ETV Bharat / sports

ਬੈਨ ਸਟੋਕਸ ਨੇ ਆਪਣੀ ਪਹਿਲੀ ਹਾਫ਼ ਮੈਰਾਥਨ ਨਾਲ ਫ਼ੰਡ ਕੀਤਾ ਇਕੱਠਾ

author img

By

Published : May 6, 2020, 9:55 PM IST

ਬੈਨ ਸਟੋਕਸ ਨੇ ਸੋਸ਼ਲ ਮੀਡਿਆ ਉੱਤੇ ਕਿਹਾ ਕਿ ਇਹ ਕਾਫ਼ੀ ਮੁਸ਼ਕਿਲ ਹੈ। ਜੇ ਤੁਸੀਂ ਯੋਗਦਾਨ ਦੇ ਸਕਦੇ ਹੋ ਤਾਂ ਦਿਓ। ਇਹ ਸਾਰਾ ਕੁੱਝ ਇੱਕ ਮਹਾਨ ਕੰਮ ਦੇ ਲਈ ਹੋ ਰਿਹਾ ਹੈ।

ਬੈਨ ਸਟੋਕਸ ਨੇ ਆਪਣੀ ਪਹਿਲੀ ਹਾਫ਼ ਮੈਰਾਥਨ ਨਾਲ ਫ਼ੰਡ ਕੀਤਾ ਇਕੱਠਾ
ਬੈਨ ਸਟੋਕਸ ਨੇ ਆਪਣੀ ਪਹਿਲੀ ਹਾਫ਼ ਮੈਰਾਥਨ ਨਾਲ ਫ਼ੰਡ ਕੀਤਾ ਇਕੱਠਾ

ਲੰਡਨ: ਇੰਗਲੈਂਡ ਦੇ ਹਰਫ਼ਨਮੌਲਾ ਖਿਡਾਰੀ ਬੈਨ ਸਟੋਕਸ ਨੇ ਬ੍ਰਿਟੇਨ ਨੈਸ਼ਨਲ ਹੈਲਥ ਸਰਵਿਸ (NHS) ਦੇ ਲਈ ਇੱਕ ਹਾਫ਼ ਮੈਰਾਥਨ ਵਿੱਚ ਹਿੱਸਾ ਲੈ ਕੇ ਫ਼ੰਡ ਮੁਹੱਈਆ ਕਰਵਾਇਆ ਹੈ, ਜਿਸ ਦੀ ਵਰਤੋਂ ਕੋਵਿਡ-19 ਵਿਰੁੱਧ ਲੜਾਈ ਵਿੱਚ ਕੀਤਾ ਜਾਵੇਗਾ।

ਸਟੋਕਸ ਨੇ ਮੰਗਲਵਾਰ ਨੂੰ ਆਪਣੇ ਘਰ ਦੇ ਕੋਲ ਉੱਤਰੀ-ਪੂਰਬੀ ਇੰਗਲੈਂਡ ਵਿੱਚ ਇਹ ਦੌੜ ਇੱਕ ਘੰਟਾ 39 ਮਿੰਟ ਵਿੱਚ ਪੂਰੀ ਕੀਤੀ ਅਤੇ ਇਸ ਦੌੜ ਨਾਲ ਇਕੱਠੇ ਹੋਏ ਪੈਸੇ ਨੂੰ ਐੱਨਐੱਸਐੱਸ ਦੀ ਚੈਰਿਟੀ ਅਤੇ ਨੈਸ਼ਨਲ ਚਿਲਡ੍ਰਨ ਕ੍ਰਿਕਟ ਚੈਰਿਟੀ ਵਿੱਚ ਦੇਣ ਦਾ ਫ਼ੈਸਲਾ ਕੀਤਾ।

ਸੋਸ਼ਲ ਮੀਡਿਆ ਉੱਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਤਿੰਨ ਐਮਚਿਉਰ ਕ੍ਰਿਕਟਰਾਂ ਵੱਲੋਂ ਫ਼ੰਡ ਦੇਣ ਦੇ ਲਈ ਬਣਾਏ ਗਏ ਪੇਜ ਉੱਤੇ ਦਾਨ ਦਿੱਤੇ। ਇਹ ਤਿੰਨੋਂ ਆਪਣੇ ਘਰ ਦੇ ਗਾਰਡਨ ਵਿੱਚ ਪੂਰੀ ਮੈਰਾਥਨ ਦੌੜਦੇ ਹਨ।

ਸਟੋਕਸ ਨੇ ਕਿਹਾ ਇਹ ਕਾਫ਼ੀ ਮੁਸ਼ਕਿਲ ਹੈ। ਜੇ ਤੁਸੀਂ ਯੋਗਦਾਨ ਦੇ ਸਕਦੇ ਹੋ ਤਾਂ ਦਿਓ। ਇਹ ਸਾਰੇ ਇੱਕ ਮਹਾਨ ਕੰਮ ਦੇ ਲਈ ਹੋ ਰਿਹਾ ਹੈ।

ਇਸ ਤੋਂ ਪਹਿਲਾਂ, ਚਾਂਸ ਟੂ ਸਾਇਨ ਲਾਰਾ ਕੋਰਡਿਗਲੇ ਦੇ ਮੁੱਖ ਕਾਰਜਕਾਰੀ ਨੇ ਕਿਹਾ ਸੀ, ਸਟੋਕਸ ਦੇ ਲਈ ਉਨ੍ਹਾਂ ਦੀ ਮਿਹਨਤ ਦੇਖਣਾ ਅਤੇ ਉਨ੍ਹਾਂ ਦਾ ਸਾਥ ਦੇਣਾ ਕਾਫ਼ੀ ਸ਼ਾਨਦਾਰ ਹੈ। ਮੈਨੂੰ ਉਮੀਦ ਹੈ ਕਿ ਉਹ ਆਪਣੇ ਨਾਂਅ ਨਾਲ ਜੁੜੀ ਵੱਡੀ ਰਕਮ ਵੀ ਦੇਣਗੇ, ਪਰ ਉਨ੍ਹਾਂ ਦਾ ਫ਼ੰਡ ਮੁਹੱਈਆ ਕਰਵਾਉਣ ਦੇ ਲਈ ਪੇਜ਼ ਦੇ ਨਾਲ ਆਉਣਾ ਵਧੀਆ ਗੱਲ ਹੈ।

ਇੰਗਲੈਂਡ ਵਿੱਚ ਸਾਰੇ ਤਰ੍ਹਾਂ ਦੀ ਗਤੀਵਿਧਿਆਂ 1 ਜੁਲਾਈ ਤੱਕ ਦੇ ਲਈ ਮੁਲਤਵੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.