ETV Bharat / sports

ਇੱਕ ਦਿਨਾਂ ਲੜੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ, ਭੁਵਨੇਸ਼ਵਰ ਹੋਏ ਜ਼ਖ਼ਮੀ

author img

By

Published : Dec 14, 2019, 6:00 AM IST

ਭਾਰਤੀ ਟੀਮ ਦੇ ਅਨੁਭਵੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਜ਼ਖ਼ਮੀ ਹੋਣ ਕਾਰਨ ਵੈਸਟ ਇੰਡੀਜ਼ ਵਿਰੁੱਧ 3 ਮੈਚਾਂ ਦੀ ਇੱਕ ਦਿਨਾਂ ਮੈਚਾਂ ਦੀ ਇੰਟਰ ਨੈਸ਼ਨਲ ਲੜੀ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੁੱਲ ਠਾਕੁਰ ਨੂੰ ਟੀਮ ਵਿੱਚ ਥਾਂ ਮਿਲ ਸਕਦੀ ਹੈ।

IND vs WI ODI series, Bhuvneshwar kumar injured
ਇੱਕ ਦਿਨਾਂ ਲੜੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ, ਭੁਵਨੇਸ਼ਵਰ ਹੋਏ ਜ਼ਖ਼ਮੀ

ਚੇਨੱਈ : ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਇਸ ਐਤਵਾਰ ਇੱਕ ਦਿਨਾਂ ਲੜੀ ਦਾ ਪਹਿਲਾ ਮੈਚ ਚੇਨੱਈ ਦੇ ਐੱਮਏ ਚਿਦੰਬਰਮ ਕ੍ਰਿਕਟ ਸਟੇਡਿਅਮ ਵਿੱਚ ਖੇਡਿਆ ਜਾਵੇਗਾ, ਪਰ ਉਸ ਤੋਂ ਪਹਿਲਾਂ ਹੀ ਟੀਮ ਲਈ ਬੁਰੀ ਖ਼ਬਰ ਆਈ ਹੈ। ਇੱਕ ਦਿਨਾਂ ਲੜੀ ਤੋਂ ਪਹਿਲਾਂ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਜ਼ਖ਼ਮੀ ਹੋਣ ਕਾਰਨ ਬਾਹਰ ਹੋ ਗਏ ਹਨ।

ਜ਼ਖ਼ਮੀ ਹੋਏ ਭੁਵਨੇਸ਼ਵਰ
ਭੁਵਨੇਸ਼ਵਰ ਟੀ20 ਲੜੀ ਦੇ ਆਖ਼ਰੀ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਏ ਸਨ। ਬੀਸੀਸੀਆਈ ਦੇ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ਦੇ ਆਧਾਰ ਉੱਤੇ ਦੱਸਿਆ ਕਿ ਭੁਵਨੇਸ਼ਵਰ ਲੜੀ ਤੋਂ ਬਾਹਰ ਹੋ ਗਏ ਹਨ ਅਤੇ ਸ਼ਾਰਦੁੱਲ ਟੀਮ ਵਿੱਚ ਉਨ੍ਹਾਂ ਦੀ ਥਾਂ ਲੈਣਗੇ।

IND vs WI ODI series, Bhuvneshwar kumar injured
ਭੁਵਨੇਸ਼ਵਰ ਕੁਮਾਰ ਅਭਿਆਸ ਸੈਸ਼ਨ ਦੌਰਾਨ।

ਸ਼ਾਰਦੁੱਲ ਨੂੰ ਮਿਲ ਸਕਦੈ ਮੌਕਾ
ਸ਼ਾਰਦੁੱਲ ਬੰਗਲਾਦੇਸ਼ ਵਿਰੁੱਧ ਟੀ20 ਅੰਤਰਰਾਸ਼ਟਰੀ ਲੜੀ ਦੀ ਟੀਮ ਵਿੱਚ ਸਨ ਅਤੇ ਵੀਰਵਾਰ ਤੱਕ ਉਨ੍ਹਾਂ ਨੂੰ ਬੜੌਦਾ ਵਿਰੁੱਧ ਰਣਜੀ ਮੈਚ ਵਿੱਚ ਮੁੰਬਈ ਦਾ ਕਪਤਾਨ ਬਣਾਇਆ ਗਿਆ ਸੀ। ਭੁਵਨੇਸ਼ਵਰ ਦੀ ਸੱਟ ਬਾਰੇ ਹਾਲਾਂਕਿ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ, ਪਰ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮਾਸ-ਪੇਸ਼ੀਆਂ ਵਿੱਚ ਖਿੱਚ ਹੈ। ਭੁਵੀ ਇਸ ਸਾਲ ਅਗਸਤ ਵਿੱਚ ਵੀ ਜ਼ਖ਼ਮੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵਿੱਚ ਵਾਪਸੀ ਕਰਨ ਵਿੱਚ ਕਾਫ਼ੀ ਸਮਾਂ ਲੱਗਿਆ।

IND vs WI ODI series, Bhuvneshwar kumar injured
ਟ੍ਰਾਫ਼ੀ ਦੇ ਨਾਲ ਕਪਤਾਨ ਵਿਰਾਟ ਕੋਹਲੀ ਅਤੇ ਕਿਰੋਨ ਪੋਲਾਰਡ।

ਭੁਵਨੇਸ਼ਵਰ ਸੱਟ ਤੋਂ ਉਭਰਣ ਤੋਂ ਬਾਅਦ ਵੈਸਟ ਇੰਡੀਜ਼ ਵਿਰੁੱਧ ਟੀ-20 ਲੜੀ ਵਿੱਛ ਆਪਣੀ ਥਾਂ ਪੱਕੀ ਕਰਨ ਵਿੱਚ ਅਸਫ਼ਲ ਰਹੇ ਸਨ। ਉਨ੍ਹਾਂ ਨੇ ਪਹਿਲੇ ਦੋ ਮੈਚਾਂ ਵਿੱਚ ਬਿਨਾਂ ਕੋਈ ਵਿਕਟ ਲਏ 36-36 ਦੌੜਾਂ ਦਿੱਤੀਆਂ, ਜਦਕਿ ਤੀਸਰੇ ਟੀ-20 ਵਿੱਚ 4 ਓਵਰਾਂ ਵਿੱਚ 41 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਹਾਲਾਂਕਿ ਉਨ੍ਹਾਂ ਦੀ ਗੇਂਦਬਾਜ਼ੀ ਦੌਰਾਨ ਕਈ ਕੈੱਚ ਵੀ ਛੁੱਟੇ।

Intro:Body:

sports_1


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.