ETV Bharat / sports

ICC World Cup 2023 Match 2nd : ਪਾਕਿਸਤਾਨ ਨੇ ਨੀਂਦਰਲੈਂਡ ਨੂੰ 81 ਦੌੜਾਂ ਨਾਲ ਦਿੱਤੀ ਮਾਤ, ਤੇਜ਼ ਗੇਂਦਬਾਜ਼ਾਂ ਨੇ ਕੀਤੀ ਘਾਤਕ ਗੇਂਦਬਾਜ਼ੀ,ਰਾਊਫ ਨੇ ਲਈਆਂ ਤਿੰਨ ਵਿਕਟਾਂ

author img

By ETV Bharat Punjabi Team

Published : Oct 6, 2023, 2:41 PM IST

Updated : Oct 6, 2023, 10:16 PM IST

ਪਾਕਿਸਤਾਨ ਅਤੇ ਨੀਦਰਲੈਂਡ ਵਿਚਾਲੇ ਆਈਸੀਸੀ ਵਿਸ਼ਵ ਕੱਪ 2023 (ICC World Cup 2023 ) ਦੇ ਦੂਜੇ ਮੈਚ ਵਿੱਚ ਪਾਕਿਸਤਾਨ ਨੇ ਆਇਰਲੈਂਡ ਨੂੰ 81 ਦੌੜਾਂ ਨਲ ਮਾਤ ਦੇ ਦਿੱਤੀ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਨੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ICC ODI WORLD CUP 2023 MATCH NO 2 TODAY PAKISTAN VS NETHERLANDS RAJIV GANDHI INTERNATIONAL STADIUM HYDERABAD
ICC World Cup 2023 Match 2 :ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੀਤੀ ਖ਼ਰਾਬ ਸ਼ੁਰੂਆਤ ,ਲੱਗੇ ਸ਼ੁਰੂਆਤੀ ਝਟਕੇ,ਕਪਤਾਨ ਬਾਬਰ ਆਜ਼ਮ ਵੀ ਆਊਟ

ਹੈਦਰਾਬਾਦ: ਪਾਕਿਸਤਾਨ ਵੱਲੋਂ ਦਿੱਤੇ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ ਦੀ ਟੀਮ 41 ਓਵਰਾਂ 'ਚ 205 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਪਾਕਿਸਤਾਨ ਨੇ ਇਹ ਮੈਚ 81 ਦੌੜਾਂ ਨਾਲ ਜਿੱਤ ਲਿਆ। ਪਾਕਿਸਤਾਨ ਲਈ ਸਟਾਰ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਹਸਨ ਅਲੀ ਨੇ ਵੀ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਨੀਦਰਲੈਂਡ ਲਈ ਬਾਸ ਡੀ ਲੀਡੇ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ। ਓਪਨਰ ਬੱਲੇਬਾਜ਼ ਵਿਕਰਮਜੀਤ ਸਿੰਘ ਨੇ ਵੀ 52 ਦੌੜਾਂ ਦੀ ਪਾਰੀ ਖੇਡੀ।


ਇੰਝ ਢੇਰ ਹੋਇਆ ਨੀਦਰਲੈਂਡ: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਮੈਕਸ ਓ'ਡਾਊਡ ਨੂੰ ਛੇਵੇਂ ਓਵਰ ਦੀ 5ਵੀਂ ਗੇਂਦ 'ਤੇ ਸ਼ਾਹੀਨ ਅਫਰੀਦੀ ਹੱਥੋਂ ਕੈਚ ਆਊਟ ਕਰਵਾ ਦਿੱਤਾ। ਪਾਕਿਸਤਾਨ ਵੱਲੋਂ ਦਿੱਤੇ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਟੀਮ ਦੀ ਸ਼ੁਰੂਆਤ ਕਾਫੀ ਚੰਗੀ ਰਹੀ ਹੈ। 10 ਓਵਰਾਂ ਦੇ ਅੰਤ ਤੱਕ ਨੀਦਰਲੈਂਡ ਨੇ 1 ਵਿਕਟ ਗੁਆ ਕੇ 47 ਦੌੜਾਂ ਬਣਾ ਲਈਆਂ ਸਨ। ਪਾਕਿਸਤਾਨ ਦੇ ਸਪਿਨਰ ਇਫਤਿਖਾਰ ਅਹਿਮਦ ਨੇ 12ਵੇਂ ਓਵਰ ਦੀ ਪਹਿਲੀ ਗੇਂਦ 'ਤੇ ਕੋਲਿਨ ਐਕਰਮੈਨ (17) ਨੂੰ ਕਲੀਨ ਬੋਲਡ ਕਰ ਦਿੱਤਾ।ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਤੇਜਾ ਨਿਦਾਮਨੁਰੂ ਨੂੰ 27ਵੇਂ ਓਵਰ ਦੀ ਦੂਜੀ ਗੇਂਦ 'ਤੇ ਫਖਰ ਜ਼ਮਾਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਫਿਰ ਚੌਥੀ ਗੇਂਦ 'ਤੇ ਉਸ ਨੇ ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਨੂੰ ਗੋਲਡਨ ਡੱਕ 'ਤੇ ਆਊਟ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਪਾਕਿਸਤਾਨ ਦੇ ਖੱਬੇ ਹੱਥ ਦੇ ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਸਾਕਿਬ ਜ਼ੁਲਫਿਕਾਰ ਨੂੰ 33ਵੇਂ ਓਵਰ ਦੀ ਪਹਿਲੀ ਗੇਂਦ 'ਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਐੱਲ.ਬੀ.ਡਬਲਯੂ. ਕੀਤਾ। ਪਾਕਿਸਤਾਨ ਦੇ ਆਫ ਸਪਿਨਰ ਮੁਹੰਮਦ ਨਵਾਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਬਾਸ ਡੀ ਲੀਡੇ ਨੂੰ 34ਵੇਂ ਓਵਰ ਦੀ ਦੂਜੀ ਗੇਂਦ 'ਤੇ 67 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ।



ਜਿੱਤ ਲਈ 287 ਦੌੜਾਂ ਦੀ ਟੀਚਾ: ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ 49 ਓਵਰਾਂ 'ਚ 286 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਮੈਚ ਵਿੱਚ ਇੱਕ ਸਮੇਂ ਪਾਕਿਸਤਾਨ ਦਾ ਸਕੋਰ 38-3 ਸੀ ਪਰ ਇਸ ਤੋਂ ਬਾਅਦ ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ ਪਾਕਿਸਤਾਨ ਦੀ ਪਾਰੀ ਨੂੰ ਸੰਭਾਲ ਲਿਆ। ਰਿਜ਼ਵਾਨ ਅਤੇ ਸ਼ਕੀਲ ਨੇ 68-68 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਨੀਦਰਲੈਂਡ ਲਈ ਆਲਰਾਊਂਡਰ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਾਸ ਡੀ ਲੀਡੇ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਨੀਦਰਲੈਂਡ ਨੂੰ ਇਹ ਮੈਚ ਜਿੱਤਣ ਲਈ 287 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ।



ਲਗਾਤਾਰ ਡਿੱਗੇ ਪਾਕਿਸਤਾਨ ਦੇ ਵਿਕਟ: ਵੈਨ ਬੀਕ ਨੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੂੰ ਕੈਚ ਆਊਟ ਕੀਤਾ। ਵੈਨ ਬੀਕ ਨੇ ਫਖਰ ਨੂੰ ਇੱਕ ਹੌਲੀ ਗੇਂਦ ਸੁੱਟੀ ਜਿਸ ਨੂੰ ਫਖਰ ਸਮਝ ਨਹੀਂ ਸਕੇ। ਫਖਰ ਨੇ 15 ਗੇਂਦਾਂ ਖੇਡ ਕੇ 12 ਦੌੜਾਂ ਬਣਾਈਆਂ। ਉਸ ਨੇ ਇਸ ਪਾਰੀ ਵਿੱਚ ਤਿੰਨ ਚੌਕੇ ਵੀ ਲਾਏ। ਨੀਦਰਲੈਂਡ ਦੇ ਸੱਜੇ ਹੱਥ ਦੇ ਆਫ ਸਪਿਨਰ ਕੋਲਿਨ ਐਕਰਮੈਨ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ 9ਵੇਂ ਓਵਰ ਦੀ ਤੀਜੀ ਗੇਂਦ 'ਤੇ ਸਾਕਿਬ ਜ਼ੁਲਫਿਕਾਰ ਹੱਥੋਂ ਕੈਚ ਆਊਟ ਕਰਵਾ ਦਿੱਤਾ। ਨੀਦਰਲੈਂਡ ਦੇ ਤੇਜ਼ ਗੇਂਦਬਾਜ਼ ਪਾਲ ਵੈਨ ਮੀਕਰੇਨ ਨੇ 10ਵੇਂ ਓਵਰ ਦੀ ਪਹਿਲੀ ਗੇਂਦ 'ਤੇ 15 ਦੌੜਾਂ ਦੇ ਨਿੱਜੀ ਸਕੋਰ 'ਤੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਨੂੰ ਆਰੀਅਨ ਦੱਤ ਹੱਥੋਂ ਕੈਚ ਆਊਟ ਕਰਵਾ ਦਿੱਤਾ। ਨੀਦਰਲੈਂਡ ਦੇ ਤੇਜ਼ ਗੇਂਦਬਾਜ਼ ਬਾਸ ਡੀ ਲੀਡੇ ਨੇ 68 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਪਾਕਿਸਤਾਨ ਦੇ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ 32ਵੇਂ ਓਵਰ ਦੀ ਤੀਜੀ ਗੇਂਦ 'ਤੇ ਕਲੀਨ ਬੋਲਡ ਕਰ ਦਿੱਤਾ। ਫਿਰ ਆਖਰੀ ਗੇਂਦ 'ਤੇ ਉਸ ਨੇ ਇਫਤਿਖਾਰ ਅਹਿਮਦ (9) ਨੂੰ ਸਕੌਟ ਐਡਵਰਡਜ਼ ਦੇ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾਇਆ।



ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ ਸੰਭਾਲੀ ਪਾਰੀ: ਪਹਿਲੇ ਪਾਵਰਪਲੇ 'ਚ ਪਾਕਿਸਤਾਨ ਨੂੰ ਤਿੰਨ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ ਪਾਕਿਸਤਾਨ ਦੀ ਪਾਰੀ ਦੀ ਕਮਾਨ ਸੰਭਾਲੀ। ਇਕ ਸਮੇਂ ਪਾਕਿਸਤਾਨ ਦਾ ਸਕੋਰ (38-3) ਸੀ। ਹਾਲਾਂਕਿ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਪਾਕਿਸਤਾਨ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਪਾਕਿਸਤਾਨ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 59 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਾਕਿਸਤਾਨ ਦੇ ਖੱਬੇ ਹੱਥ ਦੇ ਬੱਲੇਬਾਜ਼ ਸਾਊਦ ਸ਼ਕੀਲ ਨੇ 32 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕ੍ਰਿਕਟ ਵਿਸ਼ਵ ਕੱਪ ਵਿੱਚ ਪਾਕਿਸਤਾਨ ਵੱਲੋਂ ਇਹ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।

ਪਾਕਿਸਤਾਨ ਦੀ ਪਲੇਇੰਗ-11: ਇਮਾਮ-ਉਲ-ਹੱਕ, ਫਖਰ ਜ਼ਮਾਨ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸੌਦ ਸ਼ਕੀਲ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਹਸਨ ਅਲੀ, ਸ਼ਾਹੀਨ ਅਫਰੀਦੀ, ਹਰਿਸ ਰਾਊਫ।

ਨੀਦਰਲੈਂਡ ਦੀ ਪਲੇਇੰਗ-11: ਵਿਕਰਮਜੀਤ ਸਿੰਘ, ਮੈਕਸ ਓਡੌਡ, ਕੋਲਿਨ ਐਕਰਮੈਨ, ਬਾਸ ਡੀ ਲੀਡੇ, ਤੇਜਾ ਨਿਦਾਮਨੁਰੂ, ਸਕਾਟ ਐਡਵਰਡਸ (ਵਿਕਟਕੀਪਰ, ਕਪਤਾਨ), ਸਾਕਿਬ ਜ਼ੁਲਫਿਕਾਰ, ਲੋਗਨ ਵੈਨ ਬੀਕ, ਰੋਇਲੋਫ ਵੈਨ ਡੇਰ ਮਰਵੇ, ਆਰੀਅਨ ਦੱਤ, ਪਾਲ ਵੈਨ ਮੀਕਰੇਨ।

Last Updated : Oct 6, 2023, 10:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.