ETV Bharat / state

ਮੋਟਰਸਾਈਕਲ 'ਤੇ ਜਾ ਰਹੇ ਮੁੰਡਾ-ਕੁੜੀ ਹੋਏ ਰੂਹ-ਕੰਬਾਊ ਹਾਦਸੇ ਦਾ ਸ਼ਿਕਾਰ, ਕੁੜੀ ਦੀ ਗਰਦਨ ਧੜ ਤੋਂ ਹੋਈ ਵੱਖ

author img

By

Published : Jul 25, 2023, 4:18 PM IST

ਅੰਮ੍ਰਿਤਸਰ ਵਿੱਚ ਤੇਜ਼ ਰਫਤਾਰ ਮੋਟਰਸਾਈਕਲ ਉੱਤੇ ਜਾ ਰਹੇ ਮੁੰਡਾ ਕੁੜੀ ਹਾਦਸੇ ਦਾ ਸ਼ਿਕਾਰ ਹੋ ਗਏ, ਹਾਦਸਾ ਇੰਨਾਂ ਜਬਰਦਸਤ ਸੀ ਕਿ ਮੌਕੇ ਉੱਤੇ ਕੁੜੀ ਦੀ ਗਰਦਨ ਧੜ੍ਹ ਤੋਂ ਵੱਖ ਹੋ ਗਈ ਅਤੇ ਮੁੰਡੇ ਦੀ ਲੱਤ ਟੁੱਟ ਗਈ।

A boy and a girl riding a motorcycle were victims of a heart-wrenching accident, the girl's neck was severed from her torso.
ਮੋਟਰਸਾਈਕਲ 'ਤੇ ਜਾ ਰਹੇ ਮੁੰਡਾ-ਕੁੜੀ ਹੋਏ ਰੂਹ-ਕੰਬਾਊ ਹਾਦਸੇ ਦਾ ਸ਼ਿਕਾਰ, ਕੁੜੀ ਦੀ ਗਰਦਨ ਧੜ ਤੋਂ ਹੋਈ ਵੱਖ

ਮੋਟਰਸਾਈਕਲ 'ਤੇ ਜਾ ਰਹੇ ਮੁੰਡਾ-ਕੁੜੀ ਹੋਏ ਰੂਹ-ਕੰਬਾਊ ਹਾਦਸੇ ਦਾ ਸ਼ਿਕਾਰ, ਕੁੜੀ ਦੀ ਗਰਦਨ ਧੜ ਤੋਂ ਹੋਈ ਵੱਖ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਜ਼ਬਰਦਸਤ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇਕ ਕੁੜੀ ਦੀ ਦਰਦਨਾਕ ਮੌਤ ਹੋ ਗਈ। ਮਾਮਲਾ ਰਾਤ ਕਰੀਬ 3 ਵਜੇ ਦਾ ਹੈ ਜਦੋਂ ਇੱਕ ਮੁੰਡਾ ਕੁੜੀ ਮੋਟਰਸਾਈਕਲ ਉੱਤੇ ਰੇਲਵੇ ਸਟੇਸ਼ਨ ਤੋਂ ਕਿਸੇ ਰਿਸ਼ਤੇਦਾਰ ਨੂੰ ਛੱਡ ਕੇ ਵਾਪਸ ਆ ਰਹੇ ਸਨ ਕਿ ਨੌਜਵਾਨ ਦਾ ਮੋਟਰਸਾਈਕਲ ਦਾਣਾ ਮੰਡੀ ਨਾਰਾਇਣਗੜ੍ਹ ਨੇੜੇ ਬੀ. ਆਰ. ਟੀ. ਐੱਸ. ਦੀ ਗਰਿੱਲ ਵਿਚ ਜਾ ਵਜਿਆ। ਪ੍ਰਤੱਖਦਰਸ਼ੀਆਂ ਮੁਤਾਬਿਕ ਮੋਟਰਸਾਈਕਲ ਦੀ ਸਪੀਡ ਇੰਨੀ ਤੇਜ਼ ਸੀ ਕਿ ਮੋਟਰਸਾਈਕਲ 'ਤੇ ਪਿੱਛੇ ਬੈਠੀ ਹੋਈ ਕੁੜੀ ਦੀ ਗਰਦਨ ਗਰਿੱਲ ਵਿਚ ਫਸ ਕੇ ਧੜ ਨਾਲੋਂ ਵੱਖ ਹੋ ਗਈ ਅਤੇ ਹਾਦਸੇ ਵਿੱਚ ਮੁੰਡੇ ਦੀ ਲੱਤ ਟੁੱਟ ਗਈ। ਜੋ ਕਿ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਿਕ ਸ਼ਹਿਰ ਵਿੱਚ ਬਣੀ ਬੀ ਆਰ ਟੀ ਐਸ ਪ੍ਰੋਜੇਕਟ ਦੇ ਵਿੱਚ ਮੋਟਰਸਾਇਕਲ ਅਤੇ ਬਹੁਤ ਸਾਰੇ ਨੌਜਵਾਨ ਕਾਰਾ ਭਜਾਉਂਦੇ ਹਨ, ਜਿਸ ਕਰਕੇ ਉਹ ਵੱਡੇ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।

ਤੇਜ਼ ਰਫ਼ਤਾਰੀ ਬਣੀ ਮੌਤ ਦੀ ਸਵਾਰੀ: ਲੜਕੀ ਦੇ ਪਰਿਵਾਰਿਕ ਮੈਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਦੀ ਕੁੜੀ ਅਤੇ ਉਨ੍ਹਾਂ ਦਾ ਇੱਕ ਪਰਿਵਾਰਿਕ ਮੈਂਬਰ ਰੇਲਵੇ ਸਟੇਸ਼ਨ ਤੋਂ ਕਿਸੇ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਤੇਜ਼ ਰਫ਼ਤਾਰ ਹੋਣ ਕਰਕੇ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਜਿਸ ਕਰਕੇ ਉਸ ਲੜਕੀ ਦੀ BRTS ਪ੍ਰੋਜੈਕਟ ਦੀਆਂ ਗਰਿਲਾਂ ਵਿਚ ਵੱਜਣ ਕਰਕੇ ਉਸਦੀ ਧੌਣ ਸਰੀਰ ਨਾਲੋਂ ਵੱਖਰੀ ਹੋ ਗਈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਦੂਸਰਾ ਨੌਜਵਾਨ ਸੀ ਉਸ ਦੀ ਲੱਤ ਟੁੱਟ ਗਈ ਹੈ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੱਸਦੀਏ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਬਣਾਏ ਗਏ ਬੀ ਆਰ ਟੀ ਐਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ ਤੇਜ਼ ਗੱਡੀਆਂ ਅਤੇ ਮੋਟਰਸਾਈਕਲ ਭਜਾਉਂਦੇ ਹਨ ਉਹ ਇੱਕ ਵੱਡੇ ਹਾਦਸੇ ਨੂੰ ਦਿੰਦੇ ਹਨ ਅਤੇ ਇਸ ਪ੍ਰੋਜੈਕਟ ਦੇ ਅੰਦਰ ਬਹੁਤ ਸਾਰੇ ਵੱਡੇ ਐਕਸੀਡੈਂਟ ਅਤੇ ਬਹੁਤ ਸਾਰੀਆਂ ਜ਼ਿੰਦਗੀਆਂ ਮੁਹਤਾਜ ਹੋ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਲਗਾਤਾਰ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕੀ ਉਹ BRTS ਪ੍ਰੋਜੈਕਟ ਦੇ ਅੰਦਰ ਤੇਜ਼ ਵਾਹਨ ਨਾ ਚਲਾਉਣ। ਇਸ ਕਾਰਨ ਪੁਲਿਸ ਨੂੰ ਸਖਤੀ ਕਰਨੀ ਪੈਂਦੀ ਹੈ ਅਤੇ ਕਈਆਂ ਦੇ ਤਾਂ ਚਲਾਨ ਵੀ ਕੱਟੇ ਜਾਂਦੇ ਹਨ, ਲੇਕਿਨ ਲੋਕ ਇਸ ਵਿੱਚ ਗੱਡੀ ਚਲਾ ਕੇ ਆਪਣੇ ਆਪ ਨੂੰ ਤੀਸਮਾਰ ਖਾਣ ਸਮਝਦੇ ਹਨ ਅਤੇ ਵੱਡੇ ਹਾਦਸੇ ਨੂੰ ਬੁਲਾਵਾ ਦਿੰਦੇ ਹਨ ਜਿਸ ਦੇ ਮੱਦੇਨਜ਼ਰ ਇਹ ਵੱਡਾ ਹਾਦਸਾ ਇੱਕ ਵਾਰ ਫਿਰ ਤੋਂ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.