ETV Bharat / sports

ਤ੍ਰੇਲ ਵਿੱਚ ਗੁਜ਼ਾਰੀ ਕੰਗਾਰੂ ਟੀਮ, ਭਾਰਤ ਨੂੰ ਹਰਾਉਣ ਦੀ ਹੋ ਰਹੀ ਹੈ ਜ਼ੋਰਦਾਰ ਤਿਆਰੀ

author img

By

Published : Jan 12, 2020, 5:41 PM IST

ਕੇਨ ਰਿਚਰਡਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਟੀਮ ਅੱਜ ਗਿੱਲੀ ਗੇਂਦ ਨਾਲ ਟ੍ਰੇਨਿੰਗ ਕਰੇਗੀ, ਤਾਂ ਜੋ ਉਨ੍ਹਾਂ ਨੂੰ ਤ੍ਰੇਲ ਵਿੱਚ ਗੇਂਦਬਾਜ਼ੀ ਕਰਨ ਦਾ ਪਤਾ ਲੱਗ ਸਕੇ।

australian cricket team practice in mumbai
ਫ਼ੋਟੋ

ਮੁੰਬਈ: ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦਾ ਕਹਿਣਾ ਹੈ ਕਿ ਕੋਚ ਐਂਡ੍ਰਿਊ ਮੈਕਡੋਨਲਡ ਨੇ ਇਹ ਜਾਨਣ ਲਈ ਵਾਨਖੇੜੇ ਸਟੇਡੀਅਮ ਦੇ ਬਾਹਰ ਰਾਤ ਗੁਜ਼ਾਰੀ ਕਿ ਤ੍ਰੇਲ ਕਦੋਂ ਪੈਂਦੀ ਹੈ? ਉਨ੍ਹਾਂ ਕਿਹਾ, "ਅਸੀਂ ਅੱਜ ਗਿੱਲੀ ਗੇਂਦ ਨਾਲ ਟ੍ਰੇਨਿੰਗ ਕਰਾਂਗੇ ਤਾਂ ਜੋ ਸਾਨੂੰ ਤ੍ਰੇਲ ਵਿੱਚ ਗੇਂਦਬਾਜ਼ੀ ਕਰਨ ਦਾ ਪਤਾ ਲੱਗ ਸਕੇ। ਸਾਨੂੰ ਮੈਚ ਦੇ ਦਿਨ ਦਾ ਇੰਤਜ਼ਾਰ ਹੈ। ਇਹ ਸਾਡੇ ਲਈ ਨਵਾਂ ਨਹੀਂ ਹੈ। ਸਾਡੇ ਘਰੇਲੂ ਮੈਦਾਨ ਉੱਤੇ ਵੀ ਤ੍ਰੇਲ ਪੈਂਦੀ ਹੈ।"

ਹੋਰ ਪੜ੍ਹੋ: Bushfire Relief Fund: ਆਸਟ੍ਰੇਲੀਆਈ ਸਾਬਕਾ ਦਿੱਗਜ ਖਿਡਾਰੀ ਖੇਡਣਗੇ ਚੈਰਿਟੀ ਮੈਚ

ਇਸ ਦੇ ਨਾਲ ਹੀ ਉਨ੍ਹਾਂ ਕਹਿਣਾ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਵਿੱਚ ਘਰੇਲੂ ਮੈਦਾਨ ਉੱਤੇ ਮਜ਼ਬੂਤ ਦਾਅਵੇਦਾਰ ਹਨ, ਪਰ ਉਨ੍ਹਾਂ ਦੀ ਟੀਮ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਹੈ। ਦੂਜਾ ਵਨ-ਡੇ ਮੈਚ ਰਾਜਕੋਟ ਤੇ ਤੀਜਾ ਬੈਂਗਲੌਰ ਵਿੱਚ ਖੇਡਿਆ ਜਾਵੇਗਾ।

ਹੋਰ ਪੜ੍ਹੋ: ਮਲੇਸ਼ੀਆ ਮਾਸਟਰਸ: ਤਾਈ ਜੂ ਨੂੰ ਹਰਾ ਕੇ ਚੇਨ ਯੂ ਫੇਈ ਨੇ ਜਿੱਤਿਆ ਖਿਤਾਬ

ਰਿਚਰਡਸਨ ਨੇ ਅੱਗੇ ਕਿਹਾ, "ਮੈਨੂੰ ਲਗਦਾ ਹੈ ਕਿ ਘਰੇਲੂ ਟੀਮ ਹਮੇਸ਼ਾ ਮਜ਼ਬੂਤ ਦਾਅਵੇਦਾਰ ਹੁੰਦੀ ਹੈ। ਫਿੰਚ ਨੇ ਕਿਹਾ ਸੀ ਕਿ ਕਿਸੇ ਵੀ ਟੀਮ ਨੇ ਇੱਥੇ ਲਗਾਤਾਰ ਸੀਰੀਜ਼ ਨਹੀਂ ਜਿੱਤਿਆ ਹਨ। ਇਸ ਲਈ ਇਹ ਦੌਰ ਥੋੜ੍ਹਾ ਮੁਸ਼ਕਲ ਹੋਣ ਵਾਲਾ ਹੈ।" ਪਿਛਲੇ ਸਾਲ ਆਸਟ੍ਰੇਲੀਆ ਨੇ ਭਾਰਤ ਵਿੱਚ ਸੀਮਿਤ ਓਵਰਾਂ ਦੀ ਸੀਰੀਜ਼ ਵਿੱਚ 0-2 ਤੋਂ ਪਛੜਕੇ ਵਾਪਸੀ ਕਰਦੇ ਹੋਏ 3-2 ਨਾਲ ਜਿੱਤ ਹਾਸਲ ਕੀਤੀ ਸੀ।

Intro:Body:

news 4


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.