ETV Bharat / state

Jatha from Pakistan reached Amritsar: ਪਾਕਿਸਤਾਨ ਤੋਂ ਅੰਮ੍ਰਿਤਸਰ ਪਹੁੰਚਿਆ ਮੁਸਲਿਮ ਭਾਈਚਾਰੇ ਦਾ ਜਥਾ, ਰੁੜਕੀ 'ਚ ਧਾਰਮਿਕ ਸਮਾਗਮ ਅੰਦਰ ਜਥਾ ਕਰੇਗਾ ਸ਼ਿਰਕਤ

author img

By ETV Bharat Punjabi Team

Published : Sep 25, 2023, 8:10 PM IST

A procession of Muslim community from Pakistan reached Amritsar
Jatha from Pakistan reached Amritsar: ਪਾਕਿਸਤਾਨ ਤੋਂ ਮੁਸਲਿਮ ਭਾਈਚਾਰੇ ਦਾ ਜਥਾ ਪਹੁੰਚਿਆ ਅੰਮ੍ਰਿਤਸਰ, ਰੁੜਕੀ 'ਚ ਧਾਰਮਿਕ ਸਮਾਗਮ ਅੰਦਰ ਜਥਾ ਕਰੇਗਾ ਸ਼ਿਰਕਤ

ਪਾਕਿਸਤਾਨ ਤੋਂ ਚੱਲ ਕੇ 107 ਪਾਕਿਸਤਾਨੀਆਂ ਦਾ ਜਥਾ ਅਟਾਰੀ-ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ ਪਹੁੰਚਿਆ। ਇਹ ਜਥਾ ਟ੍ਰੇਨ ਰਾਹੀਂ ਰੁੜਕੀ ਲਈ ਰਵਾਨਾ ਹੋਵੇਗਾ ਅਤੇ ਉੱਥੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰੇਗਾ। ਇਸ ਤੋਂ ਬਾਅਦ ਜਥਾ 2 ਅਕਤੂਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। (Jatha from Pakistan reached Amritsar)

ਮੁਸਲਿਮ ਭਾਈਚਾਰੇ ਦਾ ਜਥਾ ਪਹੁੰਚਿਆ ਅੰਮ੍ਰਿਤਸਰ

ਅੰਮ੍ਰਿਤਸਰ: ਅੱਜ ਪਾਕਿਸਤਾਨ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਜਥਾ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਿਆ। ਇਸ ਗਰੁੱਪ ਵਿੱਚ ਮੁਸਲਿਮ ਭਾਈਚਾਰੇ ਦੇ ਕਰੀਬ 107 ਲੋਕ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰਤ ਆਏ ਹਨ। ਇਸ ਮੌਕੇ ਬੋਲਦਿਆਂ ਅਟਾਰੀ-ਵਾਹਗਾ ਬਾਰਡਰ ਉੱਤੇ ਤਾਇਨਾਤ ਪ੍ਰੋਟੋਕੋਲ ਅਫਸਰ ਅਰੁਣ ਮਾਹਲ ਨੇ ਦੱਸਿਆ ਕਿ ਅੱਜ ਪਾਕਿਸਤਾਨ ਤੋਂ ਕਰੀਬ 107 ਮੁਸਲਮਾਨ ਭਾਈਚਾਰੇ ਦਾ ਜਥਾ ਅਟਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਆਪਣੇ ਧਾਕਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪਹੁੰਚਿਆ ਹੈ।

ਧਾਰਮਿਕ ਸਥਾਨਾਂ ਦੇ ਦਰਸ਼ਣ ਕਰੇਗਾ ਜਥਾ: ਇਹ ਜਥਾ ਅੱਜ ਰਾਤ ਅੰਮ੍ਰਿਤਸਰ ਰੇਲਵੇ ਸਟੇਸ਼ਨ (Amritsar Railway Station) ਤੋਂ ਰੁੜਕੀ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਥਾ 02 ਅਕਤੂਬਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਾਕਿਸਤਾਨ ਲਈ ਮੁੜ ਰਵਾਨਾ ਹੋਵੇਗਾ। ਹੋਰ ਜਾਣਕਾਰੀ ਸਾਂਝੀ ਕਰਦਿਆਂ ਪ੍ਰੋਟੋਕੋਲ ਅਫਸਰ ਅਰੁਣ ਮਾਹਲ ਨੇ ਦੱਸਿਆ ਕਿ ਜਥਾ ਉਰਸ ਹਜ਼ਰਤ ਖਵਾਜਾ ਅਲਾਉਦੀਨ ਅਲ ਕਬੀਰ ਕਲਿਆਰ ਸ਼ਰੀਫ ਰੁੜਕੀ ਉਤਰਾਖੰਡ ਵਿਖੇ ਮੇਲਾ ਦੇਖਣ ਲਈ ਆਇਆ ਹੈ। ਉਨ੍ਹਾਂ ਦੱਸਿਆ ਕਿ ਜਥੇ ਵਿੱਚ ਪਹੁੰਚੇ ਲੋਕ ਪਾਕਿਸਤਾਨ ਦੇ ਗੁਜਰਾਂਵਾਲਾ ਲਾਹੌਰ ਦੇ ਰਹਿਣ ਵਾਲੇ ਹਣ ।

ਭਾਈਚਾਰਕ ਸਾਂਝ ਦੀ ਕੀਤੀ ਕਾਮਨਾ: ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂ ਨੇ ਦੱਸਿਆ ਕਿ ਅੱਜ ਉਹ ਪਾਕਿਸਤਾਨ ਤੋਂ ਕਰੀਬ 107 ਦੇ ਕਰੀਬ ਮੁਸਲਿਮ ਭਾਈਚਾਰੇ ਦੇ ਜਥੇ ਨਾਲ ਅਟਾਰੀ ਵਾਹਗਾ-ਬਾਰਡਰ ਤੋਂ ਭਾਰਤ ਪਹੁੰਚੇ ਹਨ ਅਤੇ ਹੁਣ ਉਹ ਕਲੀਅਰ ਸ਼ਰੀਫ਼ ਦਰਗਾਹ 'ਤੇ ਜਾਣਗੇ। ਉਹ ਰੁੜਕੀ ਵਿੱਚ ਮੇਲਾ ਦੇਖਣ ਲਈ ਆਏ ਹਨ । ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਹ ਦੋਵੇਂ ਸਰਕਾਰਾਂ ਨੂੰ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਅਪੀਲ ਕਰਦੇ ਹਨ। ਜਿਵੇਂ-ਜਿਵੇਂ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ​​ਹੁੰਦੇ ਰਹਿੰਦੇ ਹਨ ਉਸ ਨਾਲ ਆਪਸੀ ਭਾਈਚਾਰਾ ਅਤੇ ਪਿਆਰ ਵਧਦਾ ਰਹਿੰਦਾ ਹੈ। ਆਗੂ ਨੇ ਕਿਹਾ ਕਿ ਅੱਜ ਭਾਰਤ ਵਿੱਚ ਆ ਕੇ ਉਨ੍ਹਾਂ ਨੁੰ ਬਹੁਤ ਚੰਗਾ ਲੱਗਾ ਅਤੇ ਧਾਰਮਿਕ ਸਥਾਨਾਂ ਦਰਸ਼ਨਾਂ ਲਈ ਇਜਾਜ਼ਤ ਮਿਲਣ ਤੋਂ ਬਾਅਦ ਭਾਰਤ ਵਿੱਚ ਆਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.