ETV Bharat / sports

ਲੰਡਨ ਵਿੱਚ ਭੂਵੀ ਦੀ ਸਰਜਰੀ ਰਹੀ ਸਫ਼ਲ, IPL 'ਚ ਕਰ ਸਕਦੇ ਨੇ ਵਾਪਸੀ

author img

By

Published : Jan 16, 2020, 7:13 PM IST

ਭੁਵਨੇਸ਼ਵਰ ਕੁਮਾਰ ਸਪੋਰਟਸ ਹਰਨੀਆ ਸਰਜਰੀ ਲਈ ਲੰਡਨ ਗਏ ਸਨ, ਜਿੱਥੇ ਉਨ੍ਹਾਂ ਦਾ ਉਪਰੇਸ਼ਨ ਸਫ਼ਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਸਿੱਧੇ ਆਈਪੀਐਲ ਵਿੱਚ ਵਾਪਸੀ ਕਰਨਗੇ।

bhuvneshwar kumar undergoes sports hernia surgery
ਫ਼ੋਟੋ

ਨਵੀਂ ਦਿੱਲੀ: ਸਰੀਰਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਪਿਛਲੇ ਦਿਨੀਂ ਲੰਡਨ ਵਿੱਚ ਸਪੋਰਟਸ ਹਰਨੀਆ ਦੀ ਸਰਜਰੀ ਹੋਈ ਹੈ। ਦੱਸਣਯੋਗ ਹੈ ਕਿ ਉਹ ਭਾਰਤ ਵਾਪਸ ਆ ਬੈਂਗਲੁਰੂ ਸਥਿਤ ਰਾਸ਼ਟਰੀ ਅਕੈਡਮੀ (ਐਨਸੀਏ) ਦਾ ਹਿੱਸਾ ਬਣਨਗੇ। ਬੀਸੀਸੀਆਈ ਨੇ ਭੁਵਨੇਸ਼ਵਰ ਕੁਮਾਰ ਦੀ ਸਿਹਤ ਤੋਂ ਜੁੜੇ ਅਪਡੇਟ ਦੀ ਪੁਸ਼ਟੀ ਕੀਤੀ ਹੈ ਪਰ ਬੋਰਡ ਨੇ ਉਨ੍ਹਾਂ ਦੇ ਮੈਦਾਨ ‘ਚ ਵਾਪਸ ਪਰਤਣ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ।

ਹੋਰ ਪੜ੍ਹੋ: ICC ਮਹਿਲਾ ਟੀ-20 ਵਰਲਡ ਕੱਪ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ

ਬੋਰਡ ਸਕੱਤਰ ਜੇ ਸ਼ਾਹ ਦਾ ਕਹਿਣਾ ਹੈ ਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 9 ਜਨਵਰੀ ਨੂੰ ਲੰਡਨ ਪਹੁੰਚੇ ਸਨ ਅਤੇ 11 ਜਨਵਰੀ ਨੂੰ ਉਨ੍ਹਾਂ ਦੀ ਸਪੋਰਟਸ ਹਰਨੀਆ ਦੀ ਸਰਜਰੀ ਹੋਈ ਸੀ, ਜੋ ਸਫ਼ਲ ਰਹੀ ਹੈ। ਇਸ ਦੌਰਾਨ ਟੀਮ ਇੰਡੀਆ ਦੇ ਫਿਜ਼ੀਓਥੈਰੇਪਿਸਟ ਯੋਗੇਸ਼ ਪਰਮਾਰ ਉਨ੍ਹਾਂ ਦੇ ਨਾਲ ਸਨ।

ਹੋਰ ਪੜ੍ਹੋ: BCCI ਨੇ ਕੇਂਦਰੀ ਕਾਨਟਰੈਕਟ ਖਿਡਾਰੀਆਂ ਦੀ ਲਿਸਟ 'ਚੋਂ ਧੋਨੀ ਦਾ ਨਾਂਅ ਕੀਤਾ ਬਾਹਰ

ਉਨ੍ਹਾਂ ਕਿਹਾ, ''ਭੁਵਨੇਸ਼ਵਰ ਹੁਣ ਭਾਰਤ ਪਰਤਣਗੇ ਅਤੇ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਆਪਣੀ ਮੁੜ ਵਾਪਸੀ ਕਰਨਗੇ। ਸੱਟ ਕਾਰਨ ਉਹ ਨਿਉਜ਼ੀਲੈਂਡ ਦੇ ਆਉਣ ਵਾਲੇ ਟੀ-20 ਲਈ ਨਹੀਂ ਚੁਣੇ ਗਏ ਸਨ। ਇਸ ਦੇ ਨਾਲ ਹੀ ਇੱਕ ਰਿਪੋਰਟ ਮੁਤਾਬਿਕ, ਬੀਸੀਸੀਆਈ ਨੇ ਕਿਹਾ ਕਿ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਮੋਢੇ 'ਤੇ ਸੱਟ ਲੱਗਣ ਤੋਂ ਬਾਅਦ ਆਪਣਾ ਮੁੜ ਵਸੇਬਾ ਪੂਰਾ ਕਰ ਲਿਆ ਹੈ। ਉਹ ਭਾਰਤ ਏ ਟੀਮ ਵਿੱਚ ਸ਼ਾਮਲ ਹੋਣ ਲਈ ਨਿਊਜ਼ੀਲੈਂਡ ਲਈ ਰਵਾਨਾ ਹੋਏ ਹਨ।

Intro:Body:

arsh


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.