ETV Bharat / sports

PBKS vs DC MATCH : ਦਿੱਲੀ ਕੈਪੀਟਲਸ ਦੀ ਟੀਮ ਨੇ ਜਿੱਤਿਆ ਮੈਚ, ਪੰਜਾਬ ਦੀ ਟੀਮ ਬਣਾ ਸਕੀ 198 ਦੌੜਾਂ

author img

By

Published : May 17, 2023, 7:37 PM IST

Updated : May 17, 2023, 11:24 PM IST

ਆਈਪੀਐਲ ਦਾ ਮੁਕਾਬਲਾ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਹ ਮੈਚ ਦਿੱਲੀ ਕੈਪੀਟਲਸ ਦੀ ਟੀਮ ਨੇ ਜਿੱਤ ਲਿਆ।

PUNJAB KINGS VS DELHI CAPITALS LIVE UPDATE TATA IPL 2023 64TH MATCH DHARAMSALA STADIUM HIMACHAL PRADESHPUNJAB KINGS VS DELHI CAPITALS LIVE UPDATE TATA IPL 2023 64TH MATCH DHARAMSALA STADIUM HIMACHAL PRADESH
PBKS vs DC LIVE MATCH : ਦਿੱਲੀ ਕੈਪੀਟਲਸ ਨੇ ਬੱਲੇਬਾਜ਼ੀ ਕੀਤੀ ਸ਼ੁਰੂ, ਡੇਵਿਡ ਵਾਰਨਰ ਅਤੇ ਪ੍ਰਿਥਵੀ ਸ਼ਾਅ ਦੀ ਜੋੜੀ ਕ੍ਰੀਜ਼ 'ਤੇ ਮੌਜੂਦ

ਚੰਡੀਗੜ੍ਹ : ਭਾਰਤੀ ਪ੍ਰੀਮੀਅਰ ਲੀਗ ਦਾ 64ਵਾਂ ਦਿੱਲੀ ਪੰਜਾਬ ਕਿੰਗਸ ਅਤੇ ਕੈਪਿਟਲਸ ਦੇ ਵਿਚਕਾਰ ਖੇਡਿਆ ਗਿਆ ਹੈ। ਇਹ ਮੁਕਾਬਲਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ ਹੋਇਆ।

ਇਸ ਤਰ੍ਹਾਂ ਖੇਡੀ ਦਿੱਲੀ ਕੈਪੀਟਲਸ : ਪੰਜਾਬ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਚੁਣੀ ਹੈ। ਦਿੱਲੀ ਕੈਪੀਟਲਸ ਵਲੋਂ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ ਗਿਆ। ਡੇਵਿਡ ਵਾਰਨਰ 1 ਅਤੇ ਪ੍ਰਿਥਵੀ ਸ਼ਾਅ 3 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਨਾਲ ਪਹਿਲੇ ਓਵਰ ਤੋਂ ਬਾਅਦ ਦਿੱਲੀ ਕੈਪੀਟਲਜ਼ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 4 ਦੌੜਾਂ ਰਿਹਾ। ਦਿੱਲੀ ਕੈਪੀਟਲਸ ਦੀ ਪਹਿਲੀ ਵਿਕਟ 91 ਦੌੜਾਂ ਦੇ ਸਕੋਰ 'ਤੇ ਡਿੱਗੀ। ਡੇਵਿਡ ਵਾਰਨਰ 46 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਵੇਲੇ 11ਵਾਂ ਓਵਰ ਸੁੱਟਿਆ ਜਾ ਰਿਹਾ ਸੀ। ਕਪਤਾਨ ਡੇਵਿਡ ਵਾਰਨਰ ਫਿਫਟੀ ਤੋਂ ਖੁੰਝ ਗਏ। ਉਸ ਨੇ 31 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 5 ਚੌਕੇ ਅਤੇ 2 ਛੱਕੇ ਸ਼ਾਮਲ ਸਨ।

214 ਦੌੜਾਂ ਦਾ ਰੱਖਿਆ ਟੀਚਾ : ਇਸ ਤੋਂ ਬਾਅਦ ਸ਼ਿਖਰ ਧਵਨ ਨੇ ਸੈਮ ਕਰਨ ਦੀ ਗੇਂਦ 'ਤੇ ਡੇਵਿਡ ਵਾਰਨਰ ਦਾ ਸ਼ਾਨਦਾਰ ਕੈਚ ਫੜਿਆ। ਹੁਣ ਪ੍ਰਿਥਵੀ ਸ਼ਾਅ ਅਤੇ ਰਿਲੇ ਰੂਸੋ ਦੀ ਜੋੜੀ ਕ੍ਰੀਜ਼ 'ਤੇ ਮੌਜੂਦ ਸੀ। ਰਿਲੇ ਰੂਸੋ ਨੇ 17ਵੇਂ ਓਵਰ ਦੀ ਦੂਜੀ ਗੇਂਦ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਫਿਲ ਸਾਲਟ 12 ਗੇਂਦਾਂ 'ਚ 22 ਦੌੜਾਂ ਅਤੇ ਰੂਸੋ ਨੇ 33 ਗੇਂਦਾਂ 'ਚ 65 ਦੌੜਾਂ ਬਣਾਉਣ ਤੋਂ ਬਾਅਦ ਕ੍ਰੀਜ਼ 'ਤੇ ਮੌਜੂਦ ਰਹੇ। 19ਵੇਂ ਓਵਰ ਤੋਂ ਬਾਅਦ ਦਿੱਲੀ ਦਾ ਸਕੋਰ 2 ਵਿਕਟਾਂ 'ਤੇ 190 ਦੌੜਾਂ ਸੀ।ਹਰਪ੍ਰੀਤ ਬਰਾੜ 20ਵੇਂ ਓਵਰ ਵਿੱਚ ਗੇਂਦਬਾਜ਼ੀ ਕਰ ਰਿਹਾ ਸੀ। ਦਿੱਲੀ ਦਾ ਸਕੋਰ 2 ਵਿਕਟਾਂ 'ਤੇ 213 ਰਿਹਾ ਅਤੇ ਦਿੱਲੀ ਨੇ ਪੰਜਾਬ ਅੱਗੇ 214 ਦੌੜਾਂ ਦਾ ਟੀਚਾ ਰੱਖਿਆ।

ਇਸ ਤਰ੍ਹਾਂ ਖੇਡੀ ਪੰਜਾਬ ਕਿੰਗਜ਼ : ਪੰਜਾਬ ਕਿੰਗਜ਼ ਲਈ ਕਪਤਾਨ ਸ਼ਿਖਰ ਧਵਨ ਅਤੇ ਪ੍ਰਭਸਿਮਰਨ ਸਿੰਘ ਨੇ ਓਪਨਿੰਗ ਕੀਤੀ। ਦਿੱਲੀ ਕੈਪੀਟਲਸ ਲਈ ਖਲੀਲ ਅਹਿਮਦ ਨੇ ਪਹਿਲਾ ਓਵਰ ਸੁੱਟਿਆ। ਪੰਜਾਬ ਕਿੰਗਜ਼ ਦੀ ਪਹਿਲੀ ਵਿਕਟ ਸ਼ਿਖਰ ਧਵਨ ਦੇ ਰੂਪ ਚ ਡਿੱਗੀ। ਕਪਤਾਨ ਸ਼ਿਖਰ ਧਵਨ ਬਿਨਾਂ ਖਾਤਾ ਖੋਲ੍ਹੇ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਇਸ਼ਾਂਤ ਸ਼ਰਮਾ ਨੇ ਉਸ ਨੂੰ ਅਮਨ ਹਕੀਮ ਖਾਨ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਪ੍ਰਭਸਿਮਰਨ ਸਿੰਘ ਅਤੇ ਅਥਰਵ ਟੇਡੇ ਦੀ ਜੋੜੀ ਕ੍ਰੀਜ਼ 'ਤੇ ਮੌਜੂਦ ਰਹੇ।

  1. LSG vs MI: ਦਰਦ ਝੱਲਣ ਤੋਂ ਬਾਅਦ ਵੀ ਕਿਉਂ ਖੇਡਦੇ ਰਹੇ ਕਰੁਣਾਲ ਪੰਡਯਾ ? ਜਾਣੋ ਕਾਰਨ
  2. ਪੰਜਾਬ ਕਿੰਗਜ਼ ਕੋਲ ਜਿੱਤਣ ਦਾ ਇੱਕੋ-ਇੱਕ ਵਿਕਲਪ, ਦਿੱਲੀ ਕੈਪੀਟਲਜ਼ ਪੰਜਾਬ ਦੀ ਵਿਗਾੜ ਸਕਦੀ ਹੈ ਖੇਡ
  3. LSG vs MI IPL 2023: ਮੈਚ ਜਿੱਤਣ ਤੋਂ ਬਾਅਦ ਮੋਹਸਿਨ ਖਾਨ ਹੋਏ ਭਾਵੁਕ, ਕਪਤਾਨ ਨੇ ਕਿਹਾ- ਵੱਡੇ ਦਿਲ ਵਾਲਾ ਖਿਡਾਰੀ

ਅਥਰਵ ਟੇਡੇ 29 ਗੇਂਦਾਂ ਵਿੱਚ 36 ਦੌੜਾਂ ਅਤੇ ਲਿਆਮ ਲਿਵਿੰਗਸਟੋਨ 11 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਖੇਡ ਰਹੇ ਸਨ। ਪਾਵਰ ਪਲੇਅ 'ਚ ਦਿੱਲੀ ਕੈਪੀਟਲਸ ਲਈ ਗੇਂਦਬਾਜ਼ੀ ਕਰਦੇ ਹੋਏ ਇਸ਼ਾਂਤ ਸ਼ਰਮਾ ਅਤੇ ਅਕਸ਼ਰ ਪਟੇਲ ਨੇ 1-1 ਵਿਕਟ ਲਈ। ਇਸ ਨਾਲ ਪੰਜਾਬ ਟੀਮ ਦਾ ਸਕੋਰ 10ਵੇਂ ਓਵਰ ਤੋਂ ਬਾਅਦ 2 ਵਿਕਟਾਂ 'ਤੇ 75 ਦੌੜਾਂ ਹੋ ਗਿਆ ਸੀ। ਪੰਜਾਬ ਕਿੰਗਜ਼ ਦੀ ਪੰਜਵੀਂ ਵਿਕਟ 16.3 ਓਵਰਾਂ ਵਿੱਚ ਡਿੱਗ ਗਈ। ਐਮ ਸ਼ਾਹਰੁਖ ਖਾਨ 6 ਦੌੜਾਂ ਬਣਾ ਕੇ ਆਊਟ ਹੋ ਗਏ। ਖਲੀਲ ਅਹਿਮਦ ਨੇ ਉਸ ਨੂੰ ਅਕਸ਼ਰ ਪਟੇਲ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਦਿੱਲੀ ਕੈਪੀਟਲਸ ਵਲੋਂ ਬਣਾਈਆਂ 214 ਦੌੜਾਂ ਦਾ ਪਿੱਛਾ ਕਰਦੀ ਪੰਜਾਬ ਦੀ 198 ਦੌੜਾਂ ਬਣਾ ਸਕੀ। ਇਸ ਸਕੋਰ ਤੱਕ ਪੰਜਾਬ ਦੇ 8 ਖਿਡਾਰੀ ਆਊਟ ਹੋ ਚੁੱਕੇ ਸਨ।

Last Updated :May 17, 2023, 11:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.