ETV Bharat / state

ਅਜਨਾਲਾ ਵਿੱਚ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੌਕ 'ਤੇ ਸਹਿਕਾਰੀ ਬੈਂਕ 'ਚ 11 ਲੱਖ 45 ਹਜ਼ਾਰ ਦੀ ਲੁੱਟ

author img

By

Published : Jan 21, 2022, 3:31 PM IST

ਕੋਆਪਰੇਟਿਵ ਬੈਂਕ ਅਜਨਾਲਾ ਦੇ ਪਿੰਡ ਨਾਨੌਕੇ ਸੁਧਾਰ ਬ੍ਰਾਂਚ ਵਿੱਚ ਪਿਸਤੌਲ ਦੀ ਨੌਕ 'ਤੇ 11 ਲੱਖ 45 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਹੋਈ ਜਿਸ ਜਿਸ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Ajnala News Update, Crime In Ajnala,Loot In Ajnala
ਸਹਿਕਾਰੀ ਬੈਂਕ 'ਚ 11 ਲੱਖ 45 ਹਜ਼ਾਰ ਦੀ ਲੁੱਟ

ਅੰਮ੍ਰਿਤਸਰ: ਪੰਜਾਬ ਵਿੱਚ ਹਰ ਦਿਨ ਚੋਰੀਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਦੇ ਲੋਕਾਂ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ। ਅਜਿਹੀ ਹੀ ਇੱਕ ਲੁੱਟ ਦੀ ਵਾਰਦਾਤ ਦਾ ਮਾਮਲਾ ਅੰਮ੍ਰਿਤਸਰ ਦੇ ਅਧੀਨ ਆਉਦੇ ਤਹਿਸੀਲ ਅਜਨਾਲਾ ਦੇ ਪਿੰਡ ਨਾਨੋਕੇ ਸੁਧਾਰ ਪਿੰਡ ਦੀ ਕਾਰਪੋਰੇਟਿਵ ਬੈਂਕ ਦੀ ਸੁਧਾਰ ਬ੍ਰਾਂਚ ਤੋਂ ਸਾਹਮਣੇ ਆਇਆ ਹੈ।

ਆਈ 20 ਗੱਡੀ ਵਿੱਚ ਸਵਾਰ ਹੋ ਕੇ ਆਏ 4 ਲੁਟੇਰੇ ਪਿਸਤੌਲ ਦੀ ਨੌਕ 'ਤੇ ਬੈਂਕ ਦੇ ਸਕਿਉਰਟੀ ਗਾਰਡ ਨੂੰ ਜਖ਼ਮੀ ਕਰਕੇ, ਮੈਨੇਜਰ ਕੋਲੋਂ ਪਿਸਤੌਲ ਦੀ ਨੌਕ 'ਤੇ 11 ਲੱਖ 45 ਹਜ਼ਾਰ ਦੀ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ ਹਨ। ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ।

ਸਹਿਕਾਰੀ ਬੈਂਕ 'ਚ 11 ਲੱਖ 45 ਹਜ਼ਾਰ ਦੀ ਲੁੱਟ

ਇਸ ਸੰਬਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਸਕਿਊਰਟੀ ਗਾਰਡ ਗੁਰਦੇਵ ਸਿੰਘ ਨੇ ਦੱਸਿਆ ਕਿ ਇਕ ਕਾਰ ਆਈ 20 ਵਿੱਚ ਸਵਾਰ 4 ਨੌਜਵਾਨਾਂ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ 2 ਲੁਟੇਰੇ ਪਹਿਲਾਂ ਬੈਂਕ ਵਿੱਚੋਂ ਪੈਸੇ ਕਢਵਾਉਣ ਦੇ ਬਹਾਨੇ ਅੰਦਰ ਆਏ ਅਤੇ ਫਿਰ ਮੋਬਾਇਲ ਗੱਡੀ ਵਿੱਚੋਂ ਲਿਜਾਣ ਦੇ ਬਹਾਨੇ ਬੈਂਕ ਦਾ ਗੇਟ ਖੁੱਲ੍ਹਵਾ ਕੇ ਬਾਹਰ ਖੜੇ 2 ਲੁਟੇਰਿਆਂ ਵੱਲੋਂ ਉਸ ਉਪਰ ਪਿਸਤੌਲ ਦੇ ਨਾਲ ਮੱਥੇ 'ਤੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਵਿੱਚ ਮੈਨੇਜਰ 'ਤੇ ਪਿਸਤੋਲ ਦੀ ਨੌਕ ਉੱਤੇ 11 ਲੱਖ, 45 ਹਜ਼ਾਰ ਲੈ ਕੇ ਫ਼ਰਾਰ ਹੋ ਗਏ। ਗੁਰਦੇਵ ਸਿੰਘ ਨੇ ਦੱਸਿਆ ਕਿ ਜਾਂਦੀ ਵਾਰ ਮੇਰੀ ਰਾਈਫਲ ਅਤੇ 20 ਜਿੰਦਾ ਕਾਰਤੂਸ ਅਤੇ ਮੋਬਾਇਲ ਲੈ ਕੇ ਫ਼ਰਾਰ ਹੋ ਗਏ ਅਤੇ ਕੁੱਝ ਦੂਰੀ 'ਤੇ ਜਾ ਕੇ ਮੋਬਾਇਲ ਸੁੱਟ ਦਿੱਤਾ। ਫਿਲਹਾਲ ਪੁਲਿਸ ਜਾਂਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:- ਪਤੰਗਾਂ ਨੂੰ ਲੈ ਕੇ ਵੱਧਿਆ ਝਗੜਾ, ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ !

ETV Bharat Logo

Copyright © 2024 Ushodaya Enterprises Pvt. Ltd., All Rights Reserved.