ETV Bharat / sports

Australia VS New Zealand: ਕੰਗਾਰੂਆਂ ਦਾ ਅੱਜ ਕੀਵੀ ਟੀਮ ਨਾਲ ਧਰਮਸ਼ਾਲਾ 'ਚ ਮੁਕਾਬਲਾ, ਆਸਟ੍ਰੇਲੀਆ ਕੋਲ ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਮੌਕਾ

author img

By ETV Bharat Punjabi Team

Published : Oct 28, 2023, 10:15 AM IST

ਧਰਮਸ਼ਾਲਾ ਵਿੱਚ ਅੱਜ ਦਿਨ ਦੇ ਮੈਚ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ (Australia and New Zealand teams) ਵਿਸ਼ਵ ਕੱਪ 2023 ਦੇ ਇੱਕ ਹੋਰ ਲੀਗ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਆਸਟ੍ਰੇਲੀਆ ਜਿੱਥੇ ਇਸ ਮੈਚ ਨੂੰ ਜਿੱਤੇ ਕੇ ਵਾਪਿਸ ਮੁੜੀ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਚਾਹੇਗਾ ਉੱਥੇ ਹੀ ਨਿਊਜ਼ੀਲੈਂਡ ਭਾਰਤ ਹੱਥੋਂ ਮਿਲੀ ਵਿਸ਼ਵ ਕੱਪ ਦੀ ਪਹਿਲੀ ਹਾਰ ਤੋਂ ਬਾਅਦ ਮੁੜ ਜੇਤੂ ਰੱਥ ਉੱਤੇ ਸਵਾਰ ਹੋਣਾ ਚਾਹੇਗਾ।

WORLD CUP 2023 Match between Australia and New Zealand today at Dharamshala ground
WORLD CUP 2023: ਕੰਗਾਰੂਆਂ ਦਾ ਅੱਜ ਕੀਵੀ ਟੀਮ ਨਾਲ ਧਰਮਸ਼ਾਲਾ 'ਚ ਮੁਕਾਬਲਾ, ਆਸਟ੍ਰੇਲੀਆ ਕੋਲ ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਮੌਕਾ

ਚੰਡੀਗੜ੍ਹ: 5 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਇਕ ਦਿਨਾ ਕ੍ਰਿਕਟ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਮ ਲਿਖਵਾਉਣ ਵਾਲੀ ਆਸਟ੍ਰੇਲੀਅਨ ਟੀਮ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਨਿਊਜ਼ੀਲੈਂਡ ਦੀ ਟੀਮ ਨਾਲ ਹਿਮਾਚਲ ਦੀਆਂ ਵਾਦੀਆਂ ਵਿੱਚ ਸਥਿਤ ਧਰਮਸ਼ਾਲਾ ਗਰਾਊਂਡ (Dharamshala Ground) ਅੰਦਰ ਕ੍ਰਿਕਟ ਵਿਸ਼ਵ ਕੱਪ 2023 ਦਾ ਇੱਕ ਹੋਰ ਅਹਿਮ ਲੀਗ ਮੈਚ ਖੇਡੇਗੀ। ਨਿਊਜ਼ੀਲੈਂਡ ਦੀ ਟੀਮ ਜਿੱਥੇ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਦੀ ਦੌੜ ਵਿੱਚ ਹੋਰ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੇਗੀ ਉੱਥੇ ਹੀ ਇਕ ਦਿਨਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤ ਕੰਗਾਰੂ ਟੀਮ ਆਪਣੇ ਨਾਮ ਮੁਤਾਬਿਕ ਨਿਊਜ਼ੀਲੈਂਡ ਖ਼ਿਲਾਫ਼ ਪ੍ਰਦਰਸ਼ਨ ਕਰਕੇ ਕੀਵੀ ਟੀਮ ਖ਼ਿਲਾਫ਼ ਜਿੱਤ ਦੀ ਹੈਟ੍ਰਿਕ ਲਗਾਉਣਾ ਚਾਹੇਗੀ।

ਅੱਜ ਦੋ ਮੈਚ: ਦੱਸ ਦਈਏ ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਮਤਲਬ ਸ਼ਨੀਵਾਰ 28 ਅਕਤੂਬਰ ਨੂੰ ਦੋ ਮੈਚ (Two matches on October 28) ਖੇਡੇ ਜਾਣਗੇ। ਪਹਿਲੇ ਮੈਚ 'ਚ ਆਸਟ੍ਰੇਲੀਆ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਸਵੇਰੇ 10:30 ਵਜੇ ਹੋਵੇਗਾ। ਦਿਨ ਦਾ ਦੂਜਾ ਮੈਚ ਬੰਗਲਾਦੇਸ਼ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ (Cricket World Cup 2023) ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ।

ਕੰਗਾਰੂ ਟੀਮ ਦਾ ਜ਼ਬਰਦਸਤ ਰਿਕਾਰਡ: ਜੇਕਰ ਆਸਟ੍ਰੇਲੀਆ ਅੱਜ ਜਿੱਤਦਾ ਹੈ ਤਾਂ ਇਹ ਟੂਰਨਾਮੈਂਟ 'ਚ ਨਿਊਜ਼ੀਲੈਂਡ ਖਿਲਾਫ ਉਸ ਦੀ ਲਗਾਤਾਰ ਤੀਜੀ ਜਿੱਤ ਹੋਵੇਗੀ। ਆਸਟਰੇਲੀਆ ਨੇ 2015 ਅਤੇ 2019 ਵਿਸ਼ਵ ਕੱਪ ਜਿੱਤਿਆ ਸੀ। ਇਸ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਦਾ ਇਹ ਛੇਵਾਂ ਮੈਚ ਹੋਵੇਗਾ। ਆਸਟਰੇਲੀਆ ਨੇ ਪੰਜ ਵਿੱਚੋਂ ਤਿੰਨ ਜਿੱਤੇ ਹਨ ਅਤੇ ਦੋ ਹਾਰੇ ਹਨ। ਦੂਜੇ ਪਾਸੇ ਨਿਊਜ਼ੀਲੈਂਡ ਨੇ ਪੰਜ ਵਿੱਚੋਂ ਚਾਰ ਜਿੱਤੇ ਹਨ ਅਤੇ ਸਿਰਫ਼ ਇੱਕ ਮੈਚ ਹਾਰਿਆ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 141 ਵਨਡੇ ਖੇਡੇ ਗਏ ਹਨ। ਆਸਟ੍ਰੇਲੀਆ ਨੇ 95 ਮੈਚ ਜਿੱਤ ਦਰਜ ਕੀਤੀ ਅਤੇ ਨਿਊਜ਼ੀਲੈਂਡ ਨੇ 39 ਮੈਚ ਜਿੱਤੇ ਅਤੇ 7 ਮੈਚਾਂ ਬੇਨਤੀਜਾ ਰਹੇ । ਵਨਡੇ ਵਿਸ਼ਵ ਕੱਪ ਵਿੱਚ ਵੀ ਆਸਟਰੇਲੀਆ ਦਾ ਹੀ ਬੋਲਬਾਲਾ ਹੈ। ਟੂਰਨਾਮੈਂਟ ਵਿੱਚ ਦੋਵਾਂ ਵਿਚਾਲੇ ਕੁੱਲ 11 ਮੈਚ ਹੋਏ। ਆਸਟ੍ਰੇਲੀਆ ਨੇ 8 ਜਿੱਤੇ, ਜਦਕਿ ਨਿਊਜ਼ੀਲੈਂਡ ਨੇ 3 ਜਿੱਤੇ। (New Zealand vs Australia)

ETV Bharat Logo

Copyright © 2024 Ushodaya Enterprises Pvt. Ltd., All Rights Reserved.