ETV Bharat / sports

ਆਈਪੀਐਲ-12 : ਚੇਨੱਈ ਨੇ ਬੈਂਗਲੋਰ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

author img

By

Published : Mar 24, 2019, 11:41 AM IST

ਆਈਪੀਐਲ ਦੇ 12ਵੇਂ ਸੀਜ਼ਨ ਦੇ ਪਹਿਲੇ ਮੁਕਾਬਲੇ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਰਾਇਲ ਚੈਲੇਂਜ਼ਰ ਬੈਂਗਲੋਰ ਨੂੰ 7 ਵਿਕਟਾਂ ਨਾਲ ਹਰਾਇਆ।

Social Media

ਚੇਨੱਈ : ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 12ਵੇਂ ਸੈਸ਼ਨ ਦੇ ਪਹਿਲੇ ਮੈਚ ਵਿੱਚ ਜੇਤੂ ਸ਼ੁਰੂਆਤ ਕਰਦੇ ਹੋਏ ਸ਼ਨਿਚਰਵਾਰ ਨੂੰ ਰਾਇਲ ਚੈਲੇਂਜ਼ਰ ਬੈਂਗਲੋਰ ਨੂੰ 7 ਵਿਕਟਾਂ ਨਾਲ ਹਰਾਇਆ।

ਚੇਨੱਈ ਦੀ ਟੀਮ ਨੇ ਐਮ.ਏ ਚਿਦੰਬਰਮ ਸਟੇਡਿਅਮ ਵਿੱਚ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਬੈਂਗਲੋਰ ਨੂੰ 17.1 ਓਵਰਾਂ ਵਿੱਚ 70 ਦੌੜਾਂ ਤੇ ਹੀ ਢੇਰ ਕਰ ਦਿੱਤਾ ਅਤੇ ਫ਼ਿਰ 3 ਵਿਕਟਾਂ ਗੁਆ ਕੇ 17.4 ਓਵਰਾਂ ਵਿੱਚ ਟੀਚਾ ਹਾਸਲ ਕੀਤਾ।

ਆਈਪੀਐਲ ਦੇ ਇਤਿਹਾਸ ਵਿੱਚ ਇਹ 6ਵਾਂ ਨਿਊਨਤਮ ਸਕੋਰ ਹੈ। ਬੈਂਗਲੋਰ ਦਾ ਲੀਗ ਵਿੱਚ ਇਹ ਦੂਸਰਾ ਨਿਊਨਤਮ ਸਕੋਰ ਹੈ। ਲੀਗ ਵਿੱਚ ਬੈਂਗਲੋਰ ਦਾ ਨਿਊਨਤਮ ਸਕੋਰ 49 ਦੌੜਾਂ ਹੈ, ਜੋ ਉਸ ਨੇ 2017 ਵਿੱਚ ਕੋਲਕਾਤਾ ਨਾਇਟ ਰਾਇਡਰਜ਼ ਵਿਰੁੱਧ ਬਣਾਇਆ ਸੀ।

ਚੇਨੱਈ ਵਲੋਂ ਹਰਭਜਨ ਸਿੰਘ ਅਤੇ ਇਮਰਾਨ ਤਾਹਿਰ ਨੇ 3-3 ਜਦਕਿ ਰਵਿੰਦਰ ਜੁਡੇਜਾ ਨੇ ਦੋ ਅਤੇ ਡਵੈਨ ਬ੍ਰਾਵੋ ਨੇ 1 ਵਿਕਟ ਲਿਆ।

ਆਈਪੀਐਲ ਦੇ ਇਤਿਹਾਸ ਵਿੱਚ ਇਹ ਦੂਸਰਾ ਮੌਕਾ ਹੈ ਜਦ ਚੇਨੱਈ ਦੇ ਸਪਿਨਰਾਂ ਨੇ ਮੈਚ ਵਿੱਚ 8 ਵਿਕਟਾਂ ਲਈਆਂ। ਇਸ ਤੋਂ ਪਹਿਲਾਂ 2012 ਵਿੱਚ ਡੇਕੱਨ ਚਾਰਜ਼ਰਸ ਵਿਰੁੱਧ ਚੇਨੱਈ ਦੇ ਸਪਿਨਰਾਂ ਨੇ 8 ਵਿਕਟਾਂ ਲਈਆਂ ਸੀ।

Intro:Body:

 


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.