ETV Bharat / sports

PBKS VS SRH IPL 2023 : ਸਨਰਾਈਜ਼ਰਸ ਹੈਦਰਾਬਾਦ ਦੀ ਪਹਿਲੀ ਧਮਾਕੇਦਾਰ ਜਿੱਤ, 17.1 ਗੇਂਦਾਂ ਵਿੱਚ ਪੂਰਾ ਕੀਤਾ 144 ਦੌੜਾਂ ਦਾ ਟੀਚਾ

author img

By

Published : Apr 9, 2023, 7:32 PM IST

Updated : Apr 9, 2023, 11:19 PM IST

PNKS VS SRH IPL 2023 LIVE UPDATE MATCH IN RAJIVE GANDHI INTERNATIONAL STADIUM
ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਚੁਣੀ ਗੇਂਦਬਾਜ਼ੀ

19:12 April 09

PBKS VS SRH IPL 2023 LIVE UPDATE MATCH IN RAJIVE GANDHI INTERNATIONAL STADIUM

ਚੰਡੀਗੜ੍ਹ : ਹੈਦਰਾਬਾਦ ਸਨਰਾਈਜ਼ਰਸ ਅਤੇ ਪੰਜਾਬ ਕਿੰਗਜ਼ ਵਿਚਾਲੇ ਆਈਪੀਐੱਲ ਮੁਕਾਬਲਾ ਖੇਡਿਆ ਗਿਆ ਅਤੇ ਇਹ ਮੈਚ ਹੈਦਰਾਬਾਦ ਨੇ ਸ਼ਾਨਦਾਰ ਪਾਰੀ ਖੇਡਦਿਆਂ ਜਿੱਤ ਲਿਆ। ਸਨਰਾਈਜ਼ਰਸ ਹੈਦਰਾਬਾਦ ਦੇ ਖਿਡਾਰੀ ਰਾਹੁਲ ਤ੍ਰਿਪਾਠੀ ਨੇ ਸ਼ਾਨਦਾਰ ਬੱਲੇਬਾਜੀ ਕੀਤੀ ਹੈ। ਹੈਦਰਾਬਾਦ ਦੀ ਟੀਮ ਨੇ ਇਹ ਮੈਚ 17ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਚੌਕਾ ਮਾਰ ਕੇ ਆਪਣੇ ਨਾਂ ਕਰ ਲਿਆ। ਹੈਦਰਾਬਾਦ ਨੇ ਸਿਰਫ ਦੋ ਖਿਡਾਰੀ ਹੀ ਗਵਾਏ ਸਨ। ਦੂਜੇ ਪਾਸੇ ਪੰਜਾਬ ਕਿੰਗਜ ਦੇ ਸ਼ਿਖਰ ਧਵਨ ਦੀ ਸ਼ਾਨਦਾਰ ਬੱਲੇਬਾਜੀ ਵੀ ਇਹ ਮੈਚ ਜਿਤਾ ਨਹੀਂ ਸਕੀ। ਪੰਜਾਬ ਕਿੰਗਜ ਦੇ ਗੇਂਦਬਾਜਾਂ ਦਾ ਦਿਨ ਖਰਾਬ ਸੀ, ਜਿਸਦਾ ਫਾਇਦਾ ਹੈਦਰਾਬਾਦ ਦੇ ਖਿਡਾਰੀਆਂ ਨੇ ਚੁੱਕਿਆ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਗਿਆ ਹੈ।

ਇਸ ਤਰ੍ਹਾਂ ਖੇਡੀ ਪੰਜਾਬ ਕਿੰਗਜ਼ ਦੀ ਟੀਮ : ਦਰਅਸਲ, ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਗੇਂਦਬਾਜ਼ੀ ਚੁਣੀ ਅਤੇ ਪਹਿਲੇ ਓਵਰ ਵਿਚ ਹੀ ਪੰਜਾਬ ਕਿੰਗਜ ਨੇ ਆਪਣਾ ਇਕ ਖਿਡਾਰੀ ਗਵਾ ਲਿਆ।ਇਸ ਤੋਂ ਬਾਅਦ ਸ਼ਿਖਰ ਧਵਨ ਅਤੇ ਮੈਥੀਉ ਸ਼ੋਰਟ ਨੇ ਕ੍ਰੀਜ ਸੰਭਾਲੀ। ਪਹਿਲੇ ਓਵਰ ਤੋਂ ਬਾਅਦ ਸਕੋਰ 1 ਖਿਡਾਰੀ ਦੇ ਆਉਟ ਹੋਣ ਨਾਲ ਸਿਰਫ 9 ਦੌੜਾਂ ਸੀ। ਦੂਜੇ ਓਵਰ ਵਿਚ ਦੂਜਾ ਖਿਡਾਰੀ ਮੈਥਿਉ ਸ਼ੋਰਟ ਦੇ ਰੂਪ ਵਿੱਚ ਆਉਟ ਹੋ ਗਿਆ। ਸ਼ੋਰਟ ਨੇ ਇਕ ਦੌੜ ਹੀ ਬਣਾਈ ਸੀ। ਪੰਜਾਬ ਕਿੰਗਜ ਦੀ ਸ਼ੁਰੂਅਤ ਖਰਾਬ ਰਹੀ। ਪੰਜਾਬ ਕਿੰਗਜ ਦਾ ਚੌਥੇ ਓਵਰ ਵਿਚ ਤੀਜਾ ਖਿਡਾਰੀ ਆਉਟ ਹੋਇਆ ਹੈ। ਚੌਥੇ ਓਵਰ ਤੱਕ ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜਾਂ ਨੇ ਸ਼ਾਨਦਾਰ ਗੇਂਦਬਾਜੀ ਕੀਤੀ ਅਤੇ ਪੰਜਾਬ ਕਿੰਗਜ ਉੱਤੇ ਪੂਰਾ ਦਬਾਅ ਬਣਾਇਆ। ਪੰਜਾਬ ਕਿੰਗਜ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਹੈ ਅਤੇ ਉਸਨੇ ਆਪਣੀਆਂ ਤਿੰਨ ਅਹਿਮ ਵਿਕਟਾਂ ਗੁਆ ਦਿੱਤੀਆਂ ਹਨ। ਸ਼ਿਖਰ ਧਵਨ (21) ਅਤੇ ਸੈਮ ਕਰਨ (1) 5 ਓਵਰ ਖੇਡਣ ਤੋਂ ਬਾਅਦ ਕ੍ਰੀਜ਼ 'ਤੇ ਮੌਜੂਦ ਸਨ। ਸਨਰਾਈਜ਼ਰਜ਼ ਹੈਦਰਾਬਾਦ ਦੇ ਸਪਿੰਨਰ ਮਯੰਕ ਮਾਰਕੰਡੇ ਨੇ ਸੈਮ ਕਰਨ ਨੂੰ 22 ਦੌੜਾਂ ਦੇ ਨਿੱਜੀ ਸਕੋਰ 'ਤੇ ਭੁਵਨੇਸ਼ਵਰ ਕੁਮਾਰ ਹੱਥੋਂ ਕੈਚ ਆਊਟ ਕਰ ਦਿੱਤਾ। ਪੰਜਾਬ ਕਿੰਗਜ਼ ਦਾ ਸਕੋਰ 9 ਓਵਰਾਂ ਤੋਂ ਬਾਅਦ (69/5) ਸੀ। ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੇ ਪ੍ਰਭਾਵੀ ਖਿਡਾਰੀ ਸਿਕੰਦਰ ਰਜ਼ਾ ਨੂੰ 5 ਦੌੜਾਂ ਦੇ ਨਿੱਜੀ ਸਕੋਰ 'ਤੇ ਮਯੰਕ ਅਗਰਵਾਲ ਹੱਥੋਂ ਕੈਚ ਆਊਟ ਕਰਵਾ ਦਿੱਤਾ।

ਪੰਜਾਬ ਕਿੰਗਜ਼ ਦੇ ਬੱਲੇਬਾਜਾਂ ਨੇ ਕੀਤਾ ਨਿਰਾਸ਼: ਧਵਨ ਨੂੰ ਛੱਡ ਕੇ ਪੰਜਾਬ ਕਿੰਗਜ਼ ਦੇ ਬਾਕੀ ਬੱਲੇਬਾਜ਼ਾਂ ਨੇ ਮੈਚ ਵਿੱਚ ਨਿਰਾਸ਼ ਕੀਤਾ। ਪੰਜਾਬ ਲਈ ਚੰਗੀ ਗੱਲ ਇਹ ਸੀ ਕਿ ਕਪਤਾਨ ਸ਼ਿਖਰ ਧਵਨ 33 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ। ਪੰਜਾਬ ਕਿੰਗਜ਼ ਦਾ 10 ਓਵਰਾਂ ਤੋਂ ਬਾਅਦ ਸਕੋਰ (73/5) ਸੀ। ਮੈਚ ਵਿੱਚ ਸ਼ਿਖਰ ਧਵਨ ਨਾਲ ਕੋਈ ਵੀ ਖਿਡਾਰੀ ਵੱਡੀ ਸਾਂਝੇਦਾਰੀ ਨਹੀਂ ਕਰ ਸਕਿਆ। 12ਵੇਂ ਓਵਰ ਵਿੱਚ ਆਰ ਚਾਹਰ ਆਉਟ ਹੋ ਗਏ। ਇਸ ਵੇਲੇ ਟੀਮ ਦਾ ਸਕੋਰ 78 ਸੀ। 100 ਦਾ ਅੰਕੜਾ ਪਾਰ ਕਰਨ ਲਈ ਪੰਜਾਬ ਕਿਗਜ਼ ਦੀ ਟੀਮ ਨੂੰ ਜੱਦੋਜਹਿਦ ਕਰਨੀ ਪਈ। 15ਵੇਂ ਓਵਰ ਤੋਂ ਬਾਅਦ ਸਕੋਰ (88/9) ਸੀ। ਪੰਜਾਬ ਕਿੰਗਜ਼ ਦੇ ਬੱਲੇਬਾਜ਼ ਸਨਰਾਈਜ਼ਰਸ ਹੈਦਰਾਬਾਦ ਦੇ ਸਾਹਮਣੇ ਗੋਡੇ ਟੇਕ ਚੁੱਕੇ ਸਨ ਅਤੇ ਇਸੇ ਦਰਮਿਆਨ ਸ਼ਿਖਰ ਧਵਨ ਨੇ ਜਰੂਰ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ ਛੱਕਾ ਲਗਾ ਕੇ ਆਪਣਾ ਇਹ ਅਰਧ ਸੈਂਕੜਾ ਪੂਰਾ ਕੀਤਾ। ਧਵਨ ਨੇ 42 ਗੇਂਦਾਂ ਦਾ ਸਾਹਮਣਾ ਕਰਦਿਆਂ ਸ਼ਾਨਦਾਰ ਪਾਰੀ ਖੇਡੀ। ਧਵਨ ਨੇ 8 ਚੌਕੇ ਅਤੇ 1 ਛੱਕਾ ਲਗਾਇਆ। ਧਵਨ ਨੇ 99 ਦੌੜਾਂ ਬਣਾਈਆਂ।

ਇਸ ਤਰ੍ਹਾਂ ਖੇਡੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ: ਹੈਦਰਾਬਾਦ ਦੀ ਓਪਨਿੰਗ ਬ੍ਰੂਕ ਅਤੇ ਮਿਯੰਕ ਅਗਰਵਾਲ ਨੇ ਕੀਤੀ। ਦੋਵਾਂ ਖਿਡਾਰੀਆਂ ਨੇ ਅਰਸ਼ਦੀਪ ਦੀ ਗੇਂਦਬਾਜ਼ੀ ਤੇ ਚੰਗੇ ਸਕ੍ਰੋਟ ਲਾਏ। ਇਸ ਤੋਂ ਬਾਅਦ ਤੀਸਰਾ ਓਵਰ ਹਰਪ੍ਰੀਤ ਬਰਾਰ ਨੇ ਸੁੱਟਿਆ। ਤੀਜੇ ਓਵਰ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੇ ਬ੍ਰੂਕ ਬੋਲਡ ਹੋ ਗਏ। ਅਰਸ਼ਦੀਪ ਨੇ ਗੇਂਦਬਾਜੀ ਕੀਤੀ। ਇਸ ਤੋਂ ਬਾਅਦ ਤ੍ਰਿਪਾਠੀ ਬੱਲੇਬਾਜੀ ਲਈ ਆਏ। 5 ਓਵਰਾਂ ਤੱਕ ਹੈਦਰਾਬਾਦ ਦਾ ਸਕੋਰ 30 ਦੌੜਾਂ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਹੌਲੀ ਸ਼ੁਰੂਆਤ ਕੀਤੀ ਅਤੇ ਉਸ ਦੀ ਇੱਕ ਵਿਕਟ ਵੀ ਡਿੱਗੀ। ਮਯੰਕ ਅਗਰਵਾਲ (16) ਅਤੇ ਰਾਹੁਲ ਤ੍ਰਿਪਾਠੀ (1) 5 ਓਵਰ ਬਣਾਉਣ ਤੋਂ ਬਾਅਦ ਕ੍ਰੀਜ਼ 'ਤੇ ਮੌਜੂਦ ਰਹੇ। 8 ਓਵਰਾਂ ਤੱਕ ਹੈਦਰਾਬਾਦ ਦੇ ਬੱਲੇਬਾਜਾਂ ਉੱਤੇ ਪੂਰਾ ਦਬਾਅ ਸੀ। 8ਵੇਂ ਓਵਰ ਦੀ ਤੀਜੀ ਗੇਂਦ ਉੱਤੇ ਮਿਯੰਕ ਅਗਰਵਾਲ 21 ਦੌੜਾਂ ਬਣਾ ਕੇ ਕੈਚ ਆਉਟ ਹੋ ਗਏ। ਰਾਹੁਲ ਚਾਹਰ ਨੇ ਮਯੰਕ ਅਗਰਵਾਲ ਨੂੰ ਆਉਟ ਕੀਤਾ।

GT vs KKR IPL 2023: ਰਿੰਕੂ ਸਿੰਘ ਦੀ ਤੂਫਾਨੀ ਪਾਰੀ ਨੇ KKR ਨੂੰ ਦਿਵਾਈ ਜਿੱਤ, ਰਾਸ਼ਿਦ ਖਾਨ ਦੀ ਹੈਟ੍ਰਿਕ ਨਹੀਂ ਆਈ ਕੰਮ

ਰਾਹੁਲ ਤ੍ਰਿਪਾਠੀ ਨੇ ਜੋੜਿਆ ਅਰਧ ਸੈਂਕੜਾ: ਸਨਰਾਈਜ਼ਰਜ਼ ਦੇ ਬੱਲੇਬਾਜ਼ ਟਿਕ-ਟਿਕ ਬੱਲੇਬਾਜ਼ੀ ਕਰ ਰਹੇ ਸਨ। 10ਵੇਂ ਓਵਰ ਦੇ ਅੰਤ ਤੱਕ ਰਾਹੁਲ ਤ੍ਰਿਪਾਠੀ (31) ਅਤੇ ਏਡਨ ਮਾਰਕਰਮ (2) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਸਨਰਾਈਜ਼ਰਸ ਹੈਦਰਾਬਾਦ ਨੂੰ ਹੁਣ ਇਹ ਮੈਚ ਜਿੱਤਣ ਲਈ 60 ਗੇਂਦਾਂ ਵਿੱਚ 77 ਦੌੜਾਂ ਦੀ ਲੋੜ ਸੀ। ਰਾਹੁਲ ਤ੍ਰਿਪਾਠੀ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਆਪਣਾ ਅਰਧ ਸੈਂਕੜਾ ਜੋੜਿਆ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ IPL 2023 ਦੀ ਆਪਣੀ ਪਹਿਲੀ ਜਿੱਤ ਵੱਲ ਵਧ ਰਹੀ ਸੀ। 15 ਓਵਰਾਂ ਦੇ ਅੰਤ 'ਤੇ ਸਨਰਾਈਜ਼ਰਸ ਹੈਦਰਾਬਾਦ ਦੇ ਬੱਲੇਬਾਜ਼ ਰਾਹੁਲ ਤ੍ਰਿਪਾਠੀ (65) ਅਤੇ ਏਡਨ ਮਾਰਕਰਮ (19) ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਸਨਰਾਈਜ਼ਰਸ ਹੈਦਰਾਬਾਦ ਨੂੰ ਹੁਣ ਇਹ ਮੈਚ ਜਿੱਤਣ ਲਈ 30 ਗੇਂਦਾਂ ਵਿੱਚ 26 ਦੌੜਾਂ ਦੀ ਲੋੜ ਸੀ। 17ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਚੌਕਾ ਮਾਰ ਕੇ ਸਨਰਾਈਜ਼ਰਸ ਹੈਦਰਾਬਾਦ ਨੇ 144 ਦੌੜਾਂ ਦਾ ਟੀਚਾ ਪਾਰ ਕਰ ਲਿਆ।

Last Updated :Apr 9, 2023, 11:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.