ETV Bharat / state

Amritsar Crime: ਗੁਰੂ ਨਗਰੀ ਵਿੱਚ ਦੇਰ ਰਾਤ ਚੱਲੀ ਗੋਲੀ, ਪੇਸ਼ੇ ਵਜੋਂ ਵਕੀਲ ਵਿਅਕਤੀ ਦਾ ਕਤਲ

author img

By

Published : May 8, 2023, 8:11 AM IST

ਗੁਰੂ ਨਗਰੀ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੁਝ ਅਣਪਛਾਤਿਆਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਕਤਲ ਦੇ ਕਾਰਨ ਅਜੇ ਸਪਸ਼ਟ ਨਹੀਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

One person Shot died in Islamabad of Amritsar
One person Shot died in Islamabad of Amritsar

ਅੰਮ੍ਰਿਤਸਰ ਵਿੱਚ ਦੇਰ ਰਾਤ ਚੱਲੀ ਗੋਲੀ, ਪੇਸ਼ੇ ਵਜੋਂ ਵਕੀਲ ਵਿਅਕਤੀ ਦਾ ਕਤਲ

ਅੰਮ੍ਰਿਤਸਰ: ਇਸਲਾਮਾਬਾਦ ਦੇ ਨੇੜੇ ਰਾਮ ਨਗਰ ਕਾਲੋਨੀ ਵਿੱਚ ਦੇਰ ਰਾਤ ਨੂੰ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੋਲੀ ਗਲੀ ਨੰਬਰ 11 ਵਿੱਚ ਕੁੱਝ ਚਾਰ ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਚਲਾਈ ਗਈ ਹੈ ਜਿਸ ਵਿਚ ਉਨ੍ਹਾਂ ਵੱਲੋ ਸੌਰਵ ਸੋਢੀ ਦੀ ਛਾਤੀ ਵਿੱਚ ਗੋਲ਼ੀ ਮਾਰੀ ਗਈ ਜਿਸ ਨਾਲ ਸੌਰਵ ਸੋਢੀ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਕਤਲ ਕਰਨ ਪਿੱਛੇ ਕਾਰਨ ਅਜੇ ਸਪਸ਼ਟ ਨਹੀਂ ਹਨ।

ਮ੍ਰਿਤਕ ਪੇਸ਼ੇ ਵਜੋਂ ਸੀ ਵਕੀਲ: ਉਥੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੌਰਵ ਸੋਢੀ ਪੇਸ਼ੇ ਵਜੋਂ ਵਕੀਲ ਸੀ ਅਤੇ ਉਸ ਨੇ ਘਰ ਦੇ ਨਾਲ ਬਿਸਕੁਟ ਤੇ ਰੱਸ ਬਣਾਉਣ ਦੀ ਫੈਕਟਰੀ ਲਗਾਈ ਹੋਈ ਹੈ। ਦੇਰ ਰਾਤ ਸਾਡੇ 11 ਵਜੇ ਦੇ ਕਰੀਬ ਕੁੱਝ ਅਣਪਛਾਤੇ ਆਏ ਵਿਅਕਤੀਆਂ ਵਲੋਂ ਉਸ ਨੂੰ ਗੋਲੀ ਮਾਰੀ ਗਈ ਹੈ। ਗੋਲੀ ਦੀ ਆਵਾਜ਼ ਸੁਣਕੇ ਅਸੀ ਭੱਜ ਕੇ ਆਏ ਹਾਂ, ਪਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਕਿਸ ਕਾਰਨ ਅਤੇ ਕਿਉਂ ਗੋਲੀ ਮਾਰੀ ਗਈ ਹੈ ਇਸ ਬਾਰੇ ਉਨ੍ਹਾਂ ਨੂੰ ਕੁੱਝ ਨਹੀਂ ਪਤਾ। ਮ੍ਰਿਤਕ ਸੌਰਵ ਦੀ ਉਮਰ 35 ਸਾਲ ਦੇ ਕਰੀਬ ਹੈ ਅਤੇ ਉਸ ਦਾ ਇੱਕ ਬੱਚਾ ਵੀ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਘਰ ਵਿੱਚ ਮਾਤਾ, ਪਤਨੀ ਅਤੇ ਬੱਚੇ ਹੀ ਰਹਿ ਗਏ ਹਨ।

  1. Bihar News: ਰੋਹਤਾਸ ਵਿੱਚ ਸ਼ਿਵ ਚਰਚਾ ਦੌਰਾਨ ਵਾਪਰੀ ਘਟਨਾ, ਮਕਾਨ ਦੀ ਛੱਤ ਡਿੱਗਣ ਕਾਰਨ 10 ਔਰਤਾਂ ਜ਼ਖ਼ਮੀ
  2. ਯੋਗੀ ਦੇ ਰਾਜ 'ਚ ਕੁੜੀ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ, ਕਤਲ ਕਰ ਕੱਢੀਆਂ ਅੱਖਾਂ, ਫਿਰ ਤੇਜ਼ਾਬ ਨਾਲ ਸਾੜੀ ਲਾਸ਼ !
  3. Boat Accident in Kerala: ਕੇਰਲ 'ਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 22 ਦੀ ਮੌਤ

ਜਾਂਚ ਸ਼ੁਰੂ ਕੀਤੀ ਗਈ: ਮੌਕੇ ਉੱਤੇ ਪਹੁੰਚੇ ਥਾਣਾ ਇਸਲਾਮਾਬਾਦ ਦੇ ਮੁਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਇਲਾਕੇ ਵਿੱਚ ਸੋਰਵ ਨਾਂਅ ਦੇ ਮੁੰਡੇ ਉੱਤੇ ਗੋਲੀ ਚਲਾਈ ਗਈ ਹੈ। ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਮੁਲਜ਼ਮ ਕਿਸ ਮਕਸਦ ਦੇ ਨਾਲ ਆਏ ਸਨ ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੌਕੇ ਉੱਤੇ ਪਹੁੰਚ ਕੇ ਉਨ੍ਹਾਂ ਵੱਲੋ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਸ਼ਹਿਰ ਵਿੱਚ ਆਏ ਦਿਨ ਹੋ ਰਹੀਆਂ ਖੂਨੀ ਵਾਰਦਾਤਾਂ: ਅੰਮ੍ਰਿਤਸਰ ਸ਼ਹਿਰ ਵਿੱਚ ਆਏ ਦਿਨ ਹੋ ਰਹੀਆਂ ਖੂਨੀਂ ਵਾਰਦਾਤਾਂ ਬਾਰੇ ਜਦੋਂ ਪੱਤਰਕਾਰ ਨੇ ਪੁਲਿਸ ਅਧਿਕਾਰੀ ਮੋਹਿਤ ਕੁਮਾਰ ਨੂੰ ਸਵਾਲ ਕੀਤਾ, ਤਾਂ ਉਨ੍ਹਾਂ ਕਿਹਾ ਕਿ ਜੇਕਰ ਕ੍ਰਾਈਮ ਹੋ ਰਿਹਾ ਹੈ, ਤਾਂ ਅਸੀਂ ਕ੍ਰਾਈਮ ਕਰਨ ਵਾਲਿਆਂ ਨੂੰ ਕਾਬੂ ਵੀ ਕਰ ਰਹੇ ਹਾਂ। ਉਨ੍ਹਾਂ ਫਿਰ ਭਰੋਸਾ ਦਿੱਤਾ ਕਿ ਸੌਰਵ ਸੋਢੀ ਦੇ ਕਾਤਲਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.