ETV Bharat / sports

IPL 2019 ਦਾ ਸ਼ੈਡਿਊਲ ਜਾਰੀ

author img

By

Published : Feb 19, 2019, 11:56 PM IST

ਆਈਪੀਐਲ 2019 ਦੇ ਪਹਿਲੇ ਦੋ ਹਫਤਿਆਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। 23 ਮਾਰਚ ਨੂੰ ਪਹਿਲਾ ਮੁਕਾਬਲਾ ਚੇਨਈ ਸੁਪਰਕਿੰਗਸ ਤੇ ਰੌਇਲ ਚੈਲੇਂਜਰਸ ਬੰਗਲੁਰੂ ਵਿਚਾਲੇ ਹੋਵੇਗਾ।

ਫ਼ਾਈਲ ਫ਼ੋਟੋ

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2019 ਦੇ ਪਹਿਲੇ ਦੋ ਹਫਤਿਆਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ।

23 ਮਾਰਚ ਨੂੰ ਚੇਨਈ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ਵਿੱਚ ਡਿਫੈਂਡਿੰਗ ਚੈਂਪੀਅਨ ਚੇਨਈ ਸੁਪਰਕਿੰਗਸ ਤੇ ਰੌਇਲ ਚੈਲੇਂਜਰਸ ਬੰਗਲੁਰੂ ਇੱਕ-ਦੂਜੇ ਨੂੰ ਟੱਕਰ ਦੇਣਗੇ। ਪੰਜਾਬ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦਾ ਪਹਿਲਾ ਮੁਕਾਬਲਾ 25 ਮਾਰਚ ਨੂੰ ਰਾਜਸਥਾਨ ਦੀ ਟੀਮ ਰਾਜਸਥਾਨ ਰੌਇਲਜ਼ ਨਾਲ ਜੈਪੁਰ ਵਿੱਚ ਹੋਏਗਾ।

ਟੂਰਨਾਮੈਂਟ ਦੇ ਇਸ ਸੰਸਕਰਨ ਵਿੱਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਰੌਇਲ ਚੈਲੇਂਜਰਸ ਬੰਗਲੁਰੂ, ਚੇਨਈ ਸੁਪਰਕਿੰਗਸ, ਸਨਰਾਈਜ਼ਰਸ ਹੈਦਰਾਬਾਦ, ਦਿੱਲੀ ਕੈਪੀਟਲਜ਼, ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟਰਾਈਡਰਜ਼, ਰਾਜਸਥਾਨ ਰੌਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਸ਼ਾਮਲ ਹਨ।

Intro:Body:

Sunita 


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.