ETV Bharat / sports

IND vs ENG 2nd Test: ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

author img

By

Published : Aug 12, 2021, 5:49 PM IST

ਲਾਰਡਸ ਦੇ ਇਤਿਹਾਸਕ ਗਰਾਊਂਡ ਉੱਤੇ ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਅੱਜ ਦੇ ਮੈਚ ਦਾ ਟੌਸ ਇੰਗਲੈਂਡ ਨੇ ਜਿੱਤਿਆ ਹੈ।

ਇੰਗਲੈਡ vs ਭਾਰਤ
ਇੰਗਲੈਡ vs ਭਾਰਤ

ਹੈਦਰਾਬਾਦ: ਭਾਰਤ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਮਹਿਜ਼ ਇੱਕ ਬਦਲਾਅ ਕੀਤਾ ਹੈ। ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਜ਼ਖਮੀ ਸ਼ਾਰਦੁਲ ਠਾਕੁਰ ਦੀ ਥਾਂ ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ।

ਜਿਥੇ ਭਾਰਤੀ ਕ੍ਰਿਕਟ ਟੀਮ ਨੇ ਆਪਣੀ ਟੀਮ 'ਚ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਸ਼ਾਮਲ ਕੀਤਾ ਹੈ, ਉਥੇ ਹੀ ਇੰਗਲੈਂਡ ਨੇ ਵੀ ਆਪਣੀ ਟੀਮ ਵਿੱਚ ਤਿੰਨ ਬਦਲਾਅ ਕੀਤੇ ਹਨ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ, ਕਿਉਂਕਿ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ।

ਭਾਰਤ ਦੀ ਪਲੇਇੰਗ ਇਲੈਵਨ

ਟੀਮ ਇੰਡੀਆ ਦੀ ਪਲੇਇੰਗ ਇਲੈਵਨ- ਰੋਹਿਤ ਸ਼ਰਮਾ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰਿਸ਼ਭ ਪੰਤ (ਵਿਕਟ ਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

ਇੰਗਲੈਂਡ ਦੀ ਪਲੇਇੰਗ ਇਲੈਵਨ

ਇੰਗਲੈਂਡ ਪਲੇਇੰਗ ਇਲੈਵਨ: ਰੋਰੀ ਬਰਨਜ਼, ਡੋਮਿਨਿਕ ਸਿਬਲੀ, ਹਸੀਬ ਹਮੀਦ, ਜੋ ਰੂਟ (ਕਪਤਾਨ), ਜੋਨੀ ਬੇਅਰਸਟੋ, ਜੋਸ ਬਟਲਰ (ਡਬਲਯੂ ਕੇ), ਮੋਈਨ ਅਲੀ, ਸੈਮ ਕੁਰਾਨ, ਓਲੀ ਰੌਬਿਨਸਨ, ਮਾਰਕ ਵੁਡ ਅਤੇ ਜੇਮਜ਼ ਐਂਡਰਸਨ।

ਇਹ ਵੀ ਪੜ੍ਹੋ : ਘਰ ਪੁੱਜੇ ਓਲੰਪਿਅਨ ਖਿਡਾਰੀ ਗੁਰਜੰਟ ਸਿੰਘ, ਵੇਖੋ ਕਿੰਝ ਹੋਇਆ ਸਵਾਗਤ

ETV Bharat Logo

Copyright © 2024 Ushodaya Enterprises Pvt. Ltd., All Rights Reserved.