ETV Bharat / state

ਤਰਨਤਾਰਨ RPG ਹਮਲਾ: ਰੱਬ ਆਸਰੇ ਬਿਆਸ ਥਾਣੇ ਦੇ ਸੁਰੱਖਿਆ ਇਤਜ਼ਾਮ

author img

By

Published : Dec 10, 2022, 8:07 PM IST

Updated : Dec 11, 2022, 6:43 AM IST

ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪੁਲਿਸ ਥਾਣਾ ਸਰਹਾਲੀ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ RPG ਹਮਲੇ (RPG attack in Tarn Taran) ਤੋਂ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਵਿੱਚ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਸੁਰੱਖਿਆ ਦੇ ਲਿਹਾਜ ਨਾਲ ਬਿਆਸ ਥਾਣੇ ਵਿੱਚ ਹਾਲਾਤ ( Beas police station looked weak) ਕੁੱਝ ਢਿੱਲੇ ਦਿਖਾਈ ਦਿੱਤੇ।

Beas police station looked weak
Beas police station looked weak

RPG ਹਮਲੇ ਤੋਂ ਬਾਅਦ ਬਿਆਸ ਥਾਣੇ ਦੇ ਸੁਰੱਖਿਆ ਇਤਜਾਮ ਢਿੱਲੇ

ਅੰਮ੍ਰਿਤਸਰ: ਬੀਤੀ ਦੇਰ ਰਾਤ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਅਧੀਨ ਪੈਂਦੇ ਪੁਲਿਸ ਥਾਣਾ ਸਰਹਾਲੀ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ RPG ਹਮਲੇ (RPG attack in Tarn Taran) ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਵਿੱਚ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਸੁਰੱਖਿਆ ਦੇ ਲਿਹਾਜ ਨਾਲ ਬਿਆਸ ਥਾਣੇ ਵਿੱਚ ਢਿੱਲੇ (Beas police station looked weak) ਦਿਖਾਈ ਦਿੱਤੀ, ਜੋ ਕਿ ਚਿੰਤਾ ਦਾ ਵਿਸ਼ਾ ਜਰੂਰ ਹੈ।

RPG ਹਮਲੇ ਤੋਂ ਬਾਅਦ ਬਿਆਸ ਥਾਣੇ ਦੇ ਸੁਰੱਖਿਆ ਇਤਜਾਮ ਢਿੱਲੇ

ਥਾਣਾ ਬਿਆਸ ਵਿੱਚ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਲਿਆ:- ਇਸ ਸਬੰਧੀ ਸਾਡੇ ਪੱਤਰਕਾਰ ਗੁਰਦਰਸ਼ਨ ਸਿੰਘ ਪ੍ਰਿੰਸ ਵਲੋਂ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਵਿੱਚ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਸੁਰੱਖਿਆ ਦੇ ਲਿਹਾਜ ਨਾਲ ਬਿਆਸ ਥਾਣੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹਨ, ਜਿਸ ਵਿੱਚ ਤਸਵੀਰਾਂ ਵਿੱਚ ਤੁਸੀ ਆਪ ਦੇਖ ਸਕਦੇ ਹੋ।ਇਸ ਤੋਂ ਇਲਾਵਾ ਪਹਿਲਾਂ ਹੀ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਹੇ ਪੁਲਿਸ ਥਾਣਿਆਂ ਵਿੱਚ ਲੰਬੇ ਚੌੜੇ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਸਾਂਭਣਾ ਇਕ ਵੱਡੇ ਚੈਲੰਜ ਵਜੋਂ ਗਿਣਿਆ ਜਾ ਰਿਹਾ ਹੈ

ਥਾਣਾ ਬਿਆਸ ਵਿੱਚ ਸੁਰੱਖਿਆ ਇਤਜ਼ਾਮ ਢਿੱਲੇ:- ਬੇਸ਼ੱਕ ਥਾਣੇ ਵਿਚ ਤੈਨਾਤ ਮੁਲਾਜ਼ਮ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਪਰ ਥਾਣਿਆਂ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਲਈ ਪੁਲਿਸ ਨੂੰ ਹੋਰ ਵੀ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨ ਦੀ ਲੋੜ ਨਜ਼ਰ ਆ ਰਹੀ ਹੈ। ਇਸਦੇ ਨਾਲ ਹੀ ਪੁਲਿਸ ਅਧਿਕਾਰੀਆਂ ਵਲੋਂ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਅਤੇ ਅਪਰਾਧਿਕ ਕਿਸਮ ਦੇ ਵਿਅਕਤੀਆਂ ਨੂੰ ਕਾਬੂ ਕਰਨ ਦੇ ਨਾਲ ਨਾਲ ਪੰਜਾਬ ਦੇ ਪੁਲਿਸ ਥਾਣੇ ਚੌਂਕੀਆਂ ਅਤੇ ਪੋਸਟਾਂ ਤੇ ਸੁਰੱਖਿਆ ਵਧਾਉਣ ਲਈ ਪੁਲਿਸ ਪਾਰਟੀਆਂ ਨੂੰ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜੋ:- ਵੱਡੀ ਖ਼ਬਰ: ਤਰਨਤਾਰਨ ਪੁਲਿਸ ਥਾਣੇ 'ਤੇ RPG ਅਟੈਕ, ਡੀਜੀਪੀ ਗੌਰਵ ਯਾਦਵ ਨੇ ਕਿਹਾ- "ਹਮਲੇ ਪਿੱਛੇ ਪਾਕਿਸਤਾਨ ਦਾ ਹੱਥ"

Last Updated :Dec 11, 2022, 6:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.