ETV Bharat / state

ਬੱਚਿਆਂ ਦੀ ਲੜਾਈ 'ਚ ਕੁੱਦ ਪਏ ਮਾਪੇ, ਸ਼ਖ਼ਸ ਨੇ ਮਹਿਲਾ ਦੀ ਕੀਤੀ ਕੁੱਟਮਾਰ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

author img

By

Published : Jun 13, 2023, 12:53 PM IST

ਅੰਮ੍ਰਿਤਸਰ ਦੇ 88 ਫੁੱਟੇ ਰੋਡ ਉੱਤੇ ਬੱਚਿਆਂ ਦੇ ਹੋਏ ਝਗੜੇ ਤੋਂ ਬਾਅਦ ਦੋ ਪਰਿਵਾਰਾਂ ਵਿਚਾਲੇ ਵੀ ਖੂਨੀ ਲੜਾਈ ਹੋ ਗਈ। ਇਸ ਦੌਰਾਨ ਇੱਕ ਸ਼ਖ਼ਸ ਨੇ ਮਹਿਲਾ ਦੀ ਸ਼ਰੇਆਮ ਰੋਡ ਉੱਤੇ ਕੁੱਟਮਾਰ ਕੀਤੀ। ਇਸ ਮਾਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

Accusations of assaulting a woman on a person named Lalit Sharma in Amritsar
ਬੱਚਿਆਂ ਦੀ ਲੜਾਈ 'ਚ ਕੁੱਦ ਪਏ ਮਾਪੇ, ਸ਼ਖ਼ਸ ਨੇ ਮਹਿਲਾ ਦੀ ਕੀਤੀ ਕੁੱਟਮਾਰ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

ਪੀੜਤ ਮਹਿਲਾ ਨੇ ਦੱਸੀ ਹੱਡਬੀਤੀ


ਅੰਮ੍ਰਿਤਸਰ:
ਅਕਸਰ ਹੀ ਛੋਟੇ ਬੱਚਿਆਂ ਦੇ ਵਿੱਚ ਖੇਡਦੇ ਹੋਏ ਛੋਟੇ ਝਗੜੇ ਹੋ ਜਾਂਦੇ ਹਨ, ਜਿਸ ਤੋਂ ਬਾਅਦ ਉਹ ਝਗੜੇ ਵੱਡਿਆਂ ਉੱਤੇ ਭਾਰੀ ਪੈ ਜਾਂਦੇ ਹਨ। ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਸਦਰ ਥਾਣੇ ਇਲਾਕੇ ਤੋਂ ਜਿੱਥੇ ਬੱਚਿਆਂ ਦੇ ਮਾਮੂਲੀ ਝਗੜੇ ਤੋਂ ਬਾਅਦ ਇਹ ਲੜਾਈ ਖੂਨੀ ਰੂਪ ਧਾਰਨ ਕਰ ਗਈ। ਉੱਥੇ ਹੀ ਇਹ ਸਾਰੀ ਘਟਨਾ ਰੋਡ ਉੱਤੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ । ਵੀਡੀਓ ਵਿੱਚ ਇੱਕ ਵਿਅਕਤੀ ਵੱਲੋਂ ਔਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਜਿਸ ਵਿਅਕਤੀ ਵੱਲੋਂ ਔਰਤ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਦਾ ਨਾਮ ਲਲਿਤ ਸ਼ਰਮਾ ਦੱਸਿਆ ਜਾ ਰਿਹਾ ਹੈ।



ਮਹਿਲਾ ਹੋਈ ਜ਼ਖ਼ਮੀ: ਅੰਮ੍ਰਿਤਸਰ ਦੇ 88 ਫੁੱਟ ਇਲਾਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਪੀੜਤ ਔਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੇ ਬੱਚੇ ਦੀ ਲੜਾਈ ਕੁਝ ਸਮੇਂ ਪਹਿਲਾਂ ਉਨ੍ਹਾਂ ਦੇ ਗੁਆਂਢੀ ਦੇ ਨਾਲ ਹੋਈ ਸੀ। ਉਸ ਵੱਲੋਂ ਆਪਣੇ ਬੱਚੇ ਨੂੰ ਸਮਝਾਇਆ ਗਿਆ ਸੀ ਕਿ ਉਹ ਉਨ੍ਹਾਂ ਬੱਚਿਆਂ ਦੇ ਨਾਲ ਨਾ ਖੇਡੇ ਪਰ ਲਲਿਤ ਸ਼ਰਮਾ ਦੇ ਬੱਚਿਆਂ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ ਅਤੇ ਉਸ ਦੇ ਪੁੱਠੇ ਨਾਮ ਲੈ ਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਪਹਿਲਾਂ ਲਲਿਤ ਸ਼ਰਮਾ ਵੱਲੋਂ ਔਰਤ ਦੇ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਸ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੌਰਾਨ ਔਰਤ ਦੇ ਸਿਰ ਅਤੇ ਬਾਹਾਂ ਉੱਤੇ ਬੁਰੀ ਤਰ੍ਹਾਂ ਨਾਲ ਸੱਟ ਲੱਗੀਆਂ ਹਨ। ਪੀੜਤ ਔਰਤ ਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਉਸ ਨੂੰ ਇਨਸਾਫ਼ ਦਵਾਇਆ ਜਾਵੇ ਅਤੇ ਮੁਲਜ਼ਮ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ: ਦੂਸਰੇ ਪਾਸੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੀ ਲੜਾਈ ਮਾਪਿਆਂ ਤੱਕ ਪਹੁੰਚੀ ਤਾਂ ਗੰਭੀਰ ਹੋ ਗਈ। ਉਨ੍ਹਾਂ ਕਿਹਾ ਕਿ ਇਸ ਝਗੜੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਦੀ ਗੱਲ ਸੁਣੀ ਗਈ ਹੈ ਅਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਪੂਰੇ ਮਾਮਲੇ ਦੀ ਸ਼ਨਾਖਤ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.