CRICKET WORLD CUP 2023: ਫਾਈਨਲ ਮੈਚ 'ਚ ਰੌਣਕ ਲਾਉਂਣਗੇ ਇਹ ਕਲਾਕਾਰ, ਲੇਜ਼ਰ ਅਤੇ ਲਾਈਟ ਸ਼ੋਅ ਦਾ ਵੀ ਹੋਵੇਗਾ ਆਯੋਜਨ
Published: Nov 18, 2023, 2:14 PM

CRICKET WORLD CUP 2023: ਫਾਈਨਲ ਮੈਚ 'ਚ ਰੌਣਕ ਲਾਉਂਣਗੇ ਇਹ ਕਲਾਕਾਰ, ਲੇਜ਼ਰ ਅਤੇ ਲਾਈਟ ਸ਼ੋਅ ਦਾ ਵੀ ਹੋਵੇਗਾ ਆਯੋਜਨ
Published: Nov 18, 2023, 2:14 PM
ਵਿਸ਼ਵ ਕੱਪ 2023 ਦਾ ਫਾਈਨਲ ਮੈਚ ਰੰਗੀਨ ਹੋਣ ਜਾ ਰਿਹਾ ਹੈ। ਆਸਟ੍ਰੇਲੀਆ ਬਨਾਮ ਭਾਰਤ (Australia vs India) ਵਿਚਾਲੇ ਹੋਣ ਵਾਲੇ ਮੈਚ 'ਚ ਨਾ ਸਿਰਫ ਗੇਂਦ ਅਤੇ ਬੱਲੇ ਹੀ ਰੰਗ ਪਾਉਣਗੇ ਸਗੋਂ ਮੈਚ ਦੇ ਵਿਚਕਾਰ ਕਈ ਕਲਾਕਾਰ ਵੀ ਆਪਣਾ ਰੰਗ ਪਾਉਣ ਵਾਲੇ ਹਨ।
ਅਹਿਮਦਾਬਾਦ: ਵਿਸ਼ਵ ਕੱਪ 2023 ਦਾ ਫਾਈਨਲ ਮੈਚ (World Cup 2023 final match) ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। 1 ਲੱਖ 30 ਹਜ਼ਾਰ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਦੁਨੀਆਂ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਇਸ ਹਾਈ ਵੋਲਟੇਜ ਮੁਕਾਬਲੇ ਵਿੱਚ ਕਈ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਬੀਸੀਸੀਆਈ ਨੇ ਇਸ ਮੈਚ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਦੀ ਸੂਚੀ ਅਤੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
-
World Cup Final schedule at the Narendra Modi Stadium.
— Mufaddal Vohra (@mufaddal_vohra) November 18, 2023
- The grand celebration...!!! pic.twitter.com/uwfVAKZFaE
ਫਾਈਨਲ ਮੈਚ ਲਈ ਪ੍ਰੀ-ਮੈਚ ਜਸ਼ਨ ਦਾ ਆਯੋਜਨ: ਫਾਈਨਲ ਮੈਚ ਲਈ ਪ੍ਰੋਗਰਾਮ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਫਾਈਨਲ ਮੈਚ ਲਈ ਪ੍ਰੀ-ਮੈਚ ਜਸ਼ਨ ਦਾ ਆਯੋਜਨ (Organize pre match celebration) ਕੀਤਾ ਗਿਆ ਹੈ। ਜੋ ਟਾਸ ਤੋਂ ਬਾਅਦ ਅਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੋਵੇਗਾ। ਮੈਚ ਤੋਂ ਪਹਿਲਾਂ ਦੇ ਜਸ਼ਨਾਂ ਲਈ, ਭਾਰਤੀ ਹਵਾਈ ਸੈਨਾ ਦੀ ਏਰੋਬੈਟਿਕ ਟੀਮ ਵਿਸ਼ਵ ਕੱਪ ਦੇ ਫਾਈਨਲ ਮੈਚ ਲਈ ਏਅਰ ਸ਼ੋਅ ਕਰੇਗੀ। ਇਹ ਸ਼ੋਅ ਸਿਰਫ 15 ਮਿੰਟ ਤੱਕ ਚੱਲੇਗਾ।
-
Guess What ...!!#suryakiran #aerobatic #team #india #iaf #indianairforce #gujarat
— Suryakiran Aerobatic Team (@Suryakiran_IAF) November 16, 2023
#ahmedabad #riverfront #fighterjets #fighteraircraft #hawk #fighterpilot #aviation #aviationlovers #airtoairphotography #aviationphotography #cwc23 #icc #teamindia #blueskies #happylandings pic.twitter.com/asVo8Voqqm
ਉੱਚ ਪੱਧਰੀ ਸਮਾਰੋਹ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਫਾਈਨਲ ਮੈਚ 'ਚ ਪਹਿਲੇ ਡ੍ਰਿੰਕਸ ਬ੍ਰੇਕ 'ਚ ਗਾਇਕ ਆਦਿਤਿਆ ਗਾਧਵੀ (Singer Aditya Gadhvi) ਆਪਣਾ ਜਾਦੂ ਬਿਖੇਰਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਜਦੋਂ ਇੱਕ ਪਾਰੀ ਸਮਾਪਤ ਹੋਵੇਗੀ ਤਾਂ ਸੰਗੀਤਕਾਰ ਪ੍ਰੀਤਮ ਚੱਕਰਵਰਤੀ, ਗਾਇਕਾ ਜੋਨੀਤਾ ਗਾਂਧੀ, ਨਕਸ਼ ਅਜ਼ੀਜ਼, ਅਮਿਤ ਮਿਸ਼ਰਾ, ਅਕਾਸਾ ਸਿੰਘ ਅਤੇ ਤੁਸ਼ਾਰ ਜੋਸ਼ੀ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ। ਇਸ ਤੋਂ ਬਾਅਦ ਦੂਜੀ ਪਾਰੀ ਲਈ ਡ੍ਰਿੰਕਸ ਬ੍ਰੇਕ ਹੋਵੇਗੀ ਅਤੇ ਫਿਰ 'ਲੇਜ਼ਰ ਐਂਡ ਲਾਈਟ ਸ਼ੋਅ' ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਇਸ ਸਟੇਡੀਅਮ ਵਿੱਚ ਲਗਭਗ 1 ਲੱਖ 30 ਹਜ਼ਾਰ ਦਰਸ਼ਕ ਇਸ ਉੱਚ ਪੱਧਰੀ ਸਮਾਰੋਹ ਦਾ ਆਨੰਦ ਲੈਣਗੇ।
ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਸੀਸੀ ਨੇ ਵਿਸ਼ਵ ਕੱਪ ਫਾਈਨਲ ਵਿਚ ਸਾਰੇ ਵਿਸ਼ਵ ਕੱਪ ਜੇਤੂ ਕਪਤਾਨਾਂ ਨੂੰ ਮਹਿਮਾਨਾਂ ਦੇ ਤੌਰ 'ਤੇ ਸੱਦਾ ਦਿੱਤਾ ਹੈ। ਭਾਰਤ ਦੇ ਦੋ ਵਿਸ਼ਵ ਕੱਪ ਜੇਤੂ ਕਪਤਾਨ ਐਮਐਸ ਧੋਨੀ ਅਤੇ ਕਪਿਲ ਦੇਵ ਦੇ ਨਾਲ ਕਲਾਈਵ ਲੋਇਡ, ਐਲਨ ਬਾਰਡਰ, ਰਿਕੀ ਪੋਂਟਿੰਗ, ਇਓਨ ਮੋਰਗਨ ਅਤੇ ਹੋਰਾਂ ਦੇ ਉੱਥੇ ਮੌਜੂਦ ਹੋਣ ਦੀ ਸੰਭਾਵਨਾ ਹੈ।
