ETV Bharat / sports

ਟੀ -20 ਵਿਸ਼ਵ ਕੱਪ ਲਈ ਇਸ ਦਿਨ ਕੀਤੀ ਜਾਵੇਗੀ ਟੀਮ ਇੰਡੀਆ ਦੀ ਚੋਣ , ਇਨ੍ਹਾਂ ਦੀ ਚੋਣ ਲਗਭਗ ਤੈਅ

author img

By

Published : Sep 2, 2021, 5:59 PM IST

ਆਈਸੀਸੀ ਟੀ -20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ 6 ਜਾਂ 7 ਸਤੰਬਰ ਨੂੰ ਕੀਤਾ ਜਾਵੇਗਾ। ਰਿਪੋਰਟਾਂ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇੰਗਲੈਂਡ ਦੇ ਖਿਲਾਫ ਚੌਥੇ ਟੈਸਟ ਮੈਚ ਤੋਂ ਬਾਅਦ ਭਾਰਤੀ ਟੀਮ ਦਾ ਐਲਾਨ ਟੀ -20 ਵਿਸ਼ਵ ਕੱਪ ਲਈ ਕੀਤਾ ਜਾਵੇਗਾ।

ਟੀ -20 ਵਿਸ਼ਵ ਕੱਪ ਲਈ ਇਸ ਦਿਨ ਕੀਤੀ ਜਾਵੇਗੀ ਟੀਮ ਇੰਡੀਆ ਦੀ ਚੋਣ , ਇਨ੍ਹਾਂ ਦੀ ਚੋਣ ਲਗਭਗ ਤੈਅ
ਟੀ -20 ਵਿਸ਼ਵ ਕੱਪ ਲਈ ਇਸ ਦਿਨ ਕੀਤੀ ਜਾਵੇਗੀ ਟੀਮ ਇੰਡੀਆ ਦੀ ਚੋਣ , ਇਨ੍ਹਾਂ ਦੀ ਚੋਣ ਲਗਭਗ ਤੈਅ

ਹੈਦਰਾਬਾਦ: ਆਈਸੀਸੀ ਟੀ -20 ਵਿਸ਼ਵ ਕੱਪ 2021 ਦੇ ਲਈ, ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ਆਈਸੀਸੀ) ਨੇ ਟੀਮ ਦੇ ਐਲਾਨ ਦੇ ਬਾਰੇ ਵਿੱਚ ਇੱਕ ਡੇਡਲਾਈਨ ਜਾਰੀ ਕੀਤੀ ਸੀ। ਡੈੱਡਲਾਈਨ ਦੇ ਅਨੁਸਾਰ ਟੀਮ ਦਾ ਐਲਾਨ 10 ਸਤੰਬਰ ਤੱਕ ਟੀਮ ਦਾ ਐਲਾਨ ਹੋ ਸਕਦਾ ਹੈ।

ਅਜਿਹੀ ਸਥਿਤੀ ਵਿੱਚ, ਬੀਸੀਸੀਆਈ ਅਗਲੇ ਹਫਤੇ ਆਪਣੀ ਟੀਮ ਦਾ ਵੀ ਐਲਾਨ ਕਰਨ ਜਾ ਰਿਹਾ ਹੈ। 6 ਜਾਂ 7 ਸਤੰਬਰ ਨੂੰ ਚੋਣਕਾਰ ਟੀ -20 ਵਿਸ਼ਵ ਕੱਪ ਲਈ ਟੀਮ ਦੀ ਚੋਣ ਕਰਨ ਲਈ ਬੈਠਣਗੇ। ਇਸ ਤੋਂ ਪਹਿਲਾਂ ਜਾਣੋ ਕਿ ਕਿਹੜੇ ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੂੰ ਟੀਮ 'ਚ ਮੌਕਾ ਮਿਲੇਗਾ।

ਦੱਸ ਦਈਏ, ਭਾਰਤੀ ਟੀਮ ਵਿੱਚ 11-12 ਖਿਡਾਰੀ ਅਜਿਹੇ ਹਨ ਕਿ ਜਿਨ੍ਹਾਂ ਨੂੰ 15 ਮੈਂਬਰੀ ਟੀਮ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਸਿੱਧਾ ਦਾਖਿਲ ਮਿਲੇਗਾ, ਕਿਉਂਕਿ ਆਈਸੀਸੀ ਮੁਕਾਬਲਿਆਂ ਲਈ ਸਿਰਫ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ।

ਹਾਲਾਂਕਿ, ਕੋਰੋਨਾ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਹਰ ਇੱਕ ਕ੍ਰਿਕਟ ਬੋਰਡ ਨੂੰ ਲਗਭਗ ਅੱਧਾ ਦਰਜਨ ਖਿਡਾਰੀ ਰੱਖਣ ਦੀ ਇਜਾਜ਼ਤ ਹੈ, ਜੋ ਕਿਸੇ ਵੀ ਸਮੇਂ ਬਦਲੀ ਵਜੋਂ ਟੀਮ ਵਿੱਚ ਸ਼ਾਮਲ ਹੋਣਗੇ ਅਤੇ ਉਹ ਟੀ -20 ਵਿਸ਼ਵ ਕੱਪ ਲਈ ਬਾਇਓ-ਬਬਲ ਵਿੱਚ ਹੋਣਗੇ। ਇਹੀ ਕਾਰਨ ਹੈ ਕਿ ਬੀਸੀਸੀਆਈ ਘੱਟੋ ਘੱਟ ਤਿੰਨ ਰਿਜ਼ਰਵ ਖਿਡਾਰੀਆਂ ਨੂੰ ਵੀ ਰੱਖ ਸਕਦੀ ਹੈ।

ਹੁਣ ਜਾਣੋ ਉਹ ਖਿਡਾਰੀ ਕੌਣ ਹਨ, ਜਿਨ੍ਹਾਂ ਨੂੰ ਸਿੱਧਾ ਟੀ -20 ਵਿਸ਼ਵ ਕੱਪ 2021 ਲਈ ਭਾਰਤੀ ਟੀਮ ਵਿੱਚ ਜਗ੍ਹਾ ਮਿਲਣੀ ਹੈ। ਇਨ੍ਹਾਂ ਵਿੱਚ ਰੋਹਿਤ ਸ਼ਰਮਾ, ਕੇਐਲ ਰਾਹੁਲ, ਕਪਤਾਨ ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਵਿਕਟ ਕੀਪਰ ਰਿਸ਼ਭ ਪੰਤ, ਆਲਰਾਉਂਡਰ ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸਪਿਨਰ ਯੁਜਵੇਂਦਰ ਚਾਹਲ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ ਸ਼ਾਮਲ ਹਨ।

ਇਨ੍ਹਾਂ ਖਿਡਾਰੀਆਂ ਨੂੰ ਬਿਨਾਂ ਕਿਸੇ ਵਿਵਾਦ ਤੋਂ ਟੀਮ ਵਿੱਚ ਜਗ੍ਹਾ ਮਿਲ ਜਾਵੇਗੀ, ਪਰ ਬਾਕੀ ਚਾਰ ਖਿਡਾਰੀ ਕੌਣ ਹੋਣਗੇ, ਇਸਦੇ ਲਈ ਕੋਚ ਰਵੀ ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਅਤੇ ਚੋਣਕਾਰਾਂ ਨੂੰ ਫੈਸਲਾ ਕਰਨਾ ਤੈਅ ਹੋਵੇਗਾ।

ਸੰਭਾਵਤ ਖਿਡਾਰੀਆਂ ਦੀ ਗੱਲ ਕਰੀਏ ਤਾਂ ਬਾਕੀ ਚਾਰ ਖਿਡਾਰੀਆਂ ਵਿੱਚ ਬੱਲੇਬਾਜ਼ ਸ਼੍ਰੇਅਸ ਅਈਅਰ, ਤੇਜ਼ ਗੇਂਦਬਾਜ਼ ਦੀਪਕ ਚਾਹਰ, ਮੁਹੰਮਦ ਸਿਰਾਜ ਅਤੇ ਆਰ ਅਸ਼ਵਿਨ ਨੂੰ ਸਪਿਨਰਾਂ ਵਜੋਂ ਦੇਖਿਆ ਜਾ ਰਿਹਾ ਹੈ।

ਉੱਥੇ ਹੀ ਜੇ ਅਸੀਂ ਰਿਜ਼ਰਵ ਖਿਡਾਰੀਆਂ ਦੀ ਗੱਲ ਕਰਦੇ ਹਾਂ, ਤਾਂ ਬੀਸੀਸੀਆਈ ਘੱਟੋ-ਘੱਟ ਤਿੰਨ ਜਾਂ ਪੰਜ ਖਿਡਾਰੀਆਂ ਨੂੰ ਆਪਣੇ ਨਾਲ ਰੱਖਣਾ ਚਾਹੇਗਾ, ਜੇਕਰ ਟੀਮ ਤਿੰਨ ਖਿਡਾਰੀਆਂ ਨੂੰ ਰਿਜ਼ਰਵ ਦੇ ਰੂਪ ਵਿੱਚ ਆਪਣੇ ਨਾਲ ਰੱਖਦੀ ਹੈ, ਤਾਂ ਇਹ ਖਿਡਾਰੀ ਈਸ਼ਾਨ ਕਿਸ਼ਨ, ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਅਤੇ ਰਾਹੁਲ ਚਾਹਰ ਹੋ ਸਕਦੇ ਹਨ।

ਉੱਥੇ ਹੀ ਜੇਕਰ ਟੀਮ ਪੰਜ ਰਿਜ਼ਰਵ ਖਿਡਾਰੀ ਰੱਖਣਾ ਚਾਹੁੰਦੀ ਹੈ ਤਾਂ ਇਨ੍ਹਾਂ ਤੋਂ ਇਲਾਵਾ ਸ਼ਿਖਰ ਧਵਨ ਅਤੇ ਸ਼ਾਰਦੁਲ ਠਾਕੁਰ ਨੂੰ ਵੀ ਟੀ -20 ਵਿਸ਼ਵ ਕੱਪ ਲਈ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਟੀ -20 ਵਿਸ਼ਵ ਕੱਪ ਲਈ ਸੰਭਾਵਤ ਟੀਮ:

ਕੇਐਲ ਰਾਹੁਲ, ਰੋਹਿਤ ਸ਼ਰਮਾ (ਉਪ ਕਪਤਾਨ), ਵਿਰਾਟ ਕੋਹਲੀ (ਕਪਤਾਨ), ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟ ਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਮੁਹੰਮਦ ਸਿਰਾਜ ਅਤੇ ਆਰ ਅਸ਼ਵਿਨ।

ਰਿਜ਼ਰਵ ਖਿਡਾਰੀ: ਵਰੁਣ ਚੱਕਰਵਰਤੀ, ਈਸ਼ਾਨ ਕਿਸ਼ਨ, ਰਾਹੁਲ ਚਾਹਰ, ਸ਼ਿਖਰ ਧਵਨ ਅਤੇ ਸ਼ਾਰਦੁਲ ਠਾਕੁਰ।

ਇਹ ਵੀ ਪੜੋ: Paralympic: ਤਾਈਕਮਾਂਡੋ ਪੈਰਾ ਅਥਲੀਟ ਅਰੁਣਾ ਤੰਵਰ ਨੂੰ ਲੱਗੀ ਸੱਟ ਇਲਾਜ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.