ETV Bharat / sports

PBKS VS RR IPL 2023 : ਰਾਜਸਥਾਨ ਰਾਇਲਸ ਨੇ 4 ਵਿਕਟਾਂ ਨਾਲ ਜਿੱਤਿਆ ਮੈਚ, 188 ਦੌੜਾਂ ਸੀ ਟੀਚਾ

author img

By

Published : May 19, 2023, 7:49 PM IST

Updated : May 19, 2023, 11:29 PM IST

ਹਿਮਾਚਲ ਪ੍ਰਦੇਸ਼ ਕ੍ਰਿਕਟ ਅਕਾਦਮੀ ਧਰਮਸ਼ਾਲਾ ਵਿੱਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਆਈਪੀਐਲ ਮੁਕਾਬਲਾ ਹੋਇਆ ਅਤੇ ਇਹ ਮੈਚ ਰਾਜਸਥਾਨ ਦੀ ਟੀਮ ਨੇ ਜਿੱਤ ਲਿਆ।

PBKS VS RR IPL 2023 LIVE MATCH UPDATE PLAYING IN HPCA STADIUM
PBKS VS RR IPL 2023 LIVE MATCH UPDATE : ਪੰਜਾਬ ਕਿੰਗਜ਼ ਦੀ ਪਹਿਲੀ ਵਿਕਟ ਡਿੱਗੀ, ਦੂਜੇ ਓਵਰ 'ਚ ਸਕੋਰ (18/1)

ਚੰਡੀਗੜ੍ਹ : ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਆਈਪੀਐਲ ਮੁਕਾਬਲਾ ਹੋਇਆ ਹੈ। ਇਹ ਮੁਕਾਬਲਾ ਹਿਮਾਚਲ ਪ੍ਰਦੇਸ਼ ਕ੍ਰਿਕਟ ਅਕਾਦਮੀ ਧਰਮਸ਼ਾਲਾ ਵਿੱਚ ਖੇਡਿਆ ਗਿਆ। ਪੰਜਾਬ ਕਿੰਗਜ਼ ਵਲੋਂ ਬੱਲੇਬਾਜੀ ਕੀਤੀ ਗਈ ਅਤੇ 187 ਦੌੜਾਂ ਬਣਾਈਆਂ ਗਈਆਂ। ਇਨ੍ਹਾਂ ਦੌੜਾਂ ਦਾ ਪਿੱਛਾ ਕਰਦਿਆਂ ਰਾਜਸਥਾਨ ਰਾਇਲਸ ਦੀ ਟੀਮ ਨੇ 4 ਵਿਕਟਾਂ ਦੇ ਰਹਿੰਦਿਆਂ ਮੈਚ ਜਿੱਤ ਲਿਆ।

ਇਸ ਤਰ੍ਹਾਂ ਖੇਡੇ ਪੰਜਾਬ ਕਿੰਗਜ਼ : ਪੰਜਾਬ ਕਿੰਗਜ਼ ਦੀ ਪਹਿਲੀ ਵਿਕਟ ਦੂਜੇ ਓਵਰ ਵਿੱਚ ਡਿੱਗੀ। ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ। ਪੰਜਾਬ ਕਿੰਗਜ਼ ਦੀ ਦੂਜੀ ਵਿਕਟ ਚੌਥੇ ਓਵਰ ਵਿੱਚ ਡਿੱਗੀ। ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਚੌਥੇ ਓਵਰ ਦੀ ਚੌਥੀ ਗੇਂਦ 'ਤੇ 19 ਦੌੜਾਂ ਦੇ ਨਿੱਜੀ ਸਕੋਰ 'ਤੇ ਅਥਰਵ ਟੇਡੇ ਨੂੰ ਦੇਵਦੱਤ ਪਡੀਕਲ ਦੇ ਹੱਥੋਂ ਕੈਚ ਆਊਟ ਹੋ ਗਏ।

17 ਦੌੜਾਂ ਬਣਾ ਕੇ ਧਵਨ ਆਊਟ : ਰਾਜਸਥਾਨ ਰਾਇਲਜ਼ ਦੇ ਸਟਾਰ ਲੈੱਗ ਸਪਿਨਰ ਐਡਮ ਜ਼ਾਂਪਾ ਨੇ ਛੇਵੇਂ ਓਵਰ ਦੀ ਤੀਜੀ ਗੇਂਦ 'ਤੇ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੂੰ 17 ਦੌੜਾਂ ਦੇ ਨਿੱਜੀ ਸਕੋਰ 'ਤੇ ਐੱਲ.ਬੀ.ਡਬਲਯੂ. ਕੀਤਾ। ਪੰਜਾਬ ਕਿੰਗਜ਼ ਦੀ ਪਾਰੀ ਨੂੰ ਜਿਤੇਸ਼ ਅਤੇ ਕਰਨ ਨੇ ਸੰਭਾਲਿਆ। ਦੋਵਾਂ ਵਿਚਾਲੇ 42 ਗੇਂਦਾਂ 'ਚ 50 ਦੌੜਾਂ ਦੀ ਸਾਂਝੇਦਾਰੀ ਪੂਰੀ ਹੋਈ। 13 ਓਵਰਾਂ ਦੇ ਅੰਤ 'ਤੇ ਜਿਤੇਸ਼ ਸ਼ਰਮਾ (30) ਅਤੇ ਸੈਮ ਕਰਨ (18) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ। ਪਾਰੀ ਦੇ ਦੂਜੇ ਓਵਰ ਵਿੱਚ ਸਲਾਮੀ ਬੱਲੇਬਾਜ਼ ਜੋਸ ਬਟਲਰ (0) ਦੇ ਡਿੱਗਣ ਤੋਂ ਬਾਅਦ ਯਸ਼ਸਵੀ ਅਤੇ ਦੇਵਦੱਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। 5 ਓਵਰਾਂ ਦੇ ਅੰਤ 'ਤੇ ਯਸ਼ਸਵੀ ਜੈਸਵਾਲ (22) ਅਤੇ ਦੇਵਦੱਤ ਪਡੀਕਲ (23) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ।ਰਾਜਸਥਾਨ ਰਾਇਲਜ਼ ਦੇ ਨੌਜਵਾਨ ਸਟਾਰ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਦੇਵਦੱਤ ਪਡਿਕਲ ਨੇ 33 ਗੇਂਦਾਂ ਵਿੱਚ 50 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ।

ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ। ਰਾਜਸਥਾਨ ਰਾਇਲਜ਼ ਦੀ ਦੂਜੀ ਵਿਕਟ 10ਵੇਂ ਓਵਰ 'ਚ ਡਿੱਗੀ। ਰਾਜਸਥਾਨ ਰਾਇਲਜ਼ ਦੇ ਖੱਬੇ ਹੱਥ ਦੇ ਸਟਾਰ ਬੱਲੇਬਾਜ਼ ਦੇਵਦੱਤ ਪਡਿਕਲ ਨੇ 10ਵੇਂ ਓਵਰ ਦੀ ਚੌਥੀ ਗੇਂਦ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਾਂ ਅਗਲੀ ਹੀ ਗੇਂਦ 'ਤੇ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਡਿੱਕਲ ਨੂੰ ਕੈਚ 'ਤੇ ਆਊਟ ਕਰ ਦਿੱਤਾ। 51 ਦੌੜਾਂ ਦਾ ਨਿੱਜੀ ਸਕੋਰ ਹਰਪ੍ਰੀਤ ਬਰਾੜ ਹੱਥੋਂ ਕੈਚ ਆਊਟ ਹੋਇਆ।

  1. IPL 2023 : SRH vs RCB Match ਦੇ ਮੈਚ 'ਚ ਬਣੇ ਕਈ ਰਿਕਾਰਡ, ਜ਼ਿਆਦਾਤਰ ਰਿਕਾਰਡ ਕੋਹਲੀ ਦੇ ਨਾਂਅ ਦਰਜ
  2. LSG Vs KKR : LSG ਟੀਮ 'ਚ ਜੈਦੇਵ ਉਨਾਦਕਟ ਦੀ ਜਗ੍ਹਾ ਸੂਰਯਾਂਸ਼ ਸ਼ੈਡਗੇ ਸ਼ਾਮਿਲ
  3. SRH VS RCB IPL MATCH : RCB ਨੇ 8 ਵਿਕਟਾਂ ਨਾਲ ਜਿੱਤਿਆ ਮੁਕਾਬਲਾ, SRH ਨੂੰ ਇਕ ਪਾਸੜ ਮੈਚ 'ਚ ਹਰਾਇਆ

ਰਾਜਸਥਾਨ ਰਾਇਲਜ਼ ਨੂੰ 11ਵੇਂ ਓਵਰ 'ਚ ਤੀਜਾ ਝਟਕਾ ਲੱਗਿਆ। ਪੰਜਾਬ ਕਿੰਗਜ਼ ਦੇ ਸਟਾਰ ਸਪਿਨਰ ਰਾਹੁਲ ਚਾਹਰ ਨੂੰ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ (2) ਨੂੰ 11ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਰਿਸ਼ੀ ਧਵਨ ਹੱਥੋਂ ਕੈਚ ਆਊਟ ਕਰ ਦਿੱਤਾ ਗਿਆ। ਰਾਜਸਥਾਨ ਰਾਇਲਜ਼ ਦਾ ਚੌਥਾ ਵਿਕਟ 15ਵੇਂ ਓਵਰ 'ਚ ਡਿੱਗਿਆ। ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ 15ਵੇਂ ਓਵਰ ਦੀ ਤੀਜੀ ਗੇਂਦ 'ਤੇ ਯਸ਼ਸਵੀ ਜੈਸਵਾਲ (50) ਨੂੰ ਰਿਸ਼ੀ ਧਵਨ ਹੱਥੋਂ ਕੈਚ ਕਰਵਾਇਆ। ਰਾਜਸਥਾਨ ਰਾਇਲਸ ਦੇ 19 ਓਵਰਾਂ ਤੱਕ 6 ਖਿਡਾਰੀ ਆਊਟ ਹੋ ਚੁੱਕੇ ਹਨ। ਰਾਜਸਥਾਨ ਰਾਇਲਸ ਨੇ 4 ਵਿਕਟਾਂ ਦੇ ਰਹਿੰਦਿਆਂ ਇਹ ਮੈਚ ਜਿੱਤ ਲਿਆ।

Last Updated : May 19, 2023, 11:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.