ETV Bharat / state

Amritpal Search Operation: ਅੰਮ੍ਰਿਤਪਾਲ ਦੀ 10 ਦਿਨ ਪਹਿਲਾਂ ਪੀਲੀਭੀਤ 'ਚ ਮਿਲੀ ਲੋਕੇਸ਼ਨ, ਨੇਪਾਲ ਸਰਹੱਦ 'ਤੇ ਵਧਾਈ ਚੌਕਸੀ

author img

By

Published : Apr 5, 2023, 12:45 PM IST

Amritpal Search Operation
Amritpal Search Operation

ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਅਜੇ ਤੱਕ ਜਾਰੀ ਹੈ। ਅੰਮ੍ਰਿਤਪਾਲ ਨੂੰ ਹੁਣ ਤੱਕ ਪੰਜਾਬ, ਦਿੱਲੀ, ਹਰਿਆਣਾ ਤੋਂ ਬਾਅਦ ਹੁਣ ਮੇਰਠ ਵਿੱਚ ਵੇਖੇ ਜਾਣ ਦੀਆਂ ਖ਼ਬਰਾਂ ਹਨ। ਉੱਥੇ ਹੀ ਭਾਰਤ ਤੇ ਨੇਪਾਲ ਵਿੱਚ ਬੀਐਸਐਫ ਵੀ ਅਲਰਟ ਹੈ।

ਚੰਡੀਗੜ੍ਹ : ਪੰਜਾਬ ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਉੱਤਰ ਪ੍ਰਦੇਸ਼ ਪਹੁੰਚੀ ਹੋਈ ਹੈ। ਕਰੀਬ 10 ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਮੋਬਾਈਲ ਲੋਕੇਸ਼ਨ ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਹੀ ਮਿਲੀ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹਨ ਅਤੇ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ।

ਭਾਰਤ ਤੇ ਨੇਪਾਲ ਬੀਐਸਐਫ ਅਲਰਟ : ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਬਾਰੇ ਨੇਪਾਲ ਅਤੇ ਸਰਹੱਦ ਪਾਰ ਤੋਂ ਚੌਕਸੀ ਵਧਾ ਦਿੱਤੀ ਗਈ ਸੀ ਜਿਸ ਕਾਰਨ ਅੰਮ੍ਰਿਤਪਾਲ ਨੇ ਨੇਪਾਲ ਸਰਹੱਦ ਪਾਰ ਨਾ ਕਰ ਕੇ, ਪੰਜਾਬ ਆਉਣ ਦੀ ਯੋਜਨਾ ਬਣਾਈ। ਹੁਣ ਜਦੋਂ ਉਹ ਮੁੜ ਪੰਜਾਬ ਤੋਂ ਬਾਹਰ ਹੈ, ਤਾਂ ਉਹ ਯੂਪੀ, ਉਤਰਾਖੰਡ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਡੇਰਿਆਂ ਵਿੱਚ ਜਾ ਕੇ ਸੁਰੱਖਿਅਤ ਥਾਂ ’ਤੇ ਠਹਿਰਿਆ ਹੋ ਸਕਦਾ ਹੈ। ਇਸ ਦੇ ਨਾਲ ਹੀ, ਅੰਮ੍ਰਿਤਪਾਲ ਸਿੰਘ ਬਾਰੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਨੇਪਾਲ ਸੁਰੱਖਿਆ ਬਲ ਪਹਿਲਾਂ ਹੀ ਚੌਕਸ ਹੋ ਗਏ ਹਨ।

ਪੀਲੀਭੀਤ ਵਿਖੇ ਗੁਰਦੁਆਰਾ ਸਾਹਿਬ ਚੋਂ ਸੀਸੀਟੀਵੀ 'ਗਾਇਬ' : ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀਲੀਭੀਤ ਦੇ ਮੋਹਨਪੁਰ ਗੁਰਦੁਆਰੇ ਵਿੱਚ 25 ਮਾਰਚ ਤੋਂ ਪਹਿਲਾਂ ਦੇ ਸਾਰੇ ਸੀਸੀਟੀਵੀ ਫੁਟੇਜ ਗਾਇਬ ਕਰ ਦਿੱਤੇ ਗਏ ਹਨ। 26 ਮਾਰਚ ਤੋਂ ਗੁਰਦੁਆਰੇ ਵਿੱਚ ਫੁਟੇਜ ਸ਼ੁਰੂ ਹੋ ਰਹੀ ਹੈ। ਇਸ ਸੀਸੀਟੀਵੀ ਫੁਟੇਜ ਵਿੱਚ ਵੀ ਪੁਲਿਸ ਨੂੰ ਪਤਾ ਲੱਗਾ ਹੈ ਕਿ ਗੁਰਦੁਆਰੇ ਵਿੱਚ ਖੜ੍ਹੀ ਸਕਾਰਪੀਓ ਕਾਰ, ਜੋ ਕਿ ਡੇਰੇ ਦੇ ਮੁਖੀ ਦੇ ਨਾਂਅ ’ਤੇ ਦਰਜ ਹੈ, ਇਸ ਵਿੱਚ ਅੰਮ੍ਰਿਤਪਾਲ ਸਿੰਘ ਯੂਪੀ ਤੋਂ ਪੰਜਾਬ ਪਹੁੰਚਿਆ ਸੀ।

ਪਪਲਪ੍ਰੀਤ ਤੇ ਅੰਮ੍ਰਿਤਪਾਲ ਵੱਖ-ਵੱਖ : ਜਿੱਥੇ ਇੱਕ ਪਾਸੇ ਪੁਲਿਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਪਪਲਪ੍ਰੀਤ ਸਿੰਘ ਪੰਜਾਬ ਪੁਲਿਸ ਲਈ ਰਹੱਸ ਬਣ ਗਿਆ ਹੈ। ਅੰਮ੍ਰਿਤਪਾਲ ਬਾਰੇ ਪੁਲਿਸ ਨੂੰ ਇਨਪੁਟ ਆ ਰਹੇ ਹਨ, ਪਰ ਪੁਲਿਸ ਪਪਲਪ੍ਰੀਤ ਸਿੰਘ ਕਿੱਥੇ ਹੈ, ਇਸ ਦਾ ਕੋਈ ਸੁਰਾਗ ਨਹੀਂ ਲੱਭ ਸਕੀ ਹੈ। ਪੁਲਿਸ ਕੋਲ ਪਪਲਪ੍ਰੀਤ ਬਾਰੇ ਤਾਜ਼ਾ ਜਾਣਕਾਰੀ ਇਹ ਹੈ ਕਿ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਸਿੰਘ ਦੋਵੇਂ ਵੱਖ ਹੋ ਗਏ ਹਨ। ਇਸ ਤੋਂ ਬਾਅਦ ਪਪਲਪ੍ਰੀਤ ਸਿੰਘ ਪਿਛਲੇ ਦਿਨੀਂ ਫੜ੍ਹੇ ਗਏ ਜੋਗਾ ਸਿੰਘ ਨੂੰ ਲੈ ਕੇ ਫ਼ਰਾਰ ਹੋ ਗਿਆ ਸੀ, ਪਰ ਜੋਗਾ ਸਿੰਘ ਨੂੰ ਪੁਲਿਸ ਨੇ ਫੜ੍ਹ ਲਿਆ ਸੀ ਤੇ ਪਪਲਪ੍ਰੀਤ ਮੁੜ ਭੱਜਣ ਵਿੱਚ ਕਾਮਯਾਬ ਰਿਹਾ ਸੀ।

ਖ਼ਬਰ ਹੈ ਕਿ ਬੀਤੇ 27 ਮਾਰਚ ਨੂੰ ਅੰਮ੍ਰਿਤਪਾਲ ਹੁਸ਼ਿਆਰਪੁਰ ਵਿੱਚ ਮੌਜੂਦ ਸੀ। ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਨਡਾਲੋਂ ਪਿੰਡ ਦੇ ਗੁਰੂਘਰ ਵਿੱਚ ਅੰਮ੍ਰਿਤਪਾਲ ਨੇ ਪਨਾਹ ਲਈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਵੀ ਮੌਜੂਦ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਗੁਰਦੁਆਰੇ ਦੀਆਂ ਪੰਜਾਬ ਭਰ ਵਿੱਚ 50 ਬ੍ਰਾਂਚਾਂ ਹਨ।

ਇਹ ਵੀ ਪੜ੍ਹੋ: Bombay High Court: ਆਪਸੀ ਸਹਿਮਤੀ ਨਾਲ ਬਣਿਆ ਰਿਸ਼ਤਾ ਖਰਾਬ ਹੋਣ ਤੋਂ ਬਾਅਦ ਬਲਾਤਕਾਰ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.