ETV Bharat / sports

ICC World Cup 2023: ਸ਼ੁਭਮਨ ਗਿੱਲ ਦੀ ਗੈਰ-ਮੌਜੂਦਗੀ ਬੱਲੇਬਾਜ਼ੀ ਕ੍ਰਮ 'ਚ ਈਸ਼ਾਨ ਕਿਸ਼ਨ ਲਈ ਬਣ ਸਕਦਾ ਵੱਡਾ ਮੌਕਾ

author img

By ETV Bharat Punjabi Team

Published : Oct 6, 2023, 10:02 PM IST

ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ (Coach Rahul Dravid) ਭਾਵੇਂ ਸ਼ੁਭਮਨ ਗਿੱਲ ਦੇ ਖੇਡਣ ਨੂੰ ਲੈਕੇ ਉਤਸ਼ਾਹਿਤ ਹੋਣ ਪਰ ਇਹ ਸੰਭਾਵਨਾ ਨਹੀਂ ਹੈ ਕਿ ਉਹ ਐਤਵਾਰ ਨੂੰ ਮੈਦਾਨ 'ਤੇ ਉਤਰਨ ਲਈ ਇੰਨੀ ਜਲਦੀ ਠੀਕ ਹੋ ਜਾਵੇਗਾ। ਜੇਕਰ ਗਿੱਲ ਕੁੱਝ ਮੈਚਾਂ ਵਿੱਚ ਖੇਡਣ ਲਈ ਫਿੱਟ ਨਹੀਂ ਹੈ, ਤਾਂ ਇਹ ਯਕੀਨੀ ਤੌਰ 'ਤੇ ਈਸ਼ਾਨ ਕਿਸ਼ਨ ਲਈ ਖੇਡ ਦੇ ਛੋਟੇ ਫਾਰਮੈਟ ਵਿੱਚ ਆਪਣੀ ਛਾਪ ਬਣਾਉਣ ਲਈ ਦਰਵਾਜ਼ਾ ਖੋਲ੍ਹ ਦੇਵੇਗਾ।

Cricket World Cup Shubman Gill's absence may be a godsend opportunity for Ishan Kishan atop the batting order
Cricket World Cup 2023: ਸ਼ੁਭਮਨ ਗਿੱਲ ਦੀ ਗੈਰ-ਮੌਜੂਦਗੀ ਬੱਲੇਬਾਜ਼ੀ ਕ੍ਰਮ 'ਚ ਈਸ਼ਾਨ ਕਿਸ਼ਨ ਲਈ ਬਣ ਸਕਦੀ ਹੈ ਵੱਡਾ ਮੌਕਾ

ਕੋਲਕਾਤਾ (ਪੱਛਮੀ ਬੰਗਾਲ): ਕਹਾਵਤ 'ਇੱਕ ਦੀ ਬਦਕਿਸਮਤੀ ਦੂਜੇ ਦੀ ਖੁਸ਼ੀ ਬਣ ਸਕਦੀ ਹੈ' ਆਈਸੀਸੀ ਵਿਸ਼ਵ ਕੱਪ 2023 (ICC World Cup 2023) ਖੇਡ ਰਹੀ ਭਾਰਤੀ ਕ੍ਰਿਕਟ ਟੀਮ 'ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਸ਼ੁਭਮਨ ਗਿੱਲ ਦੀ ਖ਼ਰਾਬ ਸਿਹਤ ਦੀ ਬੁਰੀ ਖ਼ਬਰ ਸ਼ੁੱਕਰਵਾਰ ਦੀ ਸਵੇਰ ਨੂੰ ਝਾਰਖੰਡ ਦੇ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਲਈ ਕਿਸਮਤ ਖੁੱਲ੍ਹਣ ਦਾ ਮੌਕਾ ਬਣ ਸਕਦੀ ਹੈ ਕਿਉਂਕਿ ਭਾਰਤ ਐਤਵਾਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਆਪਣੇ ਕੈਂਪੇਨ ਦੇ ਸ਼ੁਰੂਆਤੀ ਮੈਚ ਵਿੱਚ ਸ਼ਕਤੀਸ਼ਾਲੀ ਆਸਟਰੇਲੀਆ ਨਾਲ ਭਿੜੇਗਾ।

ਈਸ਼ਾਨ ਲਈ ਮੌਕਾ: ਕਪਤਾਨ ਰੋਹਿਤ ਸ਼ਰਮਾ ਦੇ ਨਾਲ ਸ਼ੁਭਮਨ ਗਿੱਲ (Shubman Gill) ਜੋ ਪਾਰੀ ਦੀ ਸ਼ੁਰੂਆਤ ਕਰਦੇ ਹਨ ਪਰ ਉਨ੍ਹਾਂ ਦੇ ਫਿੱਟ ਨਾ ਹੋਣ ਉੱਤੇ ਓਪਨਿੰਗ ਕਰਨ ਲਈ ਟੀਮ ਪ੍ਰਬੰਧਨ ਦੇ ਫੈਸਲੇ ਤੋਂ ਬਾਅਦ (Ishan Kishan) ਈਸ਼ਾਨ ਕਿਸ਼ਨ,ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਗਿੱਲ ਬਾਰੇ ਉਤਸ਼ਾਹਿਤ ਹੋਣ ਦੇ ਬਾਵਜੂਦ, ਇਹ ਸੰਭਾਵਨਾ ਨਹੀਂ ਹੈ ਕਿ ਉਹ ਐਤਵਾਰ ਨੂੰ ਮੈਦਾਨ 'ਤੇ ਉਤਰਨ ਲਈ ਇੰਨੀ ਜਲਦੀ ਠੀਕ ਹੋ ਜਾਵੇਗਾ। ਜੇਕਰ ਗਿੱਲ ਕੁਝ ਮੈਚਾਂ ਵਿੱਚ ਖੇਡਣ ਲਈ ਫਿੱਟ ਨਹੀਂ ਹੈ, ਤਾਂ ਇਹ ਯਕੀਨੀ ਤੌਰ 'ਤੇ ਈਸ਼ਾਨ ਕਿਸ਼ਨ ਲਈ ਖੇਡ ਦੇ ਛੋਟੇ ਫਾਰਮੈਟ ਵਿੱਚ ਆਪਣੀ ਛਾਪ ਬਣਾਉਣ ਲਈ ਦਰਵਾਜ਼ਾ ਖੋਲ੍ਹ ਦੇਵੇਗਾ।

ਓਪਨਿੰਗ ਕਰ ਸਕਦੇ ਹਨ ਕਿਸ਼ਨ: ਜਿੱਥੋਂ ਤੱਕ ਪ੍ਰਦਰਸ਼ਨ ਦੀ ਗੱਲ ਹੈ ਤਾਂ 24 ਸਾਲ ਦੇ ਓਪਨਰ ਬੱਲੇਬਾਜ਼ ਸੁਭਮਨ ਗਿੱਲ ਨੇ ਵਨਡੇ, ਟੈਸਟ ਅਤੇ ਟੀ-20 ਤਿੰਨਾਂ ਫਾਰਮੈਟਾਂ ਵਿੱਚ ਇੱਕ ਤੋਂ ਬਾਅਦ ਇੱਕ ਸੈਂਕੜੇ ਲਗਾਏ ਹਨ। ਕਿਸ਼ਨ, ਜੋ ਕਿ ਇਸ ਸਮੇਂ 25 ਸਾਲ ਦੇ ਹਨ ਉਹਨਾਂ ਨੇ 50 ਓਵਰਾਂ ਦੇ ਫਾਰਮੈਟ ਵਿੱਚ ਇੱਕ ਸੈਂਕੜਾ ਅਤੇ ਦੋਹਰਾ ਸੈਂਕੜਾ ਜੜ ਕੇ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਝਟਕੇ ਦੇ ਬਾਵਜੂਦ ਭਾਰਤ ਨੂੰ ਸ਼ਾਇਦ ਸ਼ੁਭਮਨ ਗਿੱਲ ਦੀ ਗੈਰ-ਮੌਜੂਦਗੀ ਮਹਿਸੂਸ ਨਾ ਹੋਵੇ, ਜੇਕਰ ਕਿਸ਼ਨ ਖੱਬੇ ਹੱਥ ਦਾ ਬੱਲੇਬਾਜ਼ ਆਤਸ਼ੀ ਸ਼ੁਰੂਆਤ ਦਿੰਦਾ ਹੈ। ਸਾਰੀਆਂ ਸੰਭਾਵਨਾਵਾਂ ਵਿਚਕਾਰ ਲੱਗ ਰਿਹਾ ਹੈ ਕਿ ਟੀਮ ਪ੍ਰਬੰਧਨ ਈਸ਼ਾਨ ਕਿਸ਼ਨ ਕੋਲੋਂ ਪਾਰੀ ਦੀ ਸ਼ੁਰੂਆਤ ਕਰਵਾਏਗਾ। ਜਿਸ ਤੋਂ ਬਾਅਦ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਕੇਐੱਲ ਰਾਹੁਲ ਅਤੇ ਮੁੰਬਈ ਦੇ ਸ਼੍ਰੇਅਸ ਅਈਅਰ ਬੱਲੇਬਾਜ਼ੀ ਲਈ ਉਪਲੱਬਧ ਹੋਣਗੇ।

ਹਾਲਾਂਕਿ ਕੇਐੱਲ ਰਾਹੁਲ ਨੇ ਪਿਛਲੇ ਦਿਨੀਂ 'ਮੈਨ ਇਨ ਬਲੂ' ਲਈ ਵੀ ਪਾਰੀ ਦੀ ਸ਼ੁਰੂਆਤ ਕੀਤੀ ਸੀ ਪਰ ਅਜੇ ਵੀ ਇਹ ਸੰਭਾਵਨਾ ਨਹੀਂ ਹੈ ਕਿ ਉਹ ਪਾਰੀ ਦੀ ਸ਼ੁਰੂਆਤ ਕਰੇਗਾ। ਖੱਬੇ-ਸੱਜੇ ਸੁਮੇਲ ਨੂੰ ਬਰਕਰਾਰ ਰੱਖਣ ਅਤੇ ਬੱਲੇਬਾਜ਼ੀ ਕ੍ਰਮ ਵਿੱਚ ਸਥਿਰਤਾ ਜੋੜਨ ਲਈ, ਟੀਮ ਪ੍ਰਬੰਧਨ (Team management) ਕਿਸ਼ਨ ਨੂੰ ਅੱਗੇ ਰੱਖ ਸਕਦਾ ਹੈ। ਕਿਸ਼ਨ ਦੇ ਨਾਲ ਇੱਕ ਹੋਰ ਫਾਇਦਾ ਇਹ ਹੈ ਕਿ ਉਹ ਵਿਕਟ ਕੀਪਿੰਗ ਕਰ ਸਕਦਾ ਹੈ। ਇਸ ਦੌਰਾਨ ਗਿੱਲ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੁਕਾਬਲੇ ਤੋਂ ਵੀ ਖੁੰਝ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.