ETV Bharat / sports

Club World Cup : ਰੀਅਲ ਮੈਡ੍ਰਿਡ ਨੇ ਫਾਈਨਲ ਵਿੱਚ ਅਲ ਹਿਲਾਲ ਨੂੰ ਹਰਾ ਕੇ 5ਵੀਂ ਵਾਰ ਜਿੱਤਿਆ ਕਲੱਬ ਵਿਸ਼ਵ ਕੱਪ

author img

By

Published : Feb 12, 2023, 1:04 PM IST

ਕਲੱਬ ਵਿਸ਼ਵ ਕੱਪ ਦਾ ਫਾਈਨਲ ਮੈਚ ਮੋਰੱਕੋ ਵਿੱਚ ਖੇਡਿਆ ਗਿਆ। ਰੋਮਾਂਚਕ ਮੈਚ ਵਿੱਚ ਰੀਅਲ ਮੈਡ੍ਰਿਡ ਨੇ ਅਲ-ਹਿਲਾਲ ਨੂੰ ਹਰਾਇਆ। ਅਲ ਹਿਲਾਲ ਅੱਜ ਤੱਕ ਕਲੱਬ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ, ਜਿਸ ਦਾ ਉਸ ਨੂੰ ਅਫਸੋਸ ਹੈ।

Real Madrid beat Al Hilal to win record fifth Club World Cup
ਰੀਅਲ ਮੈਡ੍ਰਿਡ ਨੇ ਫਾਈਨਲ ਵਿੱਚ ਅਲ ਹਿਲਾਲ ਨੂੰ ਹਰਾ ਕੇ 5ਵੀਂ ਵਾਰ ਜਿੱਤਿਆ ਕਲੱਬ ਵਿਸ਼ਵ ਕੱਪ

ਰਬਾਤ: ਰੀਅਲ ਮੈਡ੍ਰਿਡ ਨੇ ਸ਼ਨੀਵਾਰ ਨੂੰ ਮੋਰੱਕੋ ਵਿੱਚ ਅਲ-ਹਿਲਾਲ ਨੂੰ 5-3 ਨਾਲ ਹਰਾ ਕੇ ਪੰਜਵੀਂ ਵਾਰ ਕਲੱਬ ਵਿਸ਼ਵ ਕੱਪ ਜਿੱਤ ਲਿਆ। ਵਿਨੀਸੀਅਸ ਜੂਨੀਅਰ ਅਤੇ ਫੇਡੇ ਵਾਲਵਰਡੇ ਨੇ ਦੋ-ਦੋ ਗੋਲ ਕੀਤੇ, ਜਦਕਿ ਕਰੀਮ ਬੇਂਜ਼ੇਮਾ ਨੇ ਵੀ ਇਕ ਗੋਲ ਕੀਤਾ। ਪ੍ਰਿੰਸ ਮੋਲੇ ਅਬਦੇਲਾ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਮੈਡ੍ਰਿਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : Women T20 World Cup: ਇੱਕ ਕਲਿੱਕ ਵਿੱਚ ਜਾਣੋ ਕਿਸ ਦੇਸ਼ ਨੇ ਸਭ ਤੋਂ ਵੱਧ ਜਿੱਤੇ ਮੈਚ, ਭਾਰਤ ਦੇ ਨਾਮ ਕਿੰਨੀਆਂ ਜਿੱਤਾਂ

ਕਿਹੜੇ ਖਿਡਾਰੀ ਦੇ ਕਿੰਨੇ ਗੋਲ : ਮੈਡਰਿਡ ਵੱਲੋਂ ਵਿਨੀਸੀਅਸ ਨੇ, ਜਦਕਿ ਉਰੂਗੁਏ ਦੇ ਮਿਡਫੀਲਡਰ ਵਾਲਵਰਡੇ ਨੇ ਦੋ ਗੋਲ ਕੀਤੇ। ਕੇ ਬੇਂਜ਼ਾਮਾ ਨੇ ਇਕ ਗੋਲ ਕੀਤਾ। ਅਲ ਹਿਲਾਲ ਵੱਲੋਂ ਐਮ ਮਰੇਗਾ ਨੇ ਇੱਕ ਗੋਲ ਅਤੇ ਐਲ ਵਿਟੋ ਨੇ ਦੋ ਗੋਲ ਕੀਤੇ। ਵਿਨੀਸੀਅਸ ਕਲੱਬ ਵਿਸ਼ਵ ਕੱਪ 2023 ਦਾ ਗੋਲਡਨ ਬਾਲ ਜੇਤੂ ਬਣਿਆ ਹੈ। ਰੀਅਲ ਮੈਡ੍ਰਿਡ ਨੇ 1960, 1998 ਅਤੇ 2002 ਵਿੱਚ ਤਿੰਨ ਇੰਟਰਕੌਂਟੀਨੈਂਟਲ ਕੱਪ ਵੀ ਜਿੱਤੇ ਹਨ। ਕਲੱਬ ਵਿਸ਼ਵ ਕੱਪ ਬਾਰਸੀਲੋਨਾ ਨੇ ਤਿੰਨ ਵਾਰ ਖਿਤਾਬ ਹਾਸਲ ਕੀਤਾ ਹੈ। ਉਹ 2006 ਵਿੱਚ ਉਪ ਜੇਤੂ ਵੀ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਬਾਇਰਨ ਮਿਊਨਿਖ ਨੇ ਦੋ ਵਾਰ ਖਿਤਾਬ ਜਿੱਤਿਆ ਹੈ। ਕੋਰਿੰਥੀਅਨਜ਼ ਵੀ ਦੋ ਵਾਰ ਚੈਂਪੀਅਨ ਬਣ ਚੁੱਕੇ ਹਨ।

ਇਹ ਵੀ ਪੜ੍ਹੋ : WOMENS T20 WORLD CUP: ਪਾਕਿਸਤਾਨ ਦੀ ਹਾਰ ਯਕੀਨੀ ! ਇਹ ਭਾਰਤੀ ਖਿਡਾਰੀ ਮੋੜ ਸਕਦੇ ਹਨ ਮੈਚ ਦਾ ਰੁਖ

ਰੀਅਲ ਮੈਡ੍ਰਿਡ ਨੇ 100ਵਾਂ ਅਧਿਕਾਰਤ ਖਿਤਾਬ ਹਾਸਲ ਕੀਤਾ : ਕਲੱਬ ਵਿਸ਼ਵ ਕੱਪ ਖਿਤਾਬ ਦੇ ਨਾਲ, ਰੀਅਲ ਮੈਡ੍ਰਿਡ ਨੇ ਆਪਣਾ 100ਵਾਂ ਅਧਿਕਾਰਤ ਖਿਤਾਬ ਹਾਸਲ ਕੀਤਾ। ਇਸ ਤਰ੍ਹਾਂ ਇਹ ਸਾਰੀਆਂ 5 ਪ੍ਰਮੁੱਖ ਯੂਰਪੀਅਨ ਲੀਗਾਂ ਵਿੱਚ ਅਧਿਕਾਰਤ ਟਰਾਫੀਆਂ ਜਿੱਤਣ ਵਾਲਾ ਪਹਿਲਾ ਕਲੱਬ ਬਣ ਗਿਆ। ਇਸ ਜਿੱਤ ਤੋਂ ਬਾਅਦ ਰੀਅਲ ਮੈਡਰਿਡ ਕਾਫੀ ਉਤਸ਼ਾਹਿਤ ਹੈ। ਕਿਉਂਕਿ ਉਸ ਦੀ ਟੀਮ ਨੇ ਵਿਸ਼ਵ ਕੱਪ 'ਚ ਸ਼ਾਨਦਾਰ ਖੇਡ ਦਿਖਾਈ ਹੈ। ਵਿਸ਼ਵ ਕੱਪ 1 ਫਰਵਰੀ ਤੋਂ ਸ਼ੁਰੂ ਹੋਇਆ, ਜਿਸ ਨੇ 11 ਦਿਨਾਂ ਤੱਕ ਖੂਬ ਮਨੋਰੰਜਨ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.