ETV Bharat / sports

ਗਂਗੁਲੀ ਤੇ ਸ਼ਾਹ ਦਾ ਕਾਰਜਕਾਲ ਵਧਾਉਣ ਲਈ BCCI ਨੇ ਕੀਤਾ ਸੁਪਰੀਮ ਕੋਰਟ ਦਾ ਰੁਖ

author img

By

Published : May 23, 2020, 3:04 PM IST

ਬੀਸੀਸੀਆਈ ਨੇ ਬੋਰਡ ਦੇ ਗਠਨ ਵਿੱਚ ਮਹੱਤਵਪੂਰਣ ਸੋਧਾਂ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ, ਜਿਸ ਨਾਲ ਚੇਅਰਮੈਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਦਾ ਕਾਰਜਕਾਲ 3 ਸਾਲ ਲਈ ਵਧਾਇਆ ਜਾ ਸਕਦਾ ਹੈ।

ਗਂਗੁਲੀ ਤੇ ਸ਼ਾਹ
ਗਂਗੁਲੀ ਤੇ ਸ਼ਾਹ

ਹੈਦਰਾਬਾਦ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬੀਸੀਸੀਆਈ ਬੋਰਡ ਦੇ ਗਠਨ ਵਿੱਚ ਮਹੱਤਵਪੂਰਣ ਸੋਧਾਂ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ, ਜਿਸ ਨਾਲ ਚੇਅਰਮੈਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਦਾ ਕਾਰਜਕਾਲ 3 ਸਾਲ ਲਈ ਵਧਾਇਆ ਜਾ ਸਕਦਾ ਹੈ।

ਖਜ਼ਾਨਚੀ ਅਰੁਣ ਸਿੰਘ ਧੂਮਲ ਵੱਲੋਂ ਦਾਇਰ ਕੀਤੀ ਅਰਜ਼ੀ ਵਿੱਚ ਬੀਸੀਸੀਆਈ ਨੇ ਕਿਹਾ ਹੈ ਕਿ ਪਿਛਲੇ ਸਾਲ 1 ਦਸੰਬਰ ਨੂੰ ਸਲਾਨਾ ਜਨਰਲ ਮੀਟਿੰਗ ਵਿੱਚ ਕੁੱਝ ਤਬਦੀਲੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਸ ਬੋਰਡ ਦੇ ਸੰਵਿਧਾਨ ਦੇ ਗਠਨ ਵਿੱਚ ਤਬਦੀਲੀਆਂ ਲਾਗੂ ਕਰਨ ਲਈ 9 ਅਗਸਤ, 2018 ਦੇ ਹੁਕਮਾਂ ਮੁਤਾਬਕ ਸੁਪਰੀਮ ਕੋਰਟ ਤੋਂ ਛੋਟ ਦੀ ਮੰਗ ਕਰ ਰਿਹਾ ਸੀ।

ਪ੍ਰਬੰਧਕਾਂ ਦੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਅਤੇ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਕੀਤੇ ਗਏ ਨਵੇਂ ਨਿਯਮ ਮੁਤਾਬਕ ਰਾਜ ਕ੍ਰਿਕਟ ਐਸੋਸੀਏਸ਼ਨਾਂ ਜਾਂ ਬੀਸੀਸੀਆਈ ਵਿੱਚ ਦੋ ਕਾਰਜਕਾਲਾਂ ਵਿੱਚ ਸੇਵਾ ਕਰਨ ਵਾਲੇ ਹਰੇਕ ਲਈ 3 ਸਾਲ ਦਾ ਕੁਲਿੰਗ ਪੀਰੀਅਡ ਨਿਰਧਾਰਤ ਕੀਤਾ ਗਿਆ ਹੈ। ਇਸ ਨਿਯਮ ਨੂੰ ਧਿਆਨ ਵਿੱਚ ਰੱਖਦਿਆਂ ਗਾਂਗੁਲੀ ਅਤੇ ਸ਼ਾਹ ਨੂੰ ਕ੍ਰਮਵਾਰ ਜੁਲਾਈ ਅਤੇ ਜੂਨ ਤੋਂ 3 ਸਾਲ ਕ੍ਰਿਕਟ ਪ੍ਰਬੰਧਨ ਤੋਂ ਦੂਰ ਰਹਿਣਾ ਪਵੇਗਾ। ਦੋਵੇਂ ਪਿਛਲੇ ਸਾਲ ਅਕਤੂਬਰ ਵਿੱਚ ਬਿਨ੍ਹਾਂ ਮੁਕਾਬਲਾ ਤੋਂ ਚੁਣੇ ਗਏ ਸਨ।

ਇਹ ਵੀ ਪੜ੍ਹੋ: ਰੋਹਿਤ ਦੀ ਕਪਤਾਨੀ ਧੋਨੀ ਨਾਲ ਕਾਫ਼ੀ ਮਿਲਦੀ-ਜੁਲਦੀ ਹੈ: ਸੁਰੇਸ਼ ਰੈਨਾ

ਬੋਰਡ ਦੇ ਏਜੀਐਮ ਨੇ ਮਨਜ਼ੂਰੀ ਦਿੱਤੀ ਹੈ ਕਿ ਕੁਲਿੰਗ ਪੀਰੀਅਡ ਦੀ ਮਿਆਦ ਚੇਅਰਮੈਨ ਅਤੇ ਸੈਕਟਰੀ ਲਈ ਲਾਗੂ ਹੋਵੇਗੀ, ਜੇਕਰ ਉਨ੍ਹਾਂ ਨੇ ਲਗਾਤਾਰ 2 ਵਾਰ ਬੀਸੀਸੀਆਈ ਵਿੱਚ ਸੇਵਾ ਨਿਭਾਈ ਹੈ। ਇਸ ਦਾ ਅਰਥ ਹੈ ਕਿ ਰਾਜ ਕ੍ਰਿਕਟ ਐਸੋਸੀਏਸ਼ਨਾਂ ਵਿੱਚ ਉਨ੍ਹਾਂ ਦੇ ਕਾਰਜਕਾਲ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਵੇਗਾ।

ਜੈ ਸ਼ਾਹ ਬੀਸੀਸੀਆਈ ਦੇ ਸਕੱਤਰ ਬਣਨ ਤੋਂ ਪਹਿਲਾਂ 2013 ਤੋਂ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਵਿੱਚ ਜੁਆਇੰਟ ਸੈਕਟਰੀ ਸਨ। ਇਸੇ ਤਰ੍ਹਾਂ, ਗਾਂਗੁਲੀ ਪਿਛਲੇ ਸਮੇਂ ਵਿੱਚ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਅਤੇ ਬਾਅਦ ਬੀਸੀਸੀਆਈ ਦੇ ਪ੍ਰਧਾਨ ਬਣੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.