ETV Bharat / sports

ਸਾਦੀਓ ਮਾਨੇ ਸਰਜਰੀ ਤੋਂ ਬਾਅਦ ਫੁੱਟਬਾਲ ਵਿਸ਼ਵ ਕੱਪ ਤੋਂ ਬਾਹਰ

author img

By

Published : Nov 18, 2022, 5:04 PM IST

FIFA World Cup 2022
FIFA World Cup 2022

ਸਾਦੀਓ ਮਾਨੇ (Sadio Mane) ਨੇ ਸੇਨੇਗਲ ਲਈ ਹੁਣ ਤੱਕ 92 ਮੈਚ ਖੇਡੇ ਹਨ ਅਤੇ 33 ਗੋਲ ਕੀਤੇ ਹਨ। ਬਾਯਰਨ ਮਿਊਨਿਖ ਤੋਂ ਪਹਿਲਾਂ, ਉਹ ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਲਿਵਰਪੂਲ ਲਈ ਖੇਡਦੇ ਸੀ।FIFA World Cup 2022 Football News.

ਦੋਹਾ: ਸੇਨੇਗਾਲੀ ਫੁੱਟਬਾਲ ਖਿਡਾਰੀ ਸਾਦੀਓ ਮਾਨੇ (Sadio Mane) ਲੱਤ ਦੀ ਸੱਟ ਕਾਰਨ ਸਰਜਰੀ ਕਰਵਾ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਬਾਇਰਨ ਮਿਊਨਿਖ ਅਤੇ ਸੇਨੇਗਲ ਫੁੱਟਬਾਲ ਫੈਡਰੇਸ਼ਨ ਨੇ ਇਹ ਜਾਣਕਾਰੀ ਦਿੱਤੀ। ਬਾਇਰਨ ਵੱਲੋਂ ਜਾਰੀ ਬਿਆਨ ਮੁਤਾਬਕ 30 ਸਾਲਾ ਮਾਨੇ ਦੀ ਸ਼ੁੱਕਰਵਾਰ ਦੇਰ ਰਾਤ ਆਸਟਰੀਆ ਦੇ ਇਨਸਬਰਕ ਵਿੱਚ ਸੱਜੀ ਲੱਤ ਦੀ ਸਰਜਰੀ ਹੋਈ। ਉਸ ਨੂੰ ਇਹ ਸੱਟ 8 ਨਵੰਬਰ ਨੂੰ ਵਰਡਰ ਬ੍ਰੇਮੇਨ ਵਿਰੁੱਧ ਜਰਮਨ ਲੀਗ ਮੈਚ ਦੌਰਾਨ ਲੱਗੀ ਸੀ। FIFA World Cup 2022 Football News.

  • ℹ️ Sadio Mané underwent successful surgery in Innsbruck on Thursday evening. He will therefore no longer be available to play for Senegal at the World Cup.

    All the best for your recovery, Sadio! ❤️

    — FC Bayern Munich (@FCBayernEN) November 17, 2022 " class="align-text-top noRightClick twitterSection" data=" ">

ਬਾਯਰਨ ਨੇ ਕਿਹਾ, ਇਹ ਐਫਸੀ ਬਾਇਰਨ ਦਾ ਫਰੰਟਲਾਈਨ ਖਿਡਾਰੀ ਹੁਣ ਵਿਸ਼ਵ ਕੱਪ ਵਿੱਚ ਸੇਨੇਗਲ ਦੀ ਨੁਮਾਇੰਦਗੀ ਕਰਨ ਲਈ ਉਪਲਬਧ ਨਹੀਂ ਹੋਵੇਗਾ ਅਤੇ ਅਗਲੇ ਕੁਝ ਦਿਨਾਂ ਵਿੱਚ ਮਿਊਨਿਖ ਵਿੱਚ ਆਪਣਾ ਮੁੜ ਵਸੇਬਾ (ਇਲਾਜ ਤੋਂ ਰਿਕਵਰੀ) ਸ਼ੁਰੂ ਕਰੇਗਾ। ਸੇਨੇਗਲ ਟੀਮ ਦੇ ਡਾਕਟਰ ਮੈਨੁਅਲ ਅਫੋਂਸੋ ਨੇ ਪਹਿਲਾਂ ਉਮੀਦ ਜਤਾਈ ਸੀ ਕਿ ਮਾਨੇ ਵਿਸ਼ਵ ਕੱਪ ਦੇ ਕੁਝ ਮੈਚਾਂ ਵਿੱਚ ਖੇਡਣਗੇ ਪਰ ਹੁਣ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਉਨ੍ਹਾਂ ਕਿਹਾ ਅਸੀਂ ਅੱਜ ਦਾ ਐਮਆਰਆਈ ਦੇਖਿਆ ਹੈ ਅਤੇ ਬਦਕਿਸਮਤੀ ਨਾਲ ਉਨ੍ਹਾਂ ਦੀ ਤਰੱਕੀ ਉਮੀਦਾਂ ਮੁਤਾਬਿਕ ਨਹੀਂ ਹੈ। ਸੇਨੇਗਲ ਦੀ ਟੀਮ ਸੋਮਵਾਰ ਨੂੰ ਨੀਦਰਲੈਂਡ ਦੇ ਖਿਲਾਫ ਮੈਚ ਨਾਲ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਗਰੁੱਪ ਏ 'ਚ ਟੀਮ ਨੂੰ ਮੇਜ਼ਬਾਨ ਅਤੇ ਇਕਵਾਡੋਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ: ਕਲੋਲ ਵਿਧਾਨ ਸਭਾ ਸੀਟ ਉੱਤੇ ਛਿੜ ਪਰਿਵਾਰਕ ਜੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.