ETV Bharat / sports

ਆਈਪੀਐਲ ਤੋਂ ਪਹਿਲਾਂ ਹਾਰਦਿਕ ਨੇ ਕੀਤਾ ਅਭਿਆਸ

author img

By

Published : Mar 14, 2019, 11:57 AM IST

23 ਮਾਰਚ ਤੋਂ ਆਈਪੀਐਲ 2019 ਦੇ ਸੀਜ਼ਨ ਦਾ ਆਗਾਜ਼ ਹੋ ਰਿਹਾ ਹੈ ਅਤੇ ਸਾਰੀਆਂ ਟੀਮਾਂ ਦੇ ਖਿਡਾਰੀ ਜੋਸ਼ ਭਰਪੂਰ ਹਨ। ਮੁੰਬਈ ਇੰਡੀਅਨ ਦੇ ਅਭਿਆਸ ਸੈਸ਼ਨ ਦੌਰਾਨ ਮਸ਼ਹੂਰ ਖਿਡਾਰੀ ਹਾਰਦਿਕ ਪਾਂਡਿਆ ਨੇ ਖੂਬ ਪਸੀਨਾ ਵਹਾਇਆ।

ਹਾਰਦਿਕ ਅਭਿਆਸ ਸੈਸ਼ਨ ਦੌਰਾਨ।

ਮੁੰਬਈ : ਆਸਟ੍ਰੇਲੀਆ ਵਿਰੁੱਧ ਘਰੇਲੂ ਟੀ20 ਅਤੇ ਇੱਕ ਦਿਨਾਂ ਲੜੀ ਵਿੱਚ ਸੱਟ ਕਾਰਨ ਬਾਹਰ ਰਹਿਣ ਵਾਲੇ ਮਸ਼ਹੂਰ ਖਿਡਾਰੀ ਹਾਰਦਿਕ ਪਾਂਡਿਆ ਮੁੰਬਈ ਇੰਡੀਅਨਜ਼ ਦੇ ਅਭਿਆਸ ਸੈਸ਼ਨ ਵਿੱਚ ਸ਼ਾਮਲ ਹੋਏ।

ਜਾਣਕਾਰੀ ਮੁਤਾਬਕ ਪਾਂਡਿਆਂ ਨੂੰ ਪਿੱਠ ਦੇ ਹੇਠਲੇ ਹਿੱਸੇ ਵਿੱਚ ਖਿੱਚ ਪੈਣ ਕਾਰਨ ਆਸਟ੍ਰੇਲੀਆ ਵਿਰੁੱਧ ਇੱਕ ਦਿਨਾਂ ਲੜੀ ਵਿੱਚ ਉਸ ਦੀ ਥਾਂ ਰਵਿੰਦਰ ਜਡੇਜਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

3 ਵਾਰ ਆਈਪੀਐਲ ਦਾ ਖ਼ਿਤਾਬ ਜਿੱਤ ਚੁੱਕੀ ਮੁੰਬਈ ਇੰਡੀਅਨਜ਼ ਦੇ ਇੱਕ ਸੀਨੀਅਰ ਖਿਡਾਰੀ ਨੇ ਦਸਿਆ ਕਿ ਹਾਰਦਿਕ ਦੇ ਨਾਲ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਰਤੀ ਟੀ20 ਦੇ ਮੈਂਬਰ ਕੁਰਣਾਲ ਪਾਂਡਿਆ ਵੀ ਅਭਿਆਸ ਕੈਂਪ ਵਿੱਚ ਸ਼ਾਮਲ ਹੋਏ।

Intro:Body:

GP


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.