ETV Bharat / sports

Asian Games 2023: ਭਾਰਤੀ ਹਾਕੀ ਟੀਮ ਨੇ ਜਿੱਤਿਆ ਗੋਲਡ ਮੈਡਲ, ਫਾਈਨਲ 'ਚ ਜਪਾਨ ਨੂੰ 5-1 ਦੇ ਫਰਕ ਨਾਲ ਦਿੱਤੀ ਮਾਤ,ਸੀਐੱਮ ਮਾਨ ਦਿੱਤੀ ਵਧਾਈ

author img

By ETV Bharat Punjabi Team

Published : Oct 6, 2023, 6:12 PM IST

Updated : Oct 6, 2023, 8:43 PM IST

ASIAN GAMES 2023 INDIAN MENS HOCKEY TEAM DEFEATED JAPAN IN FINAL AND WON GOLD MEDAL
Asian Games 2023: ਭਾਰਤੀ ਹਾਕੀ ਟੀਮ ਨੇ ਜਿੱਤਿਆ ਗੋਲਡ ਮੈਡਲ,ਫਾਈਨਲ 'ਚ ਜਪਾਨ ਨੂੰ 5-1 ਦੇ ਫਰਕ ਨਾਲ ਦਿੱਤੀ ਮਾਤ

ਏਸ਼ੀਆਈ ਖੇਡਾਂ 2023 'ਚ ਭਾਰਤੀ ਪੁਰਸ਼ ਹਾਕੀ ਟੀਮ ਨੇ 13ਵੇਂ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ ਨੇ ਜਾਪਾਨੀ ਟੀਮ ਨੂੰ 5-1 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ (Paris Olympics) ਲਈ ਵੀ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਲਿਆ ਹੈ।

ਹੈਦਰਾਬਾਦ: ਭਾਰਤੀ ਪੁਰਸ਼ ਹਾਕੀ ਟੀਮ (Indian mens hockey team) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆਈ ਖੇਡਾਂ 2023 'ਚ ਭਾਰਤ ਲਈ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤੀ ਟੀਮ ਦਾ ਫਾਈਨਲ ਮੁਕਾਬਲਾ ਜਾਪਾਨ ਨਾਲ ਸੀ। ਇਸ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾਇਆ ਹੈ। ਇਸ ਦੇ ਨਾਲ ਹੀ, ਭਾਰਤ ਨੇ ਇੱਕ ਹੋਰ ਸੋਨ ਤਗ਼ਮਾ ਜਿੱਤ ਲਿਆ ਹੈ। ਇਹ ਦਿਨ ਦਾ ਪਹਿਲਾ ਸੋਨ ਤਮਗਾ ਹੈ। ਏਸ਼ਿਆਈ ਖੇਡਾਂ ਦੇ 13ਵੇਂ ਦਿਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ (Paris Olympics) ਲਈ ਵੀ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਲਿਆ ਹੈ।


ਸੋਨ ਤਗਮੇ 'ਤੇ ਕਬਜ਼ਾ: ਇਸ ਮੈਚ 'ਚ ਭਾਰਤੀ ਟੀਮ ਨੇ ਜਾਪਾਨ ਦੀ ਟੀਮ 'ਤੇ ਪੂਰੀ ਤਰ੍ਹਾਂ ਹਾਵੀ ਹੋ ਕੇ ਹਾਕੀ ਟੀਮ ਨੂੰ ਹਰਾ ਕੇ ਸੋਨ ਤਮਗੇ 'ਤੇ ਕਬਜ਼ਾ ਕੀਤਾ। ਇਸ ਮੈਚ ਵਿੱਚ ਭਾਰਤੀ ਖਿਡਾਰੀਆਂ ਨੇ ਇੱਕ ਤੋਂ ਬਾਅਦ ਇੱਕ ਗੋਲ ਦਾਗੇ। ਆਖ਼ਰੀ ਸਮੇਂ ਤੱਕ ਭਾਰਤੀ ਟੀਮ 5 ਗੋਲ ਕਰ ਚੁੱਕੀ ਸੀ ਪਰ ਜਾਪਾਨ ਦੀ ਟੀਮ ਸਿਰਫ਼ 1 ਗੋਲ ਹੀ ਕਰ ਸਕੀ। ਇਸ ਜਿੱਤ ਨਾਲ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਸੋਨ ਤਮਗ਼ਿਆਂ ਦੀ (Indias gold medal tally is 22) ਗਿਣਤੀ 22 ਹੋ ਗਈ ਹੈ।


ਏਸ਼ੀਆਈ ਖੇਡਾਂ 2023 ਵਿੱਚ ਇਤਿਹਾਸ ਰਚਿਆ: ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2023 ਵਿੱਚ (History in Asian Games 2023) ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਪੁਰਸ਼ ਹਾਕੀ ਫਾਈਨਲ ਵਿੱਚ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ। ਏਸ਼ੀਆਈ ਖੇਡਾਂ 2023 ਵਿੱਚ 22 ਸੋਨ ਤਮਗਿਆਂ ਨਾਲ ਭਾਰਤ ਦੀ ਕੁੱਲ ਤਮਗਿਆਂ ਦੀ ਗਿਣਤੀ ਹੁਣ 95 ਹੋ ਗਈ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ ਹੈ।

ਭਾਰਤ ਦੀ ਮੈਡਲ ਟੈਲੀ

ਗੋਲਡ ਮੈਡਲ - 22

ਸਿਲਵਰ ਮੈਡਲ - 34

ਕਾਂਸੀ ਦਾ ਤਮਗ਼ੇ - 39

ਕੁੱਲ ਮੈਡਲ - 95


  • ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਪੁਰਸ਼ ਹਾਕੀ ਵਿੱਚ ਜਪਾਨ ਨੂੰ ਫ਼ਾਈਨਲ ਵਿੱਚ 5-1 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ....ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਅਤੇ ਮਨਪ੍ਰੀਤ ਸਿੰਘ, ਅਮਿਤ ਰੋਹੀਦਾਸ ਤੇ ਅਭਿਸ਼ੇਕ ਨੇ ਇੱਕ-ਇੱਕ ਗੋਲ ਕੀਤਾ....ਸਾਰਿਆਂ ਨੂੰ ਮੇਰੇ ਵਲੋਂ ਬਹੁਤ ਬਹੁਤ ਵਧਾਈਆਂ....

    ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ 10 ਖਿਡਾਰੀ… pic.twitter.com/tBPI8OmEeA

    — Bhagwant Mann (@BhagwantMann) October 6, 2023 " class="align-text-top noRightClick twitterSection" data=" ">

ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਪੁਰਸ਼ ਹਾਕੀ ਵਿੱਚ ਜਪਾਨ ਨੂੰ ਫ਼ਾਈਨਲ ਵਿੱਚ 5-1 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ...ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਅਤੇ ਮਨਪ੍ਰੀਤ ਸਿੰਘ, ਅਮਿਤ ਰੋਹੀਦਾਸ ਤੇ ਅਭਿਸ਼ੇਕ ਨੇ ਇੱਕ-ਇੱਕ ਗੋਲ ਕੀਤਾ....ਸਾਰਿਆਂ ਨੂੰ ਮੇਰੇ ਵਲੋਂ ਬਹੁਤ ਬਹੁਤ ਵਧਾਈਆਂ.... ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ 10 ਖਿਡਾਰੀ ਇਸ ਟੀਮ ਦਾ ਹਿੱਸਾ ਨੇ...ਇਸ ਕਰਕੇ ਸਮੂਹ ਪੰਜਾਬੀਆਂ ਦਾ ਮਾਣ ਅੱਜ ਹੋਰ ਵਧਿਆ ਹੈ..ਭਗਵੰਤ ਮਾਨ,ਮੁੱਖ ਮੰਤਰੀ ਪੰਜਾਬ

Last Updated :Oct 6, 2023, 8:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.