ETV Bharat / state

SGPC ਦੇ ਗੜ੍ਹ 'ਚ DSGMC ਦਾ ਐਕਸ਼ਨ

author img

By

Published : Sep 15, 2022, 10:40 PM IST

45 families of Amritsar have re converted from Christianity to Sikhism
Etv BharatSGPC ਦੇ ਗੜ੍ਹ 'ਚ DSGMC ਦਾ ਐਕਸ਼ਨ

ਪਿੰਡ ਚੀਚਾ ਅਤੇ ਉਸ ਦੇ ਨਾਲ ਦੇ ਪਿੰਡਾਂ ਵਿੱਚੋਂ ਜੋ ਲੋਕ ਸਿੱਖੀ ਧਰਮ ਛੱਡ ਕੇ ਕ੍ਰਿਸਚੀਅਨ ਧਰਮ ਵਿੱਚ ਤਬਦੀਲ ਹੋ ਗਏ ਸਨ, ਉਨ੍ਹਾਂ ਨੂੰ ਸਿੱਖੀ ਨਾਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕੀਤੀ।Conversion news from Amritsar.

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤ ਸਾਰੇ ਸਿੱਖ ਪਰਿਵਾਰ ਸਿੱਖੀ ਛੱਡ ਇਸਾਈ ਧਰਮ ਵਿੱਚ ਤਬਦੀਲ ਹੋ ਰਹੇ ਹਨ। ਲਗਾਤਾਰ ਹੀ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਨੂੰ ਇਸਾਈ ਧਰਮ ਛੱਡ ਵਾਪਸ ਸਿੱਖੀ ਵਿੱਚ ਆਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਸ ਦੇ ਚਲਦੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਪ੍ਰਚਾਰ ਆਗੂ ਭੋਮਾ ਵੱਲੋਂ ਇਕ ਪ੍ਰੈੱਸ ਵਾਰਤਾ ਵਿੱਚ ਦੱਸਿਆ ਗਿਆ ਕਿ ਪਿੰਡ ਚੀਚਾ ਅਤੇ ਉਸ ਦੇ ਨਾਲ ਦੇ ਪਿੰਡਾਂ ਵਿੱਚੋਂ ਜੋ ਲੋਕ ਸਿੱਖੀ ਧਰਮ ਛੱਡ ਕੇ ਕ੍ਰਿਸਚੀਅਨ ਧਰਮ ਵਿੱਚ ਤਬਦੀਲ ਹੋ ਗਏ ਸਨ, ਉਨ੍ਹਾਂ ਨੂੰ ਸਿੱਖੀ ਨਾਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕੀਤੀ।Conversion news from Amritsar.

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਧਰਮ ਪ੍ਰਚਾਰ ਦਾ ਕੰਮ ਸਿੱਖ ਜੱਥੇਬੰਦੀਆਂ ਅਤੇ ਵਿਸ਼ੇਸ਼ ਕਰ ਸ਼੍ਰੋਮਣੀ ਕਮੇਟੀ ਵੱਲੋਂ ਹੋਣਾ ਚਾਹੀਦਾ ਸੀ। ਹਾਲਾਂਕਿ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਨਹੀਂ ਕੀਤਾ ਜਾ ਰਿਹਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਟੀਮ ਵੱਲੋਂ ਕਰੀਬ 45 ਪਰਿਵਾਰ ਇਸਾਈ ਧਰਮ ਚੋਂ ਮੁੜ ਸਿੱਖ ਧਰਮ ਵਿੱਚ ਵਾਪਸ ਆਏ। ਇਕ ਪਾਸੇ ਜਿੱਥੇ ਪਰਿਵਾਰਾਂ ਨੂੰ ਉਨ੍ਹਾਂ ਨੇ ਸਿੱਖ ਧਰਮ ਵਿੱਚ ਵਾਪਿਸ ਆਉਣ ਦੀ ਵਧਾਈ ਦਿੱਤੀ ਨਾਲ ਹੀ ਦੱਸਿਆ ਕੀ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਧਰਮ ਪ੍ਰਚਾਰ ਕਮੇਟੀ ਬਣਾਈ ਗਈ ਹੈ, ਉਸ ਨੇ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕੀਤਾ।

SGPC ਦੇ ਗੜ੍ਹ 'ਚ DSGMC ਦਾ ਐਕਸ਼ਨ

ਜਿਸ ਨਾਲ ਅੱਜ ਪੰਜਾਬ ਵਿਚ ਇਸਾਈ ਧਰਮ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅਗਸਤ ਦੇ ਮਹੀਨੇ ਵੀ 12 ਪਰਿਵਾਰ ਇਸਾਈ ਧਰਮ ਵਿੱਚੋਂ ਸਿੱਖੀ ਧਰਮ ਵਿੱਚ ਸ਼ਾਮਲ ਕੀਤੇ ਗਏ ਸਨ ਪਠਾਨਕੋਟ ਦੇ ਇਕ ਪਿੰਡ ਦੀ 14 ਸਾਲ ਦੀ ਇਕ ਬੱਚੀ ਨੂੰ ਉਸ ਦੀ ਚਾਚੀ ਵੱਲੋਂ 2 ਐਤਵਾਰ ਚਰਚ ਵਿੱਚ ਲਿਜਾਂਦਾ ਗਿਆ ਅਤੇ ਦੂਸਰੇ ਐਤਵਾਰ ਉਸ ਅੰਮ੍ਰਿਤਧਾਰੀ ਲੜਕੀ ਦੇ ਕਕਾਰ ਵੀ ਉਤਰਵਾ ਦਿੱਤੇ ਗਏ।

ਉਸ ਲੜਕੀ ਨੂੰ ਵੀ ਮੁੜ ਸਿੱਖ ਧਰਮ ਵਿੱਚ ਵਾਪਿਸ ਲਿਆਂਦਾ ਗਿਆ ਹੈ ਅਤੇ ਨਾਲ ਹੀ ਉਸ ਦੀ ਚਾਚੀ ਅਤੇ ਉਥੋਂ ਦੇ ਪਾਖੰਡੀ ਪਾਸਟਰ ਦੇ ਖ਼ਿਲਾਫ਼ ਵੀ 295 ਦਾ ਪਰਚਾ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪਾਖੰਡਵਾਦ ਜਾਂ ਲਾਲਚ ਨਾਲ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਧਰਮ ਸ਼ਾਂਤੀ ਨਾਲ ਰਹਿ ਰਿਹਾ ਹੈ ਅਤੇ ਸਿੱਖ ਧਰਮ ਕਿਸੇ ਵੀ ਧਰਮ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦਾ ਪਰ ਜੇਕਰ ਕੋਈ ਉਨ੍ਹਾਂ ਦੇ ਧਰਮ ਵਿੱਚ ਦਖ਼ਲਅੰਦਾਜ਼ੀ ਕਰੇ ਤਾਂ ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਕਮੀ ਦੱਸਦੇ ਹੋਏ ਕਿਹਾ ਕਿ ਕਮੇਟੀ ਵੱਲੋਂ ਆਰਥਿਕ ਰੂਪ ਵਿੱਚ ਪਿਛੜੇ ਹੋਏ ਲੋਕਾਂ ਨੂੰ ਉੱਚਾ ਚੁੱਕਣ ਦਾ ਉਪਰਾਲਾ ਨਹੀਂ ਕੀਤਾ ਗਿਆ ਹੈ। ਇਸ ਕਰਕੇ ਇਹ ਲੋਕ ਈਸਾਈ ਧਰਮ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਾਸਟਰ ਖੋਜੇਵਾਲਾ ਜਾਂ ਫਿਰ ਕੋਈ ਹੋਰ ਹੋਵੇ ਜੇਕਰ ਕੋਈ ਵੀ ਪਾਖੰਡਵਾਦ ਜਾਂ ਲਾਲਚ ਦਿਖਾ ਕੇ ਧਰਮ ਪਰਿਵਰਤਨ ਈਸਾਈ ਧਰਮ ਵੱਲੋਂ ਕਰਵਾਏ ਜਾਂਦੇ ਵੱਖ-ਵੱਖ ਥਾਵਾਂ ਤੇ ਸਮਾਗਮਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ ਖੋਜੇਵਾਲਾ ਪਾਸਟਰ ਹੋਵੇ ਜਾਂ ਫਿਰ ਕੋਈ ਹੋਰ ਕਿਸੇ ਨੂੰ ਵੀ ਲਾਲਚ ਜਾਂ ਪਾਖੰਡਵਾਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਸ ਉੱਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿੱਚ ਹਰ ਧਰਮ ਨੂੰ ਆਪਣਾ ਇਜਲਾਸ ਜਾਂ ਸਮਾਗਮ ਰੱਖਣ ਦੀ ਖੁੱਲ੍ਹ ਹੈ ਪਰ ਉਸ ਵਿੱਚ ਕਿਸੇ ਤਰ੍ਹਾਂ ਦਾ ਪਾਖੰਡਵਾਦ ਨਹੀਂ ਹੋਣਾ ਚਾਹੀਦਾ। ਈਸਾਈ ਧਰਮ ਤੋਂ ਸਿੱਖ ਧਰਮ ਵਿੱਚ ਆਏ ਪਿੰਡ ਚੀਚਾ ਦੇ ਨਿਰਮਲ ਸਿੰਘ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਇਹ ਆਪਣੇ ਧਰਮ ਵਿੱਚ ਵਾਪਸ ਆ ਗਏ ਹਨ ਉਨ੍ਹਾਂ ਕਿਹਾ ਕਿ ਉਹ ਕਈ ਸਾਲ ਤੋਂ ਚਰਚ ਵਿਚ ਇਬਾਦਤ ਕਰ ਰਹੇ ਸਨ ਪਰ ਅੱਜ ਆਪਣੇ ਧਰਮ ਵਿੱਚ ਵਾਪਸੀ ਕਰ ਕੇ ਉਹ ਬਹੁਤ ਖੁਸ਼ ਹਨ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਲਾਲਚ ਨਹੀਂ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: ਜਦੋ ਕੁਲਦੀਪ ਧਾਲੀਵਾਲ ਨੇ ਕਿਹਾ "ਰਾਜਾ ਵੜਿੰਗ ਕੋਈ ਰਾਜਾ ਨਹੀਂ" ਸਾਰੇ ਇਧਰ ਉਧਰ ਲੱਗੇ ਦੇਖਣ !

ETV Bharat Logo

Copyright © 2024 Ushodaya Enterprises Pvt. Ltd., All Rights Reserved.