ETV Bharat / sports

ਭਾਰਤੀ ਫੁੱਟਬਾਲ ਖਿਡਾਰੀ ਸੀਕੇ ਵਿਨੀਤ ਕੇਰਲ ਦੇ ਕੋਵਿਡ-19 ਹੈਲਪਲਾਈਨ ਸੈਂਟਰ 'ਚ ਹੋਏ ਸ਼ਾਮਲ

author img

By

Published : Apr 12, 2020, 11:22 AM IST

ਵਿਨੀਤ ਨਾਲ ਕੇਰਲ ਸਪੋਰਟਸ ਕੌਂਸਲ ਨੇ ਹੈਲਪਲਾਈਨ ਬਾਰੇ ਸੰਪਰਕ ਕੀਤਾ ਸੀ ਅਤੇ ਉਹ ਤੁਰੰਤ ਉਨ੍ਹਾਂ ਨਾਲ ਜੁੜ ਕੇ ਲੋਕਾਂ ਦੀ ਸੇਵਾ ਲਈ ਕੰਮ ਕਰਨ ਲੱਗ ਗਏ। ਵਿਨੀਤ ਨੇ ਕਿਹਾ ਕਿ ਉਹ ਅਜਿਹੀ ਐਮਰਜੈਂਸੀ ਦੇ ਹਾਲਾਤਾਂ ਵਿੱਚ ਜੋ ਵੀ ਕਰ ਸਕਣਗੇ, ਉਹ ਜ਼ਰੂਰ ਕਰਨਗੇ।

CK vineeth
CK vineeth

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਤਾਲਾਬੰਦੀ ਕੀਤੀ ਹੋਈ ਜਿਸ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਘਰਾਂ ਵਿੱਚ ਬੈਠੇ ਲੋੜਵੰਦ ਲੋਕਾਂ ਦੀ ਮਦਦ ਲਈ ਭਾਰਤੀ ਫੁੱਟਬਾਲ ਖਿਡਾਰੀ ਸੀਕੇ ਵਿਨੀਤ ਨੇ ਸਰਕਾਰੀ ਹੈਲਪਲਾਈਨ ਸੈਂਟਰ ਵਿੱਚ ਸ਼ਾਮਲ ਹੋ ਕੇ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ।

ਵਿਨੀਤ ਨਾਲ ਕੇਰਲ ਸਪੋਰਟਸ ਕੌਂਸਲ ਨੇ ਹੈਲਪਲਾਈਨ ਬਾਰੇ ਸੰਪਰਕ ਕੀਤਾ ਸੀ ਅਤੇ ਉਹ ਤੁਰੰਤ ਉਨ੍ਹਾਂ ਨਾਲ ਜੁੜ ਕੇ ਲੋਕਾਂ ਦੀ ਸੇਵਾ ਲਈ ਕੰਮ ਕਰਨ ਲੱਗ ਗਏ। ਵਿਨੀਤ ਨੇ ਕਿਹਾ ਕਿ ਉਹ ਅਜਿਹੀ ਐਮਰਜੈਂਸੀ ਦੇ ਹਾਲਾਤਾਂ ਵਿੱਚ ਜੋ ਵੀ ਕਰ ਸਕਣਗੇ, ਉਹ ਜ਼ਰੂਰ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਤਾਲਾਬੰਦੀ ਦੇ ਅਖ਼ੀਰ ਤੱਕ ਹੈਲਪਲਾਈਨ ਨਾਲ ਜੁੜੇ ਰਹਿਣਗੇ ਅਤੇ ਕੰਮ ਕਰਨਗੇ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਹੋਣ ਵਾਲਾ ਸ਼ੂਟਿੰਗ ਵਰਲਡ ਕੱਪ ਰੱਦ

ਹੋਰ ਜਾਣਕਾਰੀ ਦਿੰਦਿਆਂ ਸਟਾਰ ਖਿਡਾਰੀ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਦਾ ਕਹਿਰ ਖ਼ਤਮ ਨਹੀਂ ਹੁੰਦਾ ਓਦੋਂ ਤੱਕ ਇਹ ਹੈਲਪਲਾਈਨ ਜਾਰੀ ਰਹੇਗੀ ਅਤੇ ਕੇਰਲ ਵਿੱਚ ਹਾਲਾਤ ਹੁਣ ਪਹਿਲਾਂ ਨਾਲੋਂ ਸੁਧਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.