ETV Bharat / sports

ਯੁਵਰਾਜ ਦੇ 'ਰਿਕਾਰਡ' ਤੋੜਨ ਦੀ ਚੁਣੌਤੀ ਦਾ ਸਚਿਨ ਨੇ ਦਿੱਤਾ ਮਜ਼ੇਦਾਰ ਜਵਾਬ

author img

By

Published : Jun 1, 2020, 9:12 PM IST

ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਵਲੋਂ ਸ਼ੁਰੂ ਕੀਤੀ ਗਈ 'ਕੀਪ ਇਟ ਅਪ' ਚੁਣੌਤੀ ਨੂੰ ਲੈ ਕੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਤੇਂਦੁਲਕਰ ਨੇ ਭਾਰਤੀ ਸਾਬਕਾ ਆਲਰਾਊਂਡਰ ਨੂੰ ਪੁੱਛਿਆ ਹੈ ਕਿ ਕੀ ਉਹ ਉਨ੍ਹਾਂ ਲਈ ਪਰਾਂਠੇ ਪਕਾ ਸਕਦੇ ਹਨ?

sachin tendulkar, yuvraj singh, keep it up challenge
ਸਚਿਨ ਤੇਂਦੁਲਕਰ

ਹੈਦਰਾਬਾਦ: ਭਾਰਤੀ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਐਤਵਾਰ ਨੂੰ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਇੱਕ ਹੋਰ ਨਵੀਂ ਚੁਣੌਤੀ ਦਿੱਤੀ ਹੈ। ਯੁਵਰਾਜ ਨੇ ਸਚਿਨ ਨੂੰ ਵੇਲਣ ਨਾਲ 100 ਵਾਰ ਨਾਕ ਦੇਣ ਦੇ ਰਿਕਾਰਡ ਨੂੰ ਤੋੜਨ ਦੀ ਚੁਣੌਤੀ ਦਿੱਤੀ ਸੀ। ਯੁਵਰਾਜ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣੇ ਘਰ ਦੀ ਰਸੋਈ ਵਿੱਚ ਆਪਣੀਆਂ ਅੱਖਾਂ ਉੱਤੇ ਕਾਲੀ ਪੱਟੀ ਬੰਨ ਕੇ, ਇੱਕ ਹੱਥ ਵਿੱਚ ਵੇਲਣ ਲੈ ਕੇ ਉਸ ਨਾਲ ਟੈਨਿਸ ਗੇਂਦ ਨੂੰ ਨਾਕ ਕਰ ਰਹੇ ਹਨ।

ਸਚਿਨ ਨੇ ਸ਼ੇਅਰ ਕੀਤੀ ਵੀਡੀਓ
ਇਸ ਦੇ ਜਵਾਬ ਵਿੱਚ ਸਚਿਨ ਤੇਂਦੁਲਕਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਸਚਿਨ ਨੇ ਯੁਵਰਾਜ ਸਿੰਘ ਨੂੰ ਗੇਂਦ ਉਛਾਲਣ ਦੀ ਬਜਾਏ ਵੇਲਣ ਨਾਲ "ਪਰਾਂਠਾ" ਬਣਾਉਣ ਲਈ ਕਿਹਾ। ਪੋਸਟ ਸ਼ੇਅਰ ਕਰਦਿਆ ਲਿਖਿਆ ਕਿ, "ਯੂਵੀ ਪਰਾਂਠੇ ਕਿੱਥੇ ਹਨ।" ਸਚਿਨ ਨੇ ਕਿਹਾ ਕਿ, "ਤੁਸੀਂ ਰਸੋਈ ਵਿੱਚ ਇੱਕ ਵੇਲਣ ਨਾਲ ਮੇਰੀ ਚੁਣੌਤੀ ਦਾ ਚੰਗੀ ਤਰ੍ਹਾਂ ਉੱਤਰ ਦਿੱਤਾ ਹੈ। ਤੁਸੀਂ ਵਧੀਆ ਪਰਾਂਠੇ ਬਣਾਉਂਦੇ ਹੋ। ਦੇਖੋ, ਮੇਰੇ ਕੋਲ ਇੱਕ ਖਾਲੀ ਪਲੇਟ, ਅਚਾਰ ਅਤੇ ਦਹੀਂ ਹੈ। ਮੇਰੇ ਲਈ ਵਧੀਆ ਪਰਾਂਠਾ ਬਣਾਓ।"

ਸਾਬਕਾ ਆਲਰਾਊਂਡਰ ਯੁਵਰਾਜ ਨੇ ਕਿਹਾ, ''ਮਾਸਟਰ, ਤੁਸੀਂ ਕ੍ਰਿਕਟ ਦੇ ਮੈਦਾਨ 'ਤੇ ਬਹੁਤ ਸਾਰੇ ਰਿਕਾਰਡ ਤੋੜੇ ਹਨ, ਪਰ ਹੁਣ ਮੇਰੀ ਵਾਰੀ ਹੈ, ਰਸੋਈ 'ਚ ਆਪਣੇ ਬਣਾਏ ਸੈਂਕੜੇ ਦਾ ਰਿਕਾਰਡ ਤੋੜਣ ਦੀ। ਮੁਆਫ ਕਰਨਾ, ਮੈਂ ਪੂਰੀ ਵੀਡੀਓ ਸ਼ੇਅਰ ਨਹੀਂ ਕਰ ਰਿਹਾ, ਕਿਉਂਕਿ 100 ਗਿਣਤੀ ਕਰਦੇ ਹੋਏ ਵੀਡੀਓ ਬਹੁਤ ਲੰਬੀ ਹੋ ਗਈ ਸੀ। ਉਮੀਦ ਹੈ ਕਿ ਤੁਸੀਂ ਰਸੋਈ ਦੀ ਕੋਈ ਹੋਰ ਚੀਜ਼ ਨਹੀਂ ਤੋੜੋਗੇ।"

ਇਸ ਤੋਂ ਪਹਿਲਾਂ ਯੁਵਰਾਜ ਨੇ ਸਚਿਨ ਨੂੰ ਪਹਿਲਾਂ ਵੀ ਚੁਣੌਤੀ ਦਿੱਤੀ ਸੀ ਜਿਸ ਵਿੱਚ ਬੱਲੇ ਨਾਲ ਗੇਂਦ ਨੂੰ ਕਿਨਾਰੇ ਤੋਂ ਉਛਾਲਣਾ ਸੀ। ਯੁਵੀ ਦੀ ਚੁਣੌਤੀ ਨੂੰ ਸਵੀਕਾਰਦਿਆਂ ਸਚਿਨ ਨੇ ਗੇਂਦ ਨੂੰ ਅੱਖਾਂ 'ਤੇ ਪੱਟੀ ਬੰਨ੍ਹ ਕੇ ਚੁਣੌਤੀ ਪੂਰੀ ਕੀਤੀ। ਯੁਵਰਾਜ ਦੀ ਚੁਣੌਤੀ ਨੂੰ ਸਵੀਕਾਰਦਿਆਂ ਸਚਿਨ ਨੇ ਲਿਖਿਆ, "ਯੁਵੀ, ਤੁਸੀਂ ਮੈਨੂੰ ਬਹੁਤ ਸੌਖਾ ਵਿਕਲਪ ਦਿੱਤਾ ਸੀ। ਇਸ ਲਈ ਮੈਂ ਤੁਹਾਨੂੰ ਥੋੜਾ ਮੁਸ਼ਕਲ ਵਿਕਲਪ ਦੇ ਰਿਹਾ ਹਾਂ। ਮੈਂ ਤੁਹਾਨੂੰ ਚੁਣ ਰਿਹਾ ਹਾਂ ਦੋਸਤ, ਆਓ ਅਤੇ ਮੇਰੇ ਲਈ ਇਸ ਨੂੰ ਕਰ ਕੇ ਦਿਖਾਓ।" ਯੁਵਰਾਜ ਨੇ ਸਚਿਨ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ, "ਮਰ ਗਏ।"

ਇਹ ਵੀ ਪੜ੍ਹੋ: 'ਮੀਨਲ ਮੁਰਲੀ' ਦੇ ਸੈਟ 'ਤੇ ਹੋਈ ਤੋੜ-ਭੰਨ, ਨਿਰਮਾਤਾ ਕਰਨਗੇ ਕਾਰਵਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.