ETV Bharat / sports

ਜਨਮ ਦਿਨ ਖ਼ਾਸ: 44 ਸਾਲਾਂ ਦੇ ਹੋਏ ਜੈਕ ਕੈਲਿਸ

author img

By

Published : Oct 16, 2019, 7:56 PM IST

ਦੱਖਣੀ ਅਫ਼ਰੀਕਾ ਦੇ ਮਹਾਨ ਆਲਰਾਉਂਡਰ ਜੈਕ ਕੈਲਿਸ ਆਪਣਾ 44ਵਾਂ ਜਨਮ ਦਿਨ ਮਨਾ ਰਹੇ ਹਨ। ਕੈਲਿਸ ਦਾ ਕ੍ਰਿਕਟ ਕਰਿਅਰ ਲਗਭਗ 19 ਸਾਲ ਦਾ ਹੈ।

ਜਨਮ ਦਿਨ ਖ਼ਾਸ : ਜੈਕ ਕੈਲਿਸ ਹੋਏ 44 ਸਾਲਾਂ ਦੇ

ਹੈਦਰਾਬਾਦ : ਕ੍ਰਿਕਟ ਜਗਤ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਜੈਕ ਕੈਲਿਸ ਅੱਜ 44 ਸਾਲ ਦੇ ਹੋ ਗਏ। ਕੈਪੇਟਾਉਨ ਵਿੱਚ ਜਨਮੇ ਜੈਕ ਕੈਲਿਸ ਨੇ ਲਗਭਗ 19 ਸਾਲਾਂ ਤੱਕ ਕ੍ਰਿਕਟ ਖੇਡੀ ਹੈ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰਿਅਰ ਦੀ ਸ਼ੁਰੂਆਤ ਸੰਨ 1995 ਵਿੱਚ ਕੀਤੀ ਸੀ ਅਤੇ ਆਪਣੇ ਕਰਿਅਰ ਦਾ ਪਹਿਲਾ ਮੈਚ ਟੈਸਟ ਮੈਚ ਖੇਡਿਆ ਸੀ ਜੋ ਕਿ ਇੰਗਲੈਂਡ ਵਿਰੁੱਧ ਸੀ।

ਵੇਖੋ ਵੀਡੀਓ।

ਜੈਕ ਕੈਲਿਸ ਨੇ ਆਪਣੇ ਕ੍ਰਿਕਟਰ ਕਰਿਅਰ ਦੌਰਾਨ ਕਈ ਰਿਕਾਰਡ ਬਣਾਏ ਹਨ। ਕੈਲਿਸ ਨੇ ਆਪਣੇ ਟੈਸਟ ਕਰਿਅਰ ਵਿੱਚ 166 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 55.37 ਦੀ ਔਸਤ ਨਾਲ 13289 ਦੌੜਾਂ ਬਣਾਈਆਂ ਹਨ। ਜੇ ਗੱਲ 50 ਓਵਰਾਂ ਵਾਲੇ ਮੈਚਾਂ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ 328 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ 44.36 ਦੀ ਔਸਤ ਨਾਲ 11579 ਦੌੜਾਂ ਬਣਾਈਆਂ ਹਨ।

ਜੈਕ ਕੈਲਿਸ ਦੇ ਨਾਂਅ ਟੈਸਟ ਕ੍ਰਿਕਟ ਵਿੱਚ 45 ਸੈਂਕੜੇ ਹਨ, ਉਹ ਸਚਿਨ ਤੋਂ ਬਾਅਦ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਦੂਸਰੇ ਬੱਲੇਬਾਜ਼ ਹਨ। ਕੈਲਿਸ ਨਾ ਸਿਰਫ਼ ਆਪਣੀ ਬੱਲੇਬਾਜ਼ੀ, ਬਲਕਿ ਗੇਂਦਬਾਜ਼ੀ ਲਈ ਵੀ ਜਾਣੇ ਜਾਂਦੇ ਹਨ।

ਉਨ੍ਹਾਂ ਨੇ ਇੱਕ ਦਿਨਾਂ ਮੈਚਾਂ ਵਿੱਚ 328 ਵਿਕਟਾਂ ਅਤੇ ਟੈਸਟ ਕਰਿਅਰ ਵਿੱਚ 273 ਵਿਕਟਾਂ ਲਈਆਂ ਹਨ। ਸਚਿਨ ਤੇਂਦੁਲਕਰ ਅਤੇ ਰਿੰਕੀ ਪਾਂਟਿੰਗ ਤੋਂ ਬਾਅਦ 13,000 ਦੌੜਾਂ ਬਣਾਉਣ ਵਾਲੇ ਤੀਸਰੇ ਬੱਲੇਬਾਜ਼ ਜੈਕ ਕੈਲਿਸ ਹਨ।

ਨਾਲ ਹੀ ਉਹ 13,000 ਦੌੜਾਂ ਬਣਾਉਣ ਵਾਲੇ ਦੱਖਣੀ ਅਫ਼ਰੀਕਾ ਦੇ ਪਹਿਲੇ ਬੱਲੇਬਾਜ਼ ਹਨ। ਜੈਕ ਕੈਲਿਸ ਨੇ ਸਾਲ 2014 ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।

ਉਹ ਆਈਪੀਐੱਲ ਵਿੱਚ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ। ਖਿਡਾਰੀ ਦੇ ਰੂਪ ਵਿੱਚ ਆਈਪੀਐੱਲ ਨੂੰ ਛੱਡਣ ਤੋਂ ਬਾਅਦ ਕੈਲਿਸ ਕੋਲਕਾਤਾ ਨਾਇਟਰਾਇਡਰਜ਼ ਦੇ ਮੁੱਖ ਕੋਚ ਵੀ ਰਹਿ ਚੁੱਕੇ ਹਨ।

ਕੈਲਿਸ ਨੂੰ ਚਾਹੁਣ ਵਾਲਿਆਂ ਦੇ ਦਿਨਾਂ ਅੱਜ ਵੀ ਕ੍ਰਿਕਟ ਦੀਆਂ ਯਾਦਾਂ ਤਾਜ਼ੀਆਂ ਹਨ। ਕੁੱਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇ ਜੈਕ ਕੈਲਿਸ ਭਾਰਤ ਵਿੱਚ ਪੈਦਾ ਹੋਏ ਹੁੰਦੇ ਤਾਂ ਅੱਜ ਸਚਿਨ ਤੋਂ ਵੀ ਅੱਗੇ ਹੁੰਦੇ।

Intro:Body:

khali hai shambh lo


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.