ETV Bharat / sports

Kohli Vs Gautam: ਮੈਚ ਤੋਂ ਬਾਅਦ ਭਿੜੇ ਗੌਤਮ ਗੰਭੀਰ ਤੇ ਵਿਰਾਟ ਕੋਹਲੀ, ਲੱਗਾ ਜ਼ੁਰਮਾਨਾ

author img

By

Published : May 2, 2023, 10:52 AM IST

ਰਾਜਧਾਨੀ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ (ਇਕਾਨਾ) 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਮੈਚ ਹੋਇਆ। ਫੀਲਡਿੰਗ ਦੌਰਾਨ ਇਕ ਨੌਜਵਾਨ ਮੈਦਾਨ 'ਚ ਆਇਆ ਅਤੇ ਵਿਰਾਟ ਕੋਹਲੀ ਦੇ ਪੈਰਾਂ ਨੂੰ ਹੱਥ ਲਾਇਆ। ਇਸ ਦੇ ਨਾਲ ਹੀ ਵਿਰਾਟ ਅਤੇ ਗੌਤਮ ਗੰਭੀਰ ਮੈਚ ਤੋਂ ਬਾਅਦ ਭਿੜ ਗਏ। ਇਸ ਨੂੰ ਲੈ ਕੇ ਕੋਹਲੀ ਅਤੇ ਗੰਭੀਰ 'ਤੇ ਜੁਰਮਾਨਾ ਲਗਾਇਆ ਗਿਆ ਹੈ।

Kohli Vs Gautam
Kohli Vs Gautam

ਮੈਚ ਤੋਂ ਬਾਅਦ ਭਿੜੇ ਗੌਤਮ ਗੰਭੀਰ ਤੇ ਵਿਰਾਟ ਕੋਹਲੀ, ਲੱਗਾ ਜ਼ੁਰਮਾਨਾ

ਲਖਨਊ/ਉੱਤਰ ਪ੍ਰਦੇਸ਼: ਅਟਲ ਬਿਹਾਰੀ ਵਾਜਪਾਈ ਸਟੇਡੀਅਮ (ਇਕਾਨਾ) 'ਚ ਮੈਚ ਦੌਰਾਨ ਬੈਂਗਲੁਰੂ ਰਾਇਲ ਚੈਲੰਜਰਜ਼ ਦੇ ਕਪਤਾਨ ਵਿਰਾਟ ਕੋਹਲੀ ਵੱਖ-ਵੱਖ ਰੁਪ ਦੇਖਣ ਨੂੰ ਮਿਲੇ। ਫੀਲਡਿੰਗ ਦੌਰਾਨ ਇਕ ਨੌਜਵਾਨ ਮੈਦਾਨ 'ਚ ਦਾਖਲ ਹੋਇਆ ਅਤੇ ਕੋਹਲੀ ਦੇ ਪੈਰ ਛੂਹਣ ਲੱਗਾ ਤਾਂ ਕੋਹਲੀ ਨੇ ਉਸ ਨੂੰ ਜੱਫੀ ਪਾ ਲਈ ਜਿਸ ਨਾਲ ਮੈਚ ਤੋਂ ਬਾਅਦ ਗਰਮਾ-ਗਰਮੀ ਮਾਹੌਲ 'ਚ ਵਿਰਾਟ ਦੀ ਲਖਨਊ ਸੁਪਰਜਾਇੰਟਸ ਦੇ ਮੈਂਟਰ ਗੌਤਮ ਗੰਭੀਰ ਨਾਲ ਝੜਪ ਹੋ ਗਈ। ਇਸ ਕਾਰਨ ਮੈਚ ਤੋਂ ਬਾਅਦ ਮਾਹੌਲ ਗਰਮ ਹੋ ਗਿਆ। ਕੋਹਲੀ ਅਤੇ ਗੰਭੀਰ ਨੂੰ ਵੱਖ ਕਰਨ ਲਈ ਖਿਡਾਰੀਆਂ ਨੇ ਵਿਚ ਆ ਕੇ ਦਖਲ ਦਿੱਤਾ।

ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਆਈਪੀਐਲ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਆਈਪੀਐਲ ਨੇ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ। ਵਿਰਾਟ ਅਤੇ ਗੰਭੀਰ ਦੋਵਾਂ ਨੂੰ IPL ਕੋਡ ਆਫ ਕੰਡਕਟ 2.21 ਦੇ ਲੈਵਲ 2 ਦਾ ਦੋਸ਼ੀ ਪਾਇਆ ਗਿਆ ਹੈ। ਦੋਵਾਂ ਵਿਅਕਤੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਦੋਵਾਂ ਦੀ ਮੈਚ ਫੀਸ ਦੀ 100 ਫੀਸਦੀ ਕਟੌਤੀ ਕੀਤੀ ਗਈ ਹੈ। ਵਿਰਾਟ ਦੀ 1.07 ਕਰੋੜ ਮੈਚ ਫੀਸ (100%) ਕੱਟ ਲਈ ਗਈ ਹੈ। ਜਦਕਿ ਗੰਭੀਰ ਦੀ 25 ਲੱਖ (100%) ਮੈਚ ਫੀਸ ਦੀ ਕਟੌਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ: RCB Vs LSG: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਲਖਨਊ ਸੁਪਰ ਜੈਂਟਸ ਕੋਲੋਂ 18 ਦੌੜਾਂ ਨਾਲ ਜਿੱਤਿਆ ਮੈਚ

Kohli Vs Gautam
Kohli Vs Gautam : ਮੈਚ ਤੋਂ ਬਾਅਦ ਗੌਤਮ ਗੰਭੀਰ ਤੇ ਵਿਰਾਟ ਕੋਹਲੀ ਭਿੜੇ, ਲੱਗਾ 100 ਫੀਸਦੀ ਜ਼ੁਰਮਾਨਾ

ਗੌਰਤਲਬ ਹੈ ਕਿ ਦੋਵਾਂ ਖਿਡਾਰੀਆਂ ਵਿਚਾਲੇ ਤਣਾਅ ਦੀਆਂ ਕਹਾਣੀਆਂ ਪੁਰਾਣੀਆਂ ਹਨ। ਇਸ ਤੋਂ ਪਹਿਲਾਂ ਗੌਤਮ ਗੰਭੀਰ ਆਈਪੀਐਲ ਦੇ ਇੱਕ ਮੈਚ ਵਿੱਚ ਇੱਕ ਖਿਡਾਰੀ ਦੇ ਰੂਪ ਵਿੱਚ ਵਿਰਾਟ ਕੋਹਲੀ ਦਾ ਸਾਹਮਣਾ ਕਰ ਚੁੱਕੇ ਹਨ। ਉਥੇ ਹੀ, ਬੇਂਗਲੁਰੂ 'ਚ ਖੇਡੇ ਗਏ ਮੈਚ 'ਚ ਲਖਨਊ ਦੀ ਜਿੱਤ ਦੇ ਬਾਵਜੂਦ ਕੋਹਲੀ ਦੇ ਐਕਸ਼ਨ ਨੂੰ ਹਮਲਾਵਰ ਮੰਨਿਆ ਗਿਆ ਸੀ। ਨਤੀਜੇ ਵਜੋਂ ਕੋਹਲੀ ਵੀ ਹਮਲਾਵਰ ਹੋ ਗਏ।

Kohli Vs Gautam
ਵਿਰਾਟ ਕੋਹਲੀ ਦੇ ਪੈਰਾਂ ਨੂੰ ਹੱਥ ਲਾਇਆ

ਮੈਚ ਦੌਰਾਨ ਵਿਰਾਟ ਕੋਹਲੀ ਨੇ 3 ਕੈਚ ਲਏ ਅਤੇ 31 ਦੌੜਾਂ ਵੀ ਬਣਾਈਆਂ। ਇਹ ਮੈਚ ਜਿੱਤ ਕੇ ਬੈਂਗਲੁਰੂ ਨੇ ਲਖਨਊ ਤੋਂ ਆਪਣੀ ਪਹਿਲੀ ਹਾਰ ਦਾ ਬਦਲਾ ਲੈ ਲਿਆ। ਮੈਚ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਪੈਵੇਲੀਅਨ ਵੱਲ ਵਧ ਰਿਹਾ ਸੀ ਤਾਂ ਲਖਨਊ ਦੇ ਮੈਂਟਰ ਗੌਤਮ ਗੰਭੀਰ ਨਾਲ ਉਸ ਦੀ ਤਕਰਾਰ ਹੋ ਗਈ। ਇਸ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਵੱਖ ਕਰ ਲਿਆ। ਇਸ ਤੋਂ ਪਹਿਲਾਂ ਮੈਚ ਦੌਰਾਨ ਇੱਕ ਨੌਜਵਾਨ ਗਰਾਊਂਡ ਵਿੱਚ ਦਾਖਲ ਹੋਇਆ। ਉਸ ਨੇ ਵਿਰਾਟ ਕੋਹਲੀ ਦੇ ਪੈਰ ਛੂਹੇ। ਵਿਰਾਟ ਕੋਹਲੀ ਨੇ ਨੌਜਵਾਨ ਨੂੰ ਗਲੇ ਲਗਾਇਆ। ਫਿਰ ਉਹ ਗੱਲਾਂ ਕਰਦੇ ਹੋਏ ਮੈਦਾਨ ਚੋਂ ਬਾਹਰ ਚਲਾ ਗਿਆ।

ਇਹ ਵੀ ਪੜ੍ਹੋ: Murder in Tihar Jail: ਤਿਹਾੜ ਜੇਲ੍ਹ 'ਚ ਫਿਰ ਗੈਂਗ ਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.