ETV Bharat / sports

ਆਈਪੀਐਲ 2020: ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ

author img

By

Published : Sep 29, 2020, 2:26 AM IST

ਰਾਇਲ ਚੈਲੰਜ਼ਰ ਬੰਗਲੌਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਸੋਮਵਾਰ ਨੂੰ ਮੁੰਬਈ ਇੰਡੀਅਨਜ਼ ਨੂੰ ਰੋਮਾਂਚ ਨਾਲ ਭਰਪੂਰ ਮੈਚ ਦੌਰਾਨ ਸੁਪਰ ਓਵਰ ਵਿੱਚ ਹਰਾ ਦਿੱਤਾ।

ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ
ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ

ਹੈਦਰਾਬਾਦ: ਏ.ਬੀ. ਡਿਵੀਲੀਅਰਸ ਦੀ ਧੂਮ ਅਤੇ ਨਵਦੀਪ ਸੈਣੀ ਦੀ ਸੁਪਰ ਓਵਰ ਵਿੱਚ ਕਸੀ ਹੋਈ ਗੇਂਦਬਾਜ਼ੀ ਨਾਲ ਰਾਇਲ ਚੈਲੰਜ਼ਰ ਬੰਗਲੌਰ ਨੇ ਸੋਮਵਾਰ ਨੂੰ ਰੋਮਾਂਚ ਨਾਲ ਭਰਪੂਰ ਵੱਡੇ ਟੀਚੇ ਵਾਲੇ ਮੈਚ ਵਿੱਚ ਮੁੰਬਈ ਇੰਡੀਅਨਜ਼ 'ਤੇ ਜਿੱਤ ਦਰਜ ਕਰਕੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦੋ ਮਹੱਤਵਪੂਰਨ ਅੰਕ ਹਾਸਲ ਕਰ ਲਏ ਹਨ।

ਆਰ.ਸੀ.ਬੀ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਤਿੰਨ ਵਿਕਟਾਂ 'ਤੇ 201 ਦੌੜਾਂ ਦਾ ਵੱਡਾ ਟੀਚਾ ਬਣਾਇਆ। ਮੁੰਬਈ ਨੇ ਜਵਾਬ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ ਟੀਚੇ ਨੂੰ ਛੂੰਹਦੇ ਹੋਏ ਮੈਚ ਸੁਪਰ ਓਵਰ ਤੱਕ ਪਹੁੰਚਾਇਆ।

ਸੁਪਰ ਓਵਰ

ਮੁੰਬਈ ਨੇ 99 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਇਸ਼ਾਨ ਕਿਸ਼ਨ ਦੀ ਥਾਂ ਕੀਰੇਨ ਪੋਲਾਰਡ ਅਤੇ ਹਾਰਦਿਕ ਪਾਂਡਿਆ ਨੂੰ ਸੁਪਰ ਓਵਰ ਵਿੱਚ ਬੱਲੇਬਾਜ਼ੀ ਲਈ ਉਤਾਰਿਆ ਪਰ ਨਵਦੀਪ ਸੈਣੀ ਨੇ ਇਸ ਓਵਰ ਵਿੱਚ ਸਿਰਫ਼ 7 ਦੌੜਾਂ ਦਿੱਤੀਆਂ।

ਮੁੰਬਈ ਦੀ ਤਰਫ਼ੋਂ ਜਸਪ੍ਰੀਤ ਬੁਮਰਾਹ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ ਸਿਰਫ਼ 2 ਦੌੜਾਂ ਦਿੱਤੀਆਂ, ਪਰ ਡਿਵੀਲੀਅਰਸ ਨੇ ਚੌਥੀ ਗੇਂਦ 'ਤੇ ਚੌਕਾ ਲਗਾਇਆ। ਬੁਮਰਾਹ ਦੀ ਅਗਲੀ ਗੇਂਦ 'ਤੇ ਸਿਰਫ਼ ਇੱਕ ਦੌੜ ਮਿਲੀ। ਅਖ਼ੀਰ ਵਿਰਾਟ ਕੋਹਲੀ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

ਇਸਤੋਂ ਪਹਿਲਾਂ ਆਰ.ਸੀ.ਬੀ. ਨੂੰ ਐਰੋਨ ਫਿੰਚ (35 ਗੇਂਦਾਂ 'ਚ 52 ਦੌੜਾਂ, ਸੱਤ ਚੌਕੇ ਤੇ ਇੱਕ ਛੱਕਾ) ਅਤੇ ਦੇਵਦੱਤ ਪਡਿਕਲ (40 ਗੇਂਦਾਂ 'ਚ 54 ਦੌੜਾਂ, 5 ਚੌਕੇ ਤੇ ਦੋ ਛੱਕੇ) ਨੇ ਪਹਿਲੀ ਵਿਕਟ ਲਈ 81 ਦੌੜਾਂ ਜੋੜ ਕੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਡਿਵੀਲੀਅਰਸ ਨੇ 24 ਗੇਂਦਾਂ 'ਤੇ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 55 ਦੌੜਾਂ ਅਤੇ ਸ਼ਿਵਮ ਦੂਬੇ ਨੇ 3 ਛੱਕਿਆਂ ਦੀ ਮਦਦ ਨਾਲ 10 ਗੇਂਦਾਂ ਵਿੱਚ ਅਜੇੂਤ 27 ਦੌੜਾਂ ਦੀ ਪਾਰੀ ਖੇਡੀ।

ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ
ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ

ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੀਆਂ ਤਿੰਨ ਵਿਕਟਾਂ 29 ਦੌੜਾਂ 'ਤੇ ਹੀ ਡਿੱਗ ਗਈਆਂ। ਇਸ ਪਿੱਛੋਂ ਨੌਜਵਾਨ ਇਸ਼ਾਨ ਕਿਸ਼ਨ ਨੇ 58 ਦੌੜਾਂ 'ਤੇ ਦੋ ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 99 ਅਤੇ ਪੋਲਾਰਡ ਨੇ 24 ਗੇਂਦਾਂ 'ਤੇ 3 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 60 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੀਂ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ।

ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ
ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ

ਆਰ.ਸੀ.ਬੀ. ਵੱਲੋਂ ਵਾਸ਼ਿੰਗਟਨ ਸੁੰਦਰ ਨੇ ਕਸੀ ਹੋਈ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕਰਦੇ ਹੋਏ ਚਾਰ ਓਵਰਾਂ ਵਿੱਚ ਸਿਰਫ਼ 12 ਦੌੜਾਂ ਦੇ ਕੇ ਇੱਕ ਵਿਕਟ ਵੀ ਲਈ, ਪਰ ਬਾਕੀ ਗੇਂਦਬਾਜ਼ੀ ਪ੍ਰਭਾਵ ਨਹੀਂ ਛੱਡ ਸਕੇ। ਦੂਜੇ ਖਿਡਾਰੀ ਦੀ ਥਾਂ ਖੇਡ ਰਹੇ ਪਵਨ ਨੇਗੀ ਨੇ ਤਿੰਨ ਕੈਚ ਲਏ, ਪਰ ਪੋਲਾਰਡ ਨੂੰ ਜੀਵਨਦਾਨ ਵੀ ਦਿੱਤਾ।

ਵੱਡੇ ਟੀਚੇ ਦੇ ਸਾਹਮਣੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ (8), ਸੂਰੀਆ ਕੁਮਾਰ ਯਾਦਵ (0) ਅਤੇ ਕੁਆਟਨ ਡੀ ਕੁਕ (14) ਦੌੜਾਂ ਹੀ ਬਣਾ ਕੇ ਚਲਦੇ ਬਣੇ। ਹਾਰਦਿਕ ਪਾਂਡਿਆ ਵੀ (15) ਦੌੜਾਂ ਨਾਲ ਪਵੇਲੀਅਨ ਪਰਤ ਗਿਆ।

ਮੁੰਬਈ ਨੂੰ ਆਖਰੀ ਚਾਰ ਓਵਰਾਂ ਵਿੱਚ 80 ਦੌੜਾਂ ਚਾਹੀਦੀਆਂ ਸਨ। ਗੇਂਦਬਾਜ਼ਾਂ ਨੂੰ ਨਮੀ ਕਾਰਨ ਗੇਂਦ 'ਤੇ ਪਕੜ ਬਣਾਉਣ ਵਿੱਚ ਦਿੱਕਤ ਆ ਰਹੀ ਸੀ। ਅਜਿਹੇ ਵਿੱਚ ਪੋਲਾਰਡ ਨੇ ਪਾਸਾ ਪਲਟਿਆ। ਉਸ ਨੇ ਜੰਪਾ 'ਤੇ ਤਿੰਨ ਛੱਕੇ ਲਗਾਏ ਅਤੇ ਫਿਰ ਚਹਿਲ ਦੇ ਓਵਰ ਵਿੱਚ ਵੀ ਇੰਨੇ ਹੀ ਛੱਕੇ ਲੱਗੇ। ਚਹਿਲ ਦੇ ਓਵਰ ਵਿੱਚ ਇੱਕ ਛੱਕਾ ਕਿਸ਼ਨ ਨੇ ਲਾਇਆ, ਉਥੇ ਪੋਲਾਰਡ ਨੇ ਦੋ ਛੱਕੇ ਜੜਦੇ ਹੋਏ 20 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ।

ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ
ਬੰਗਲੌਰ ਨੇ ਸੁਪਰ ਓਵਰ 'ਚ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ

ਮੁੰਬਈ ਨੂੰ ਆਖ਼ਰੀ ਓਵਰ ਵਿੱਚ ਚਾਹੀਦੀਆਂ ਸਨ 19 ਦੌੜਾਂ

ਦੋ ਓਵਰਾਂ ਵਿੱਚ 49 ਦੌੜਾਂ ਬਨਣ ਨਾਲ ਆਰ.ਸੀ.ਬੀ. ਦਬਾਅ ਵਿੱਚ ਆ ਗਈ। ਸੈਣੀ ਨੇ 19ਵੇਂ ਓਵਰ ਵਿੱਚ 12 ਦੌੜਾਂ ਦਿੱਤੀਆਂ ਅਤੇ ਮੁੰਬਈ ਨੂੰ ਇਸ ਤਰ੍ਹਾਂ ਆਖ਼ਰੀ ਓਵਰ ਵਿੱਚ 19 ਦੌੜਾਂ ਬਣਾਉਣੀਆਂ ਸਨ। ਗੇਂਦਬਾਜ਼ ਇਸੁਰੂ ਉਡਾਨਾ ਨੇ ਪਹਿਲੀਆਂ ਦੋ ਗੇਂਦਾਂ 'ਤੇ ਦੋ ਦੌੜਾਂ ਦਿੱਤੀਆਂ। ਕਿਸ਼ਨ ਨੇ ਤੀਜੀ ਤੇ ਚੌਥੀ ਗੇਂਦ ਨੂੰ ਛੱਕੇ ਲਈ ਭੇਜਿਆ, ਪਰ ਪੰਜਵੀਂ ਗੇਂਦ 'ਤੇ ਕੈਚ ਆਊਟ ਹੋ ਗਿਆ ਅਤੇ ਸੈਂਕੜੇ ਤੋਂ ਵੀ ਖੁੰਝ ਗਿਆ। ਆਖ਼ਰੀ ਗੇਂਦ 'ਤੇ ਪੋਲਾਰਡ ਨੇ ਚੌਕਾ ਜੜਦੇ ਹੋਏ ਮੈਚ ਨੂੰ ਬਰਾਬਰੀ 'ਤੇ ਪਹੁੰਚਾ ਕੇ ਮੈਚ ਸੁਪਰ ਓਵਰ ਤੱਕ ਪਹੁੰਚਾਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.