ETV Bharat / sports

ਮਹਿਲਾ ਵਿਸ਼ਵ ਕੱਪ 'ਤੇ ਨੇ ਮੇਰਿਆ ਨਜ਼ਰਾ: ਮਿਤਾਲੀ ਰਾਜ

author img

By

Published : Aug 10, 2020, 11:53 PM IST

ਦਿੱਗਜ ਬੱਲੇਬਾਜ਼ ਮਿਤਾਲੀ ਰਾਜ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣਿਆ ਨਜ਼ਰਾ ਆਈਸੀਸੀ ਮਹਿਲਾ ਵਿਸ਼ਵ ਕੱਪ 'ਤੇ ਰੱਖੀ ਹੈ। ਆਈਸੀਸੀ ਨੇ ਕੋਰੋਨਾ ਵਾਇਰਸ ਦਾ ਮਹਾਂਮਾਰੀ ਦੇ ਕਾਰਨ ਸ਼ੁੱਕਰਵਾਰ ਨੂੰ 2021 ਵਿੱਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਨੂੰ ਫਰਵਰੀ-ਮਾਰਚ 2022 ਤੱਕ ਮੁਲਤਵੀ ਕਰ ਦਿੱਤਾ ਹੈ।

my eyes fixed firmly on womens world cup trophy says veteran india batter mithali raj
ਮਹਿਲਾ ਵਿਸ਼ਵ ਕੱਪ 'ਤੇ ਨੇ ਮੇਰਿਆ ਨਜ਼ਰਾ: ਮਿਤਾਲੀ ਰਾਜ

ਨਵੀਂ ਦਿੱਲੀ: ਆਈਸੀਸੀ ਦੇ ਇਸ ਫੈਸਲੇ ਤੋਂ ਬਾਅਦ ਸਾਬਕਾ ਕ੍ਰਿਕਟਰ ਅਤੇ ਕਾਮੈਂਟੇਟਰ ਲੀਸਾ ਸਟੇਲੇਕਰ ਨੇ ਟਵੀਟ ਕਰਦੇ ਹੋਏ ਲਿਖਿਆ, “ਸਵੇਰੇ ਉੱਠਕੇ ਇਹ ਸੁਣਨਾ ਚੰਗੀ ਖ਼ਬਰ ਨਹੀਂ ਹੈ, ਮੈਂ ਸਮਝ ਸਕਦੀ ਹਾਂ ਕਿ ਕੁੱਝ ਦੇਸ਼ਾਂ ਵਿੱਚ ਕ੍ਰਿਕਟ ਨੂੰ ਘੱਟ ਕਿਉਂ ਦਿੱਤਾ ਜਾ ਰਿਹਾ ਹੈ। ਮੈਨੂੰ ਉਮੀਦ ਕਰਦੀ ਹਾਂ ਕਿ ਜੋ ਖਿਡਾਰੀ ਸੰਨਿਆਸ ਲੈਣ ਦੀ ਸੋਚ ਰਹੀ ਸੀ, ਉਹ ਇਕ ਸਾਲ ਹੋਰ ਰਹਿਣਗੇ.. ਸਹੀ ਹੈ ਸਿਤਲੀ ਰਾਜ, ਝੂਲਨ ਗੋਸਵਾਮੀ, ਰਾਚੇਲ ਹੇਨੇਸ।"

ਇਸ 'ਤੇ ਮਿਤਾਲੀ ਨੇ ਜਵਾਬ ਦਿੰਦੇ ਹੋਏ ਟਵੀਟ ਕੀਤਾ, "ਹਾਂ, ਬਿਲਕੁਲ, ਮੇਰੀ ਨਜ਼ਰ ਪੂਰੀ ਤਰ੍ਹਾਂ ਟਰਾਫੀ 'ਤੇ ਟਿਕੀ ਹੋਈ ਹੈ। ਸਾਰੀਆਂ ਸੱਟਾਂ ਠੀਕ ਹੋਣ ਤੋਂ ਬਾਅਦ, ਦਿਮਾਗ ਅਤੇ ਸਰੀਰ ਪਹਿਲਾਂ ਨਾਲੋਂ ਜਿਆਦਾ ਮਜ਼ਬੂਤ ​​ਹਨ, ਮੈਂ ਨਿਸ਼ਚਤ ਤੌਰ 'ਤੇ 2022 ਵਿਸ਼ਵ ਕੱਪ ਦੇ ਲਈ ਤਿਆਰ ਹਾਂ।”

ਮਿਤਾਲੀ ਨੇ ਆਪਣੀ ਕਪਤਾਨੀ ਵਿੱਚ ਭਾਰਤ ਨੂੰ 2017 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾਇਆ ਸੀ ਪਰ ਲਾਰਡਸ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਉਹ ਇੰਗਲੈਂਡ ਤੋਂ ਹਾਰ ਗਈ ਸੀ।

ਇਸ ਤੋਂ ਪਹਿਲਾਂ, ਨਿਊਜ਼ੀਲੈਂਡ ਵਿੱਚ ਅਗਲੇ ਸਾਲ ਹੋਣ ਵਾਲੇ ਆਈਸੀਸੀ ਮਹਿਲਾ ਕ੍ਰਿਕਟ ਵਰਲਡ ਕੱਪ 2021 ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਫਰਵਰੀ-ਮਾਰਚ 2022 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਰਸ਼ ਟੀ -20 ਵਿਸ਼ਵ ਕੱਪ ਦੇ ਸੰਬੰਧ ਵਿੱਚ ਇਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। 2021 ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ ਹੁਣ ਭਾਰਤ ਵਿੱਚ ਹੋਵੇਗਾ ਜਦੋਂਕਿ 2022 ਦੇ ਟੂਰਨਾਮੈਂਟ ਆਸਟਰੇਲੀਆ ਕਰੇਗੀ।

ਆਈਸੀਸੀ ਦੇ ਮੁੱਖ ਕਾਰਜ਼ਕਾਰੀ ਮੰਨੂ ਸਾਹਨੀ ਨੇ ਕਿਹਾ, “ਹੁਣ ਤਸਵੀਰ ਆਈਸੀਸੀ ਟੂਰਨਾਮੈਂਟਾਂ ਦੇ ਭਵਿੱਖ ਨੂੰ ਲੈ ਕੇ ਤਸਵੀਰ ਸਾਫ਼ ਹੋ ਗਈ ਹੈ, ਜਿਸਦੇ ਸਾਰੇ ਮੈਂਬਰ ਦੇਸ਼ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਦੇ ਕਾਰਜਕਾਲ ਨੂੰ ਮੁਲਤਵੀ ਕਰ ਸਕਦੇ ਹਨ।” ਉਨ੍ਹਾਂ ਨੇ ਕਿਹਾ, “ਟੀ -20 ਵਿਸ਼ਵ ਕੱਪ 2021 ਭਾਰਤ ਵਿੱਚ ਪਹਿਲਾਂ ਤੋਂ ਤਹਿ ਕੀਤੇ ਪ੍ਰੋਗਰਾਮ ਅਨੁਸਾਰ ਭਾਰਤ ਵਿੱਚ ਹੀ ਹੋਵੇਗਾ, ਜਦੋਂ ਕਿ ਆਸਟਰੇਲੀਆ ਵਿੱਚ 2022 ਵਿੱਚ ਟੂਰਨਾਮੈਂਟ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.