ETV Bharat / sports

ਗੋਲਕੀਪਰ ਸਵਿਤਾ ਨੇ ਭਾਰਤ ਲਈ ਪੂਰੇ ਕੀਤੇ 200 ਕੌਮਾਂਤਰੀ

author img

By

Published : Oct 5, 2019, 7:04 PM IST

ਗੋਲਕੀਪਰ ਸਵਿਤਾ ਨੇ ਭਾਰਤ ਲਈ ਪੂਰੇ ਕੀਤੇ 200 ਕੌਮਾਂਤਰੀ

ਸਾਲ 2009 ਵਿੱਚ ਡਰਬਨ ਵਿੱਚ ਡੈਬਿਊ ਕਰਨ ਵਾਲੀ ਭਾਰਤ ਦੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਨੇ ਇੰਗਲੈਂਡ ਦੇ ਨਾਲ ਖੇਡੇ ਗਏ 5ਵੇਂ ਅਤੇ ਆਖ਼ਰੀ ਮੁਕਾਬਲੇ ਵਿੱਚ ਆਪਣਾ 200ਵਾਂ ਕੌਮਾਂਤਰੀ ਮੈਚ ਖੇਡਿਆ। ਸਵਿਤਾ ਨੂੰ ਸਾਲ 2018 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਮਾਰਲੋ (ਇੰਗਲੈਂਡ) : ਭਾਰਤ ਦੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਨੇ ਸ਼ੁੱਕਰਵਾਰ ਨੂੰ 200ਵਾਂ ਕੌਮਾਂਤਰੀ ਮੈਚ ਖੇਡਿਆ। ਸਵਿਤਾ ਨੇ ਮਾਰਲੋ ਵਿੱਚ ਇੰਗਲੈਂਡ ਦੇ ਨਾਲ ਸ਼ੁੱਕਰਵਾਰ ਨੂੰ ਖੇਡੇ ਗਏ 5ਵੇਂ ਅਤੇ ਆਖ਼ਰੀ ਮੁਕਾਬਲੇ ਲਈ ਟਰਫ਼ ਉਤਾਰਦੇ ਹੋਏ ਇਸ ਮੀਲ ਪੱਥਰ ਨੂੰ ਛੂਹਿਆ ਹੈ।

ਗੋਲਕੀਪਰ ਸਵਿਤਾ ਨੇ ਭਾਰਤ ਲਈ ਪੂਰੇ ਕੀਤੇ 200 ਕੌਮਾਂਤਰੀ

ਸਵਿਤਾ ਨੇ ਸਾਲ 2009 ਵਿੱਚ ਡਰਬਨ ਵਿੱਚ ਸਪਾਰ ਕੱਪ ਫ਼ੋਰ ਨੇਸ਼ੰਸ ਟੂਰਨਾਮੈਂਟ ਦੇ ਨਾਲ ਡੈਬਿਉ ਕੀਤਾ ਸੀ। ਉਨ੍ਹਾਂ ਨੇ 20 ਸਾਲ ਦੀ ਉਮਰ ਵਿੱਚ ਸੀਨੀਅਰ ਟੀਮ ਲਈ ਡੈਬਿਉ ਕੀਤਾ ਸੀ, ਪਰ ਉਸ ਤੋਂ ਪਹਿਲਾਂ ਉਹ ਲੰਬੇ ਸਮੇਂ ਤੱਕ ਜੂਨਿਅਰ ਟੀਮਾਂ ਲਈ ਖੇਡੀ ਸੀ। 29 ਸਾਲ ਦੀ ਸਵਿਤਾ ਨੂੰ 2017 ਵਿੱਚ ਕੈਨੇਡਾ ਵਿੱਚ ਹੋਈ ਵਿਸ਼ਵ ਲੀਗ ਰਾਉਂਡ-2 ਵਿੱਚ ਉੱਚਤਮ ਗੋਲਕੀਪਰ ਚੁਣਿਆ ਗਿਆ ਸੀ। ਉਹ ਸਾਲ 2016 ਵਿੱਚ ਮਹਿਲਾ ਐਕਸ਼ਨ ਚੈਂਪੀਅਨਜ਼ ਟ੍ਰਾਫ਼ੀ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੀ ਹੈ।

ਸਵਿਤਾ ਨੇ ਆਪਣੇ ਸ਼ਾਨਦਾਰ ਖੇਡ ਦੀ ਬਦੌਲਤ ਸਾਲ 2017 ਵਿੱਚ ਭਾਰਤ ਨੂੰ ਏਸ਼ੀਆ ਕੱਪ ਵਿੱਚ ਸੋਨ ਦਾ ਤਮਗ਼ਾ ਜਿੱਤਣ ਵਿੱਚ ਮਦਦ ਕੀਤੀ ਸੀ। ਸਵਿਤਾ 2018 ਵਿੱਚ ਏਸ਼ੀਆਈ ਚੈਂਪੀਅਨਜ਼ ਟ੍ਰਾਫ਼ੀ ਵਿੱਚ ਚਾਂਦੀ ਅਤੇ 2018 ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ।

ਆਪਣੇ 10 ਸਾਲ ਦੇ ਕਰਿਅਰ ਦੌਰਾਨ ਸਵਿਤਾ ਨੇ 2016 ਵਿੱਚ ਰਿਓ ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ। ਭਾਰਤੀ ਟੀਮ 2018 ਵਿੱਚ ਮਹਿਲਾ ਵਿਸ਼ਵ ਕੱਪ ਦੇ ਕੁਆਰਟਰ ਫ਼ਾਇਨਲ ਵਿੱਚ ਪਹੁੰਚੀ ਸੀ ਅਤੇ ਸਵਿਤਾ ਉਸ ਟੀਮ ਦਾ ਹਿੱਸਾ ਸੀ।

ਮਹਿਲਾ ਹਾਕੀ : ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਮੈਚ 2-2 ਨਾਲ ਡਰਾਅ

Intro:Body:

gurpreet


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.