਕਈ ਟੁਕੜੇ ਬਰਾਮਦ ਕੀਤੇ ਹਨ। ਸ਼ੱਕ ਹੈ ਕਿ ਚਿਮਨੀ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਦੀ ਵਰਤੋਂ ਕਰਕੇ ਆਈਈਡੀ ਰਾਹੀਂ ਧਮਾਕਾ ਕੀਤਾ ਗਿਆ ਸੀ। ਹਾਲਾਂਕਿ, ਡੀਜੀਪੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਪੁਲਿਸ ਨੇ ਇਸ ਨੂੰ ਰੈਸਟੋਰੈਂਟ ਦੀ ਚਿਮਨੀ ਦੇ ਵਿਸਫੋਟ ਕਾਰਨ ਹੋਇਆ ਧਮਾਕਾ ਦੱਸਿਆ ਹੈ। ਇੰਨਾ ਹੀ ਨਹੀਂ ਪੂਰੇ ਇਲਾਕੇ ਨੂੰ ਸੀਲ ਵੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਲਾਕੇ ਨੂੰ ਕਵਰ ਕਰਕੇ ਮਾਰਕਿੰਗ ਕੀਤੀ ਗਈ। ਧਮਾਕੇ ਵਾਲੀ ਥਾਂ 'ਤੇ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਆਮ ਲੋਕਾਂ ਦੀਆਂ ਜੁੱਤੀਆਂ ਦੇ ਨਿਸ਼ਾਨ ਹੋਣ ਕਾਰਨ ਫੋਰੈਂਸਿਕ ਟੀਮ ਨੂੰ ਧਮਾਕੇ 'ਚ ਵਰਤੇ ਗਏ ਕੈਮੀਕਲ ਦੇ ਸੈਂਪਲ ਲੈਣ 'ਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।




ਇਸ ਤੋਂ ਪਹਿਲਾਂ ਵੀ ਹੋਇਆ ਸੀ ਧਮਾਕਾ: ਸ਼ਨੀਵਾਰ ਨੂੰ ਹੋਅ ਧਮਾਕੇ ਵਿੱਚ 5-6 ਲੋਕ ਜਖਮੀ ਹੋਏ ਸਨ। ਅਜੇ ਤੱਕ ਪੁਲਿਸ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਇਸੇ ਦੌਰਾਨ ਮੁੜ ਧਮਾਕਾ ਹੋਣਾ ਚਿੰਤਾ ਦਾ ਵਿਸ਼ਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਚੁੱਪ ਧਾਰੀ ਹੋਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਹੈਰੀਟੇਜ ਸਟਰੀਟ 'ਤੇ ਧਮਾਕਾ ਹੋਇਆ ਸੀ। ਇਸ ਧਮਾਕੇ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਕਾਰਨ 5 ਤੋਂ 6 ਸ਼ਰਧਾਲੂ ਜ਼ਖ਼ਮੀ ਹੋ ਗਏ। ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਹ ਘਟਨਾ ਚਿਮਨੀ ਧਮਾਕੇ ਕਾਰਨ ਨਹੀਂ ਵਾਪਰੀ। ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਮੌਕੇ ਤੋਂ ਕਰੀਬ 3-4 ਸ਼ੱਕੀ ਟੁਕੜੇ ਮਿਲੇ ਹਨ ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।



Amritsar Blast : ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿਵੇਂ ਹੋਇਆ ਧਮਾਕਾ

ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਪਹੁੰਚੀਆਂ: ਸਵੇਰੇ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੇ ਨਾਲ ਡੀਸੀਪੀ ਡਿਟੈਕਟਿਵ ਅਤੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਵੀ ਮੌਜੂਦ ਹਨ। ਘਟਨਾ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਮੈਟਲ ਡਿਟੈਕਟਰ ਨਾਲ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

  1. Boat Accident in Kerala: ਕੇਰਲ 'ਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 22 ਦੀ ਮੌਤ
  2. Amritsar Crime: ਗੁਰੂ ਨਗਰੀ ਵਿੱਚ ਦੇਰ ਰਾਤ ਚੱਲੀ ਗੋਲੀ, ਪੇਸ਼ੇ ਵਜੋਂ ਵਕੀਲ ਵਿਅਕਤੀ ਦਾ ਕਤਲ
  3. Karnataka Polls 2023: ਕਰਨਾਟਕ ਵਿੱਚ ਅੱਜ ਸ਼ਾਮ ਚੋਣ ਪ੍ਰਚਾਰ ਸਮਾਪਤ

ਸੀਸੀਟੀਵੀ ਫੁਟੇ ਵਿੱਚ ਦਿਖਿਆ ਜ਼ਮੀਨ ਉੱਤ ਹੋਇਆ ਧਮਾਕਾ : ਪੁਲਿਸ ਪਹਿਲਾਂ ਹਾਦਸੇ ਦਾ ਕਾਰਨ ਨੇੜਲੇ ਇੱਕ ਰੈਸਟੋਰੈਂਟ ਵਿੱਚ ਲੱਗੀ ਚਿਮਨੀ ਵਿੱਚ ਧਮਾਕਾ ਹੋਣ ਦਾ ਹਵਾਲਾ ਦੇ ਰਹੀ ਸੀ, ਪਰ ਜਦੋਂ ਸਵੇਰੇ ਤਫਤੀਸ਼ ਸ਼ੁਰੂ ਹੋਈ ਤਾਂ ਪੁਲਿਸ ਦੇ ਤੱਥ ਹੀ ਬਦਲ ਗਏ। ਹਾਲਾਂਕਿ, ਸ਼ਨੀਵਾਰ ਰਾਤ ਹੋਏ ਧਮਾਕੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੂਰੇ ਦਿਨ ਦੀ ਮਿਹਨਤ ਤੋਂ ਬਾਅਦ ਪੁਲਿਸ ਨੂੰ ਸਿਰਫ਼ ਇੱਕ ਸੀਸੀਟੀਵੀ ਮਿਲਿਆ, ਉਹ ਵੀ ਦੂਰ ਦੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਚਿਮਨੀ ਧਮਾਕਾ ਨਹੀਂ ਹੈ, ਸਗੋਂ ਜ਼ਮੀਨ 'ਤੇ ਧਮਾਕਾ ਹੋਇਆ ਹੈ ਅਤੇ ਇਸ ਤੋਂ ਅੱਗ ਵੀ ਨਿਕਲੀ ਹੈ।

Amritsar Blast : ਅੰਮ੍ਰਿਤਸਰ 'ਚ ਮੁੜ ਹੋਇਆ ਧਮਾਕਾ, ਪੁਲਿਸ ਕਮਿਸ਼ਨਰ ਮੌਕੇ ਉੱਤੇ ਪਹੁੰਚੇ


36 ਘੰਟਿਆਂ 'ਚ ਦੂਜਾ ਧਮਾਕਾ : ਫੋਰੈਂਸਿਕ ਵਿਭਾਗ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ। ਬੀ.ਆਰ ਅੰਬੇਡਕਰ ਦੇ ਬੁੱਤ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਬੂਟੇ ਵਾਲਾ ਚੌਕ ਤੱਕ ਇਕ ਤਰਫਾ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸ਼ੱਕੀ ਵਸਤੂਆਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਪੁਲੀਸ ਇਸ ਮਾਮਲੇ ਵਿੱਚ ਹਾਲੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। 36 ਘੰਟਿਆਂ 'ਚ ਦੂਜੇ ਧਮਾਕੇ ਅਤੇ ਇਸ ਦੇ ਪਿੱਛੇ ਦਾ ਕਾਰਨ ਪਤਾ ਨਾ ਲੱਗਣ ਕਾਰਨ ਚਿੰਤਾ ਵਧਦੀ ਜਾ ਰਹੀ ਹੈ।

Last Updated :May 8, 2023, 1:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.