ETV Bharat / sports

ਆਸਟ੍ਰੇਲੀਆਈ ਓਪਨ ਦੀ ਤਾਰੀਖ ਦੀ ਘੋਸ਼ਣਾ ਅਗਲੇ ਦੋ ਹਫ਼ਤਿਆਂ ’ਚ ਹੋਵੇਗੀ

author img

By

Published : Nov 22, 2020, 9:42 PM IST

ਤਸਵੀਰ
ਤਸਵੀਰ

ਟੀਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰੇਗ ਟੇਲੀ ਨੇ ਕਿਹਾ ਕਿ ਟੈਨਿਸ ਆਸਟ੍ਰੇਲੀਆ ਅਗਲੀਆਂ ਗਰਮੀਆਂ ਦੇ ਸ਼ੈਸ਼ਨ ਦੇ ਲਈ ਟੈਨਿਸ ਪ੍ਰੋਗਰਾਮ ਨੂੰ ਤੈਅ ਕਰਨ ਲਈ ਟੀਏ (ਟੈਨਿਸ ਆਸਟ੍ਰੇਲੀਆ) ਸਭ ਕੁਝ ਕਰ ਰਿਹਾ ਹੈ।

ਮੈਲਬੋਰਨ: ਟੈਨਿਸ ਆਸਟ੍ਰੇਲੀਆ (ਟੀਏ) ਨੇ ਕਿਹਾ ਕਿ ਅਗਲੇ ਸਾਲ ਮੈਲਬੋਰਨ ’ਚ ਹੋਣ ਵਾਲੇ ਆਸਟ੍ਰੇਲੀਆਈ ਓਪਨ ਦੇ ਪ੍ਰੋਗਰਾਮ ਦਾ ਐਲਾਨ ਅਗਲੇ ਦੋ ਹਫ਼ਤਿਆਂ ’ਚ ਹੋ ਜਾਵੇਗਾ।

ਟੀਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰੇਗ ਟੇਲੀ ਨੇ ਐਤਵਾਰ ਨੂੰ ਉਨ੍ਹਾਂ ਅਸਪੱਸ਼ਟ ਰਿਪੋਰਟਾਂ ਦੇ ਜਵਾਬ ’ਚ ਇਹ ਗੱਲ ਕਹੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਸ਼ੈਸ਼ਨ ਦੇ ਸ਼ੁਰੂਆਤੀ ਗ੍ਰੈਂਡ ਸਲੈਮ ਨੂੰ ਫ਼ਰਵਰੀ ਜਾ ਮਾਰਚ ਤੱਕ ਟਾਲਿਆ ਜਾ ਸਕਦਾ ਹੈ।

ਟੂਰਨਾਮੈਂਟ ਨੂੰ 18 ਜਨਵਰੀ ਨੂੰ ਸ਼ੁਰੂ ਹੋਣਾ ਹੈ ਪਰ ਖਿਡਾਰੀਆਂ ਅਤੇ ਸਹਿਯੋਗੀ ਮੈਬਰਾਂ ਨੂੰ ਮਿਲਾ ਕੇ ਲਗਭਗ 2,500 ਲੋਕਾਂ ਇਕਾਂਤਵਾਸ ਦੀਆਂ ਜ਼ਰੂਰਤਾਂ ਨੂੰ ਲੈਕੇ ਦੁਵਿਧਾ ਬਣੀ ਹੋਈ ਹੈ।

ਟੇਲੀ ਨੇ ਇੱਥੇ ਜਾਰੀ ਬਿਆਨ ’ਚ ਕਿਹਾ ਹੈ ਕਿ ਟੈਨਿਸ ਖਿਡਾਰੀ ਆਸਟ੍ਰੇਲੀਆ ਅਗਾਮੀ ਗਰਮੀਆਂ ਦੇ ਸ਼ੈਸ਼ਨ ਲਈ ਟੈਨਿਸ ਪ੍ਰੋਗਰਾਮ ਨੂੰ ਤੈਅ ਕਰਨ ਲਈ ਟੈਨਿਸ ਆਸਟ੍ਰੇਲੀਆ (ਟੀਏ) ਸਭ ਕੁੱਝ ਕਰ ਰਿਹਾ ਹੈ।

ਉਨ੍ਹਾਂ ਦੱਸਿਆ, "ਸਾਡਾ ਇਰਾਦਾ ਗਰਮੀ ਦੇ ਸ਼ੈਸ਼ਨ ਨੂੰ ਉਨ੍ਹਾਂ ਪਰਸਥਿਤੀਆਂ ’ਚ ਪਹੁੰਚਾਉਣਾ ਹੈ ਤਾਂ ਜੋ ਖਿਡਾਰੀਆਂ ਨੂੰ ਆਪਣਾ ਸਰਵਉੱਚ ਪ੍ਰਦਰਸ਼ਨ ਕਰਨ ਦੀ ਤਿਆਰੀ ’ਚ ਮਦਦ ਮਿਲੇ ਅਤੇ ਖਿਡਾਰੀ ਅਤੇ ਦਰਸ਼ਕ ਸਾਰੇ ਸੁਰੱਖਿਅਤ ਰਹਿਣ।

ਵਿਕਟੋਰੀਆ ਰਾਜ ਦੇ ਪ੍ਰਮੁੱਖ ਡੈਨੀਅਲ ਐਂਡ੍ਰਯੂਜ਼ ਨੇ ਕਿਹਾ ਹੈ ਕਿ ਸਰਕਾਰ ਕਿਸੇ ਵੀ ਇਕਾਂਤਵਾਸ ਮੁੱਦਿਆਂ ਨੂੰ ਲੈਕੇ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਸਬੰਧੀ ਕੰਮ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.