ETV Bharat / sports

CSK vs GT IPL 2023 : ਤੇਜ਼ ਮੀਂਹ ਨੇ ਪਾਇਆ ਰੰਗ 'ਚ ਭੰਗ, ਹੁਣ ਸੋਮਵਾਰ ਨੂੰ ਰਿਜ਼ਰਵ ਡੇਅ 'ਤੇ ਹੋਵੇਗਾ ਫਾਇਨਲ ਮੁਕਾਬਲਾ

author img

By

Published : May 28, 2023, 7:45 PM IST

Updated : May 28, 2023, 11:18 PM IST

ਅੱਜ ਆਈਪੀਐਲ ਦਾ ਫਾਇਨਲ ਮੁਕਾਬਲਾ ਦਿੱਲੀ ਸੁਪਰ ਕਿੰਗਜ਼ ਅਤੇ ਗੁਜਰਾਤ ਟਾਇਟਨਜ਼ ਵਿਚਾਲੇ ਹੋਣਾ ਸੀ ਪਰ ਮੀਂਹ ਕਾਰਨ ਇਹ ਰੱਦ ਹੋ ਗਿਆ। ਹੁਣ ਮੈਚ ਕੱਲ੍ਹ ਸ਼ਾਮੀ 7.30 ਵਜੇ ਰਿਜ਼ਰਵ ਡੇਅ 'ਤੇ ਖੇਡਿਆ ਜਾਵੇਗਾ।

CHENNAI SUPER KINGS VS GUJARAT TITANS TATA IPL 2023 FINAL NARENDRA MODI STADIUM AHMEDABAD LIVE MATCH UPDATE LIVE SCORE
CSK vs GT IPL 2023 Final LIVE : ਭਾਰੀ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਵੇਗੀ, ਮੈਚ ਰਾਤ 10:10 ਵਜੇ ਤੱਕ ਸ਼ੁਰੂ ਹੋਣ 'ਤੇ ਓਵਰ ਨਹੀਂ ਕੱਟੇ ਜਾਣਗੇ

ਚੰਡੀਗੜ੍ਹ: ਅੱਜ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਅਹਿਮਦਾਬਾਦ ਵਿੱਚ ਸ਼ਾਮ 6 ਵਜੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ ਖੇਡਿਆ ਨਹੀਂ ਜਾ ਸਕਿਆ। ਅੰਪਾਇਰਾਂ ਨੇ ਮੀਂਹ ਅਤੇ ਜ਼ਮੀਨ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਐਲਾਨ ਕੀਤਾ ਕਿ ਆਈਪੀਐਲ 2023 ਦਾ ਫਾਈਨਲ ਹੁਣ ਸੋਮਵਾਰ ਨੂੰ ਸ਼ਾਮ 7:30 ਵਜੇ ਤੋਂ ਬਾਅਦ ਖੇਡਿਆ ਜਾਵੇਗਾ।

ਲਗਾਤਾਰ ਪਿਆ ਮੀਂਹ : ਜਿਕਰਯੋਗ ਹੈ ਕਿ ਮੀਂਹ ਨੇ ਮਜ਼ਾ ਕਿਰਕਿਰਾ ਕਰ ਦਿੱਤਾ। ਪਹਿਲਾਂ ਇਹ ਸੰਭਾਵਨਾ ਸੀ ਕਿ ਜੇਕਰ ਮੈਚ 9:35 ਤੱਕ ਸ਼ੁਰੂ ਹੁੰਦਾ ਹੈ ਤਾਂ ਸਿਰਫ 20-20 ਓਵਰਾਂ ਦਾ ਮੈਚ ਖੇਡਿਆ ਜਾਵੇਗਾ। ਜਿਸ ਤੋਂ ਬਾਅਦ ਸਮੇਂ ਅਨੁਸਾਰ ਓਵਰ ਕੱਟ ਕੀਤੇ ਜਾਣਗੇ। ਜੇਕਰ ਮੈਚ 12:06 ਮਿੰਟ 'ਤੇ ਸ਼ੁਰੂ ਹੁੰਦਾ ਹੈ, ਤਾਂ 5-5 ਓਵਰਾਂ ਦਾ ਮੈਚ ਖੇਡਿਆ ਜਾਵੇਗਾ।

ਫਿਰ ਵੀ ਮੀਂਹ ਜਾਰੀ ਰਿਹਾ ਅਤੇ ਇਹ ਅੰਦਾਜਾ ਲਾਇਆ ਗਿਆ ਕਿ ਮੈਚ ਰਾਤ 10:10 ਵਜੇ ਤੋਂ ਸ਼ੁਰੂ ਹੁੰਦਾ ਹੈ ਤਾਂ ਵੀ ਓਵਰ ਨਹੀਂ ਕੱਟੇ ਜਾਣਗੇ। ਅਜਿਹੀ ਸਥਿਤੀ 'ਚ ਸਿਰਫ 20-20 ਓਵਰਾਂ ਦਾ ਮੈਚ ਹੋਵੇਗਾ। ਫਿਰ ਅੰਦਾਜਾ ਲਾਇਆ ਗਿਆ ਕਿ ਜੇਕਰ ਮੈਚ ਰਾਤ 1:20 'ਤੇ ਸ਼ੁਰੂ ਹੁੰਦਾ ਹੈ ਤਾਂ ਮੈਚ ਦਾ ਫੈਸਲਾ ਕਰਨ ਲਈ ਸੁਪਰ ਓਵਰ ਕੀਤਾ ਜਾਵੇਗਾ। ਅਹਿਮਦਾਬਾਦ ਵਿੱਚ ਭਾਰੀ ਮੀਂਹ ਕਾਰਨ ਟਾਸ ਵਿੱਚ ਦੇਰੀ ਹੁੰਦੀ ਰਹੀ।

10 ਮਿੰਟ ਰੁਕਿਆ ਮੀਂਹ : ਅਹਿਮਦਾਬਾਦ 'ਚ 10 ਮਿੰਟ ਲਈ ਮੀਂਹ ਰੁਕਿਆ ਵੀ ਪਰ ਫਿਰ ਤੋਂ ਬਾਰਿਸ਼ ਸ਼ੁਰੂ ਹੋ ਗਈ। ਹਜ਼ਾਰਾਂ ਦਰਸ਼ਕ ਸਟੇਡੀਅਮ ਵਿੱਚ ਮੌਜੂਦ ਸਨ ਜੋ ਮੀਂਹ ਦੇ ਰੁਕਣ ਅਤੇ ਮੈਚ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੇ ਖਿਡਾਰੀ ਬਾਰਿਸ਼ ਰੁਕਣ ਤੋਂ ਪਹਿਲਾਂ ਅਭਿਆਸ ਕਰਨ ਲਈ ਮੈਦਾਨ 'ਤੇ ਆ ਗਏ ਸਨ।

ਪਰ ਮੀਂਹ ਨੇ ਆਈਪੀਐਲ 2023 ਦੇ ਫਾਈਨਲ ਮੈਚ ਵਿੱਚ ਅਖੀਰ ਵਿੱਚ ਵਿਘਨ ਪਾ ਕੇ ਹੀ ਸਾਹ ਲਿਆ। ਇਸ ਦੌਰਾਨ ਆਈਪੀਐਲ ਦੇ ਟਵਿੱਟਰ ਹੈਂਡਲ ਉੱਤੇ ਟਵੀਟ ਕੀਤਾ ਗਿਆ ਕਿ ਜੇਕਰ ਮੀਂਹ ਨਹੀਂ ਰੁਕਦਾ ਤਾਂ ਇਹ ਰੱਦ ਮੰਨਿਆ ਜਾਵੇਗਾ ਅਤੇ ਸੋਮਵਾਰ ਨੂੰ ਖੇਡਿਆ ਜਾਵੇਗਾ।

Last Updated : May 28, 2023, 11:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.