ETV Bharat / sports

IND vs AUS: ਜਡੇਜਾ ਨੂੰ ਝਟਕਾ, ਮੈਚ ਫੀਸ ਦਾ 25% ਜੁਰਮਾਨਾ

author img

By

Published : Feb 11, 2023, 7:20 PM IST

ਭਾਰਤ ਦੇ ਆਲਰਾਊਂਡਰ ਰਵਿੰਦਰ ਜਡੇਜਾ 'ਤੇ ਜੁਰਮਾਨਾ ਲਗਾਇਆ ਗਿਆ ਹੈ। ਉਸ ਨੂੰ ਆਈਸੀਸੀ ਕੋਡ ਆਫ਼ ਕੰਡਕਟ ਦੇ ਲੈਵਲ 1 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਦੇ ਲਈ ਉਸ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।

IND vs AUS: Shock to Jadeja, fined 25% of match fee
Jadeja fined 25% of match fee:ਖੇਡ ਦੇ ਮੈਦਾਨ 'ਚ ਜਡੇਜਾ ਨੇ ਕੀਤੀ ਨਿਯਮ ਉਲੰਘਣਾ,BCCI ਨੇ ਲਾਇਆ 25% ਜੁਰਮਾਨਾ

ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਕਈ ਰਿਕਾਰਡ ਬਣ ਰਹੇ ਹਨ। ਜਿਥੇ ਹਾਲ ਹੀ 'ਚ ਰੋਹਿਤ ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰੋਹਿਤ ਨੇ ਸੈਂਕੜਾ ਲਗਾਉਂਦੇ ਹੀ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਤਿੰਨੋਂ ਫਾਰਮੈਟਾਂ (ਓਡੀਆਈ, ਟੈਸਟ ਅਤੇ ਟੀ-20) ਵਿੱਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ।

  • Cricketer Ravindra Jadeja has been fined 25 per cent of his match fee for breaching Level 1 of the ICC Code of Conduct during the first Test against Australia in Nagpur: ICC

    (File Pic) pic.twitter.com/RlwinT2qG4

    — ANI (@ANI) February 11, 2023 " class="align-text-top noRightClick twitterSection" data=" ">

ਪੰਜ ਵਿਕਟਾਂ ਸੁੱਟੀਆਂ: ਉਥੇ ਹੀ ਭਾਰਤ ਦੇ ਆਲਰਾਊਂਡਰ ਰਵਿੰਦਰ ਜਡੇਜਾ ਵੀ ਖੂਬ ਚਰਚਾ ਵਿਚ ਰਹੇ ਅਤੇ ਜਿਥੇ ਓਹਨਾ ਨੇ ਇਕ ਦਿਨ ਵਿਚ ਪੰਜ ਵਿਕਟਾਂ ਸੁੱਟੀਆਂ ਤਾਂ ਨਾਲ ਖੇਡ ਦੇ ਮੈਦਾਨ ਵਿਚ ਹੇਠ ਨੂੰ ਲੋਸ਼ਨ ਲਗਾਉਂਦੇ ਹੋਏ ਵਾਇਰਲ ਹੋਈ ਵੀਡੀਓ ਤੋਂ ਬਾਅਦ ਵਿਵਾਦ ਦਾ ਸਾਹਮਣਾ ਵੀ ਕਰਨਾ ਪਿਆ 'ਤੇ ਅੱਜ ਇਸ ਤੇਜ਼ ਗੇਂਦਬਾਜ਼ ਨੂੰ ਜੁਰਮਾਨਾ ਲਗਾਇਆ ਗਿਆ ਹੈ। ਜਡੇਜਾ ਨੂੰ ਆਈਸੀਸੀ ਕੋਡ ਆਫ਼ ਕੰਡਕਟ ਦੇ ਲੈਵਲ 1 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਦੇ ਲਈ ਉਸ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਦਰਅਸਲ ਬੀਤੇ ਦਿਨੀ ਜਡੇਜਾ 'ਤੇ ਅੰਪਾਇਰ ਨੂੰ ਦੱਸੇ ਬਿਨਾਂ ਆਪਣੀ ਉਂਗਲ 'ਤੇ ਕਰੀਮ ਲਗਾਉਣ ਦਾ ਦੋਸ਼ ਹੈ। ਜਿਸਦੀ ਅੱਜ ਭਰਪਾਈ ਕਰਨੀ ਪਈ ਹੈ।

ਇਹ ਵੀ ਪੜ੍ਹੋ :Women T20 World Cup: ਇੱਕ ਕਲਿੱਕ ਵਿੱਚ ਜਾਣੋ ਕਿਸ ਦੇਸ਼ ਨੇ ਸਭ ਤੋਂ ਵੱਧ ਜਿੱਤੇ ਮੈਚ, ਭਾਰਤ ਦੇ ਨਾਮ ਕਿੰਨੀਆਂ ਜਿੱਤਾਂ

ਰਵਿੰਦਰ ਜਡੇਜਾ ਨੇ ਅਹਿਮ ਭੂਮਿਕਾ ਨਿਭਾਈ: ਜ਼ਿਕਰਯੋਗ ਹੈ ਕਿ ਨਾਗਪੁਰ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਆਸਟ੍ਰੇਲੀਆ 'ਤੇ ਪਾਰੀ ਅਤੇ 132 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਦੀ ਇਸ ਜਿੱਤ ਵਿੱਚ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਅਹਿਮ ਭੂਮਿਕਾ ਨਿਭਾਈ। ਜਡੇਜਾ ਨੇ ਆਸਟ੍ਰੇਲੀਆ ਦੀ ਪਹਿਲੀ ਪਾਰੀ 'ਚ 5 ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ 70 ਦੌੜਾਂ ਬਣਾਈਆਂ।

ਇਨ੍ਹਾਂ ਨਿਯਮਾਂ ਦੀ ਕੀਤੀ ਸੀ ਉਲੰਘਣਾ : ਜਡੇਜਾ ਨੇ ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਦੋ ਵਿਕਟਾਂ ਲਈਆਂ। ਜਡੇਜਾ ਨੇ ਪਹਿਲੇ ਟੈਸਟ ਮੈਚ ਵਿੱਚ ਕੁੱਲ 7 ਵਿਕਟਾਂ ਲਈਆਂ ਸਨ। ਮੈਚ ਤੋਂ ਬਾਅਦ ਆਲਰਾਊਂਡਰ ਰਵਿੰਦਰ ਜਡੇਜਾ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ। ਦਰਅਸਲ, ਮੈਚ ਦੇ ਪਹਿਲੇ ਦਿਨ ਆਸਟਰੇਲੀਆ ਦੀ ਪਹਿਲੀ ਪਾਰੀ ਦੌਰਾਨ ਗੇਂਦਬਾਜ਼ੀ ਕਰਦੇ ਸਮੇਂ ਜਡੇਜਾ ਆਪਣੇ ਹੱਥ 'ਤੇ ਕੁਝ ਲਗਾਉਂਦੇ ਹੋਏ ਵਿਜ਼ੂਅਲ ਦੇਖੇ ਗਏ ਸਨ। ਆਸਟ੍ਰੇਲੀਆਈ ਮੀਡੀਆ ਅਤੇ ਸਾਬਕਾ ਕ੍ਰਿਕਟਰਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਗਿਆ ਸੀ। ਬੀਸੀਸੀਆਈ ਦੇ ਦਖਲ ਤੋਂ ਬਾਅਦ, ਜਾਂਚ ਵਿੱਚ ਪਾਇਆ ਗਿਆ ਕਿ ਜਡੇਜਾ ਨੇ ਅੰਪਾਇਰ ਨੂੰ ਦੱਸੇ ਬਿਨਾਂ ਆਪਣੀ ਉਂਗਲੀ 'ਤੇ ਕਰੀਮ ਲਗਾਈ ਸੀ, ਜੋ ਕਿ ਆਈਸੀਸੀ ਦੇ ਜ਼ਾਬਤੇ ਦੇ ਵਿਰੁੱਧ ਸੀ। ਇਸ ਕਾਰਨ ਜਡੇਜਾ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.