ETV Bharat / state

Ajnala Police Issued Challans: ਪੰਜਾਬ ਪੁਲਿਸ ਨੇ ਭੂੰਡ ਆਸ਼ਕਾਂ ਨੂੰ ਪਾਈਆਂ ਭਾਜੜਾਂ, ਹੁੱਲੜਬਾਜ਼ਾਂ ਦੇ ਕੱਟੇ ਚਲਾਨ

author img

By ETV Bharat Punjabi Team

Published : Sep 30, 2023, 12:41 PM IST

ਅਜਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨੌਜਵਾਨਾਂ ਦੇ ਚਲਾਨ ਕੀਤੇ ਹਨ ਜੋ ਮੋਟਰਸਾਈਕਲ ਦੇ ਉੱਪਰ ਵੱਡੇ ਹਾਰਨ ਲਗਾਕੇ ਹੁੱਲੜਬਾਜ਼ੀ ਕਰਦੇ ਹਨ। (Ajnala Police Issued Challans)

Ajnala Police Issued Challans
Ajnala Police Issued Challans

ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ

ਅੰਮ੍ਰਿਤਸਰ: ਪੰਜਾਬ ਵਿੱਚ ਅਕਸਰ ਹੀ ਮੋਟਰਸਾਈਕਲ ਤੇ ਕਾਰਾਂ ਨੂੰ ਮੋਡੀਫਾਈ ਕਰਵਾਕੇ ਨੌਜਵਾਨਾਂ ਨੂੰ ਕਾਲਜਾਂ ਦੇ ਗੇੜੇ ਲਗਾਉਦਿਆਂ ਵੇਖਿਆ ਹੋਵੇਗਾ। ਹੁਣ ਅੰਮ੍ਰਿਤਸਰ ਵਿੱਚ ਅਜਨਾਲਾ ਪੁਲਿਸ ਵੱਲੋਂ ਹੁੱਲੜਬਾਜ਼ ਨੌਜਵਾਨ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੌਜਵਾਨਾਂ ਦੇ ਚਲਾਨ ਕੀਤੇ ਜਾ ਰਹੇ ਹਨ ਜੋ ਮੋਟਰਸਾਈਕਲ ਦੇ ਉੱਪਰ ਵੱਡੇ ਹਾਰਨ ਲਗਾਕੇ ਹੁੱਲੜਬਾਜ਼ੀ ਕਰਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਵਾਰ-ਵਾਰ ਸ਼ਿਕਾਇਤ ਮਿਲ ਰਹੀ ਸੀ ਕਿ ਕੁਝ ਹੁੱਲੜਬਾਜ਼ ਨੌਜਵਾਨ ਸਕੂਲ ਦੇ ਨਜ਼ਦੀਕ ਹਾਰਨ ਵਜਾਉਂਦੇ ਹਨ ਅਤੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ, ਜਿਸ ਦੇ ਚੱਲਦਿਆਂ ਅਸੀਂ ਇਹਨਾਂ ਹੁੱਲੜਬਾਜ਼ ਨੌਜਵਾਨਾਂ ਦੇ ਚਲਾਨ ਕੀਤੇ ਹਨ।

ਵੱਡੇ ਹਾਰਨ ਲਹਾ ਕੇ ਮੋਟਰਸਾਈਕਲਾਂ ਦੇ ਕੀਤੇ ਚਲਾਨ: ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਸਾਨੂੰ ਜਰੂਰਤ ਪਈ ਤਾਂ ਅਸੀਂ ਰੋਜ਼ਾਨਾ ਇੱਥੇ ਨਾਕਾ ਲਗਾ ਕੇ ਇਹਨਾਂ ਨੌਜਵਾਨਾਂ ਦੇ ਖਿਲਾਫ ਵੱਡਾ ਮੁਹਿੰਮ ਛੇੜਾਂਗੇ ਅਤੇ ਇਹਨਾਂ ਦੇ ਭਾਰੀ ਮਾਤਰਾ ਵਿੱਚ ਚਲਾਨ ਵੀ ਕਰਾਂਗੇ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਮੌਕੇ ਦੇ ਉੱਤੇ ਚਲਾਨ ਵੀ ਕੀਤੇ ਗਏ ਹਨ ਅਤੇ ਜੋ ਹਾਰਨ ਇਹਨਾਂ ਵੱਲੋਂ ਆਪਣੇ ਮੋਟਰਸਾਈਕਲ ਦੇ ਉੱਤੇ ਲਗਾਏ ਗਏ, ਉਹਨਾਂ ਨੂੰ ਵੀ ਲਵਾਇਆ ਗਿਆ ਹੈ ਤਾਂ ਜੋ ਕਿ ਭਵਿੱਖ ਵਿੱਚ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਾ ਕੀਤੀ ਜਾ ਸਕੇ। ਪੁਲਿਸ ਅਧਿਕਾਰੀ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਕਿ ਇਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵਾਇਰਲ ਹੋਈਆਂ ਸਨ, ਜਿਸ ਕਰਕੇ ਸਾਨੂੰ ਇਸ ਉੱਤੇ ਸਖ਼ਤ ਐਕਸ਼ਨ ਲੈਣਾ ਪਿਆ ਹੈ।


ਕੁੜੀਆਂ ਦੇ ਸਕੂਲ ਸਾਹਮਣੇ ਹੁੱਲੜਬਾਜ਼ੀ: ਇੱਥੇ ਦੱਸਣਯੋਗ ਹੈ ਕੀ ਪੰਜਾਬ ਵਿੱਚ ਨੌਜਵਾਨ ਆਪਣੇ ਮੋਟਰਸਾਈਕਲ ਅਤੇ ਆਪਣੀਆਂ ਕਾਰਾਂ ਨੂੰ ਮੋਡੀਫਾਈ ਕਰਕੇ ਜਦੋਂ ਵੀ ਨਿਕਲਦੇ ਹਨ ਅਤੇ ਉਹਨਾਂ ਵੱਲੋਂ ਹੁੱਲੜਬਾਜੀ ਕੀਤੀ ਜਾਂਦੀ ਹੈ ਅਤੇ ਇਸੇ ਹੁੱਲੜਬਾਜ਼ੀ ਦਾ ਨਤੀਜੇ ਦੇ ਤਹਿਤ ਅੰਮ੍ਰਿਤਸਰ ਅਜਨਾਲਾ ਦੇ ਇੱਕ ਕੁੜੀਆਂ ਦੇ ਸਕੂਲ ਦੇ ਸਾਹਮਣੇ ਨੌਜਵਾਨਾਂ ਵੱਲੋਂ ਹਾਰਨ ਵਜਾਏ ਜਾਂਦੇ ਸਨ। ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ, ਇਹਨਾਂ ਨੌਜਵਾਨਾਂ ਦੇ ਚਲਾਨ ਕੀਤੇ ਗਏ ਹਨ। ਅਤੇ ਹੁਣ ਭਵਿੱਖ ਵਿੱਚ ਵੇਖਣਾ ਹੋਵੇਗਾ ਕਿ ਜੇਕਰ ਇਹ ਦੁਬਾਰਾ ਮੋਟਰਸਾਈਕਲ ਉੱਤੇ ਹਾਰਨ ਲਗਾ ਕੇ ਕੁੜੀਆਂ ਦੇ ਸਕੂਲ ਦੇ ਸਾਹਮਣੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਨਗੇ ਤਾਂ ਪੁਲਿਸ ਇਹਨਾਂ ਖ਼ਿਲਾਫ਼ ਹੋਰ ਕੀ ਵੱਡੇ ਐਕਸ਼ਨ ਉਲੀਕ ਸਕਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.