ETV Bharat / sports

Indian Batsman Most Six Test: ਰੋਹਿਤ ਸ਼ਰਮਾ ਤੀਜੇ ਟੈਸਟ ਵਿੱਚ ਸਚਿਨ ਦਾ ਇੱਕ ਹੋਰ ਰਿਕਾਰਡ ਤੋੜ ਸਕਦੇ ਹਨ

author img

By

Published : Feb 21, 2023, 2:18 PM IST

ਭਾਰਤ ਵਿੱਚ ਕ੍ਰਿਕਟ ਨੂੰ ਧਰਮ ਵਜੋਂ ਮੰਨਦੇ ਹਨ ਅਤੇ ਕ੍ਰਿਕਟਰਾਂ ਨੂੰ ਲੋਕ ਰੱਬ ਵਾਂਗ ਪੂਜਦੇ ਹਨ ਅਤੇ ਭਾਰਤੀ ਖਿਡਾਰੀਆਂ ਨੇ ਵੀ ਵਿਸ਼ਵ ਪੱਧਰ ਉੱਤੇ ਕੁੱਝ ਅਜਿਹੇ ਰਿਕਾਰਡ ਸਥਾਪਿਤ ਕੀਤੇ ਹਨ ਜਿੰਨ੍ਹਾਂ ਨੂੰ ਤੋੜਨਾ ਅਸਾਨ ਨਹੀਂ ਹੈ। ਭਾਰਤੀ ਬੱਲੇਬਾਜ਼ਾਂ ਨੇ ਟੈਸਟ ਮੈਚਾਂ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੁਝ ਖਾਸ ਰਿਕਾਰਡ ਆਪਣੇ ਨਾਂ ਕੀਤੇ ਹਨ। ਆਓ ਗੱਲ ਕਰਦੇ ਹਾਂ ਅਜਿਹੇ 5 ਭਾਰਤੀ ਖਿਡਾਰੀਆਂ ਦੀ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਵੱਧ ਛੱਕੇ ਲਗਾਏ ਹਨ।

TOP FIVE INDIAN BATSMAN WITH HIGHEST SIXES RECORD IN TEST CRICKET
Indian Batsman Most Six Test: ਰੋਹਿਤ ਸ਼ਰਮਾ ਤੀਜੇ ਟੈਸਟ ਵਿੱਚ ਸਚਿਨ ਦਾ ਇੱਕ ਹੋਰ ਰਿਕਾਰਡ ਤੋੜ ਸਕਦੇ ਹਨ

ਨਵੀਂ ਦਿੱਲੀ: ਕ੍ਰਿਕਟ ਦੇ ਟੈਸਟ ਫਾਰਮੈਟ 'ਚ ਛੱਕੇ ਲਗਾਉਣਾ ਇੰਨਾ ਆਸਾਨ ਨਹੀਂ ਹੈ ਅਤੇ ਟੈਸਟ ਮੈਚਾਂ ਵਿੱਚ ਜ਼ਿਆਦਾਤਰ ਖਿਡਾਰੀ ਟਿਕ ਕੇ ਖੇਡਦੇ ਹਨ ਅਤੇ ਆਪਣੀਆਂ ਵਿਕਟਾਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਸ ਕਾਰਨ ਟੈਸਟ ਵਿੱਚ ਬਹੁਤ ਘੱਟ ਛੱਕੇ ਲੱਗੇ ਹਨ ਕਿਉਂਕਿ ਬੱਲੇਬਾਜ਼ ਪਿੱਚ 'ਤੇ ਖੁਦ ਨੂੰ ਸੈੱਟ ਕਰਨ ਅਤੇ ਵੱਡੀਆਂ ਦੌੜਾਂ ਬਣਾਉਣ 'ਤੇ ਧਿਆਨ ਦਿੰਦੇ ਹਨ। ਟੈਸਟ ਮੈਚ 'ਚ ਦੌੜਾਂ ਬਣਾਉਣ ਦੀ ਕੋਈ ਜਲਦੀ ਨਹੀਂ ਹੈ। ਇਸ ਲਈ ਖਿਡਾਰੀ ਕਰੀਜ਼ 'ਤੇ ਆਰਾਮ ਨਾਲ ਖੇਡਦਾ ਹੈ ਪਰ ਉਸ ਦੇ ਨਾਂ 'ਤੇ ਕੋਈ ਵਿਸ਼ੇਸ਼ ਪ੍ਰਾਪਤੀ ਕਰਨ ਦੀ ਇੱਛਾ ਹਮੇਸ਼ਾ ਖਿਡਾਰੀ ਦੇ ਮਨ ਵਿਚ ਰਹਿੰਦੀ ਹੈ। ਇਸ ਕਾਰਨ ਕੁਝ ਬੱਲੇਬਾਜ਼ਾਂ ਨੇ ਆਪਣੇ ਹੀ ਅੰਦਾਜ਼ 'ਚ ਖੇਡਦੇ ਹੋਏ ਮੈਦਾਨ 'ਤੇ ਕਾਫੀ ਚੌਕੇ-ਛੱਕੇ ਲਗਾਏ।

ਭਾਰਤ ਦੇ ਲੋਕਾਂ 'ਚ ਕ੍ਰਿਕਟ ਦਾ ਕਾਫੀ ਕ੍ਰੇਜ਼ ਹੈ ਇਸੇ ਲਈ ਕ੍ਰਿਕਟ ਦੇ ਕਿਸੇ ਵੀ ਫਾਰਮੈਟ 'ਚ ਪ੍ਰਸ਼ੰਸਕ ਆਪਣੇ ਚਹੇਤੇ ਖਿਡਾਰੀ ਨੂੰ ਫਾਰਮ 'ਚ ਦੇਖਣਾ ਪਸੰਦ ਕਰਦੇ ਹਨ, ਜਦੋਂ ਕੋਈ ਮਸ਼ਹੂਰ ਖਿਡਾਰੀ ਮੈਦਾਨ 'ਤੇ ਚੌਕੇ-ਛੱਕੇ ਜੜਦਾ ਹੈ ਤਾਂ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹੁੰਦੇ ਹਨ। ਅਸੀਂ ਤੁਹਾਨੂੰ ਅਜਿਹੇ ਭਾਰਤੀ ਬੱਲੇਬਾਜ਼ਾਂ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਕਾਰਨਾਮਾ ਕੀਤਾ ਹੈ। ਆਓ ਜਾਣਦੇ ਹਾਂ ਕਿ ਇਸ ਸੂਚੀ ਵਿੱਚ ਕਿਹੜੇ ਚੋਟੀ ਦੇ 5 ਭਾਰਤੀ ਬੱਲੇਬਾਜ਼ ਸ਼ਾਮਲ ਹਨ।

1. ਟੀਮ ਇੰਡੀਆ ਦੇ ਸਾਬਕਾ ਅਨੁਭਵੀ ਬੱਲੇਬਾਜ਼ ਵਰਿੰਦਰ ਸਹਿਵਾਗ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਹਨ। ਸਹਿਵਾਗ ਨੇ 2001 ਤੋਂ 2013 ਤੱਕ ਆਪਣੇ ਕ੍ਰਿਕਟ ਕਰੀਅਰ ਵਿੱਚ ਕੁੱਲ 104 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ ਇਨ੍ਹਾਂ ਮੈਚਾਂ ਦੀਆਂ 180 ਪਾਰੀਆਂ 'ਚ 91 ਛੱਕੇ ਲਗਾਏ ਹਨ। ਉਨ੍ਹਾਂ ਦੇ ਨਾਂ 49.34 ਦੀ ਔਸਤ ਨਾਲ 8586 ਦੌੜਾਂ ਬਣਾਉਣ ਦਾ ਰਿਕਾਰਡ ਹੈ। ਇਸ ਦੇ ਨਾਲ ਹੀ ਸਹਿਵਾਗ ਨੇ ਤੀਹਰਾ ਸੈਂਕੜਾ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਉਸਦਾ ਉੱਚ ਸਕੋਰ 319 ਹੈ, ਜੋ ਉਸਨੇ 2008 ਵਿੱਚ ਦੱਖਣੀ ਅਫਰੀਕਾ ਖਿਲਾਫ ਬਣਾਇਆ ਸੀ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ 'ਚ 1233 ਚੌਕੇ ਵੀ ਲਗਾਏ ਹਨ।

2. ਸਾਬਕਾ ਭਾਰਤੀ ਦਿੱਗਜ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ 2005 ਤੋਂ 2014 ਤੱਕ ਕ੍ਰਿਕਟ ਖੇਡੀ। ਉਨ੍ਹਾਂ ਨੇ 90 ਟੈਸਟ ਮੈਚਾਂ ਦੀਆਂ 144 ਪਾਰੀਆਂ 'ਚ 78 ਛੱਕੇ ਅਤੇ 544 ਚੌਕੇ ਲਗਾਏ ਹਨ। ਉਸ ਨੇ 38.09 ਦੀ ਔਸਤ ਨਾਲ 4876 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 6 ਸੈਂਕੜੇ ਵੀ ਲਗਾਏ ਹਨ, ਧੋਨੀ ਦਾ ਸਰਵੋਤਮ ਸਕੋਰ 224 ਰਿਹਾ ਹੈ। ਵਨਡੇ 'ਚ ਧੋਨੀ ਭਾਰਤ ਵੱਲੋਂ ਸਭ ਤੋਂ ਵੱਧ 197 ਛੱਕੇ ਲਗਾਉਣ ਵਾਲੇ ਬੱਲੇਬਾਜ਼ ਹਨ ਪਰ ਧੋਨੀ ਟੈਸਟ 'ਚ ਛੱਕੇ ਮਾਰਨ ਵਾਲੇ ਦੂਜੇ ਨੰਬਰ ਦੇ ਬੱਲੇਬਾਜ਼ ਹਨ।

3. ਟੀਮ ਇੰਡੀਆ ਦੇ ਮਾਸਟਰ ਬਲਾਸਟਰ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ 1989 ਤੋਂ 2013 ਤੱਕ ਕ੍ਰਿਕਟ ਖੇਡੀ ਹੈ। ਆਪਣੇ ਕਰੀਅਰ ਵਿੱਚ ਉਨ੍ਹਾਂ ਨੇ 200 ਟੈਸਟ ਮੈਚਾਂ ਦੀਆਂ 329 ਪਾਰੀਆਂ ਵਿੱਚ 69 ਛੱਕੇ ਅਤੇ 2058 ਤੋਂ ਵੱਧ ਚੌਕੇ ਲਗਾਏ ਹਨ। ਸਚਿਨ ਦੇ ਨਾਂ ਟੈਸਟ ਕ੍ਰਿਕਟ 'ਚ ਸਭ ਤੋਂ ਵੱਧ 15921 ਦੌੜਾਂ ਬਣਾਉਣ ਦਾ ਰਿਕਾਰਡ ਵੀ ਦਰਜ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਟੈਸਟ 'ਚ 51 ਸੈਂਕੜੇ ਲਗਾਏ ਹਨ। ਉਸ ਨੇ ਬੰਗਲਾਦੇਸ਼ ਖਿਲਾਫ 248 ਦੌੜਾਂ ਦਾ ਉੱਚ ਸਕੋਰ ਬਣਾਇਆ ਹੈ।

4. ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ 2013 ਤੋਂ 2023 ਤੱਕ ਕ੍ਰਿਕਟ ਖੇਡ ਰਹੇ ਹਨ ਆਪਣੇ ਕਰੀਅਰ 'ਚ ਹੁਣ ਤੱਕ ਰੋਹਿਤ ਨੇ 47 ਟੈਸਟ ਮੈਚਾਂ ਦੀਆਂ 80 ਪਾਰੀਆਂ 'ਚ 68 ਛੱਕੇ ਅਤੇ 355 ਚੌਕੇ ਲਗਾਏ ਹਨ, ਰੋਹਿਤ ਦਾ ਸਰਵੋਤਮ ਸਕੋਰ 3320 ਦੌੜਾਂ ਹੈ। ਫਿਲਹਾਲ ਰੋਹਿਤ ਸ਼ਰਮਾ ਬਾਰਡਰ ਗਾਵਸਕਰ ਟਰਾਫੀ 2023 ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਨ। ਇਸ ਟੂਰਨਾਮੈਂਟ ਦਾ ਤੀਜਾ ਟੈਸਟ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਦੌਰ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: Venkatesh Prasad advises KL Rahul : ਸਾਬਕਾ ਭਾਰਤੀ ਖਿਡਾਰੀ ਨੇ ਖਰਾਬ ਫਾਰਮ 'ਚ ਚੱਲ ਰਹੇ ਕੇਐੱਲ ਰਾਹੁਲ ਨੂੰ ਦਿੱਤੀ ਖ਼ਾਸ ਸਲਾਹ

5. ਭਾਰਤੀ ਟੀਮ ਦੇ ਦਿੱਗਜ ਅਤੇ ਸਾਬਕਾ ਆਲਰਾਊਂਡਰ ਕਪਿਲ ਦੇਵ ਦੀ ਕਪਤਾਨੀ ਹੇਠ ਟੀਮ ਇੰਡੀਆ ਨੇ 25 ਜੂਨ 1983 ਨੂੰ ਪਹਿਲੀ ਵਾਰ ਵਿਸ਼ਵ ਕੱਪ ਟਰਾਫੀ ਜਿੱਤੀ। ਇਹ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਸ ਨੇ 1978 ਤੋਂ 1994 ਤੱਕ ਕ੍ਰਿਕਟ ਖੇਡੀ। ਆਪਣੇ ਕਰੀਅਰ 'ਚ ਉਨ੍ਹਾਂ ਨੇ 131 ਟੈਸਟ ਮੈਚਾਂ ਦੀਆਂ 184 ਪਾਰੀਆਂ 'ਚ 61 ਛੱਕੇ ਅਤੇ 557 ਚੌਕੇ ਲਗਾਏ ਸਨ। ਟੈਸਟ 'ਚ ਉਸ ਨੇ 31.05 ਦੀ ਔਸਤ ਨਾਲ 5248 ਦੌੜਾਂ ਬਣਾਈਆਂ ਹਨ। ਕਪਿਲ ਦੇਵ ਨੇ ਟੈਸਟ 'ਚ 8 ਸੈਂਕੜੇ ਲਗਾਏ ਹਨ, ਉਸ ਦਾ ਸਰਵੋਤਮ ਸਕੋਰ 163 ਦੌੜਾਂ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.