ਮੈਲਬਰਨ: ਆਈਸੀਸੀ ਮਹਿਲਾ ਵਰਲਡ ਕੱਪ ਟੀ-20 ਦੇ ਫਾਈਨਲ ਮੁਕਾਬਲੇ 'ਚ ਆਸਟ੍ਰੇ੍ਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਜਿੱਤ ਹਾਸਲ ਕਰਕੇ ਆਸਟ੍ਰੇਲੀਆ ਦੀ ਮਹਿਲਾ ਟੀਮ ਨੇ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਹੈ।
-
AUSTRALIA WIN THEIR FIFTH #T20WORLDCUP TITLE 🏆 pic.twitter.com/BuaHlKANeT
— ICC (@ICC) March 8, 2020 " class="align-text-top noRightClick twitterSection" data="
">AUSTRALIA WIN THEIR FIFTH #T20WORLDCUP TITLE 🏆 pic.twitter.com/BuaHlKANeT
— ICC (@ICC) March 8, 2020AUSTRALIA WIN THEIR FIFTH #T20WORLDCUP TITLE 🏆 pic.twitter.com/BuaHlKANeT
— ICC (@ICC) March 8, 2020
ਭਾਰਤੀ ਮਹਿਲਾ ਟੀਮ ਨੇ ਇਸ ਪੂਰੇ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਆਖ਼ਰੀ ਮੁਕਾਬਲੇ ਵਿੱਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਆਸਟ੍ਰੇਲੀਆ ਨੇ ਆਪਣੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਹਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਆਸਟ੍ਰੇਲੀਆ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 184 ਦੌੜਾਂ ਬਣਾਈਆਂ ਜਦਕਿ ਭਾਰਤੀ ਟੀਮ ਮਹਿਜ਼ 99 ਦੌੜਾ ਹੀ ਬਣਾ ਸਕੀ।
ਇਸ ਮੈਚ ਤੋਂ ਪਹਿਲਾ ਟੌਸ ਜਿੱਤ ਕੇ ਆਸਟ੍ਰੇਲੀਆ ਟੀਮ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਦੋਹਾਂ ਸਲਾਮੀ ਬੱਲੇਬਾਜ਼ਾਂ ਨੇ ਵਧੀਆ ਸ਼ੁਰੂਆਤ ਕੀਤੀ। ਐਲੀਸਾ ਹੇਲੀ ਨੇ 71 ਜਦਕਿ ਬੈਥ ਮੂਨੀ ਨੇ 78 ਦੌੜਾਂ ਬਣਾਈਆਂ। ਇਨ੍ਹਾਂ ਦੋਹਾਂ ਵਿਚਾਲੇ 115 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ। ਜਿਸ ਕਾਰਨ ਆਸਟ੍ਰੇਲੀਆ ਨੇ ਭਾਰਤ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਦੀਪਤੀ ਸ਼ਰਮਾ ਨੇ 2 ਜਦਕਿ ਰਾਧਾ ਯਾਦਵ ਅਤੇ ਪੂਨਮ ਯਾਦਵ ਨੇ 1-1 ਵਿਕਟ ਲਏ।
ਇਸ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਮਹਿਜ 58 ਦੌੜਾਂ ਉੱਤੇ 5 ਵਿਕਟਾਂ ਗੁਆ ਦਿੱਤਿਆਂ। ਜਿਨ੍ਹਾਂ ਖਿਡਾਰਨਾਂ ਤੋਂ ਭਾਰਤੀ ਟੀਮ ਨੂੰ ਬਹੁਤ ਉਮੀਦਾਂ ਸਨ ਉਨ੍ਹਾਂ ਦਾ ਪ੍ਰਦਰਸ਼ਨ ਬੇਹਦ ਨਿਰਾਸ਼ ਕਰਨ ਵਾਲਾ ਰਿਹਾ। ਸ਼ੇਫਾਲੀ ਵਰਮਾ 2 ਅਤੇ ਸਮ੍ਰਿਤੀ ਮੰਧਾਨਾ ਮਹਿਜ਼ 11 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈ। ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਵੀ ਮਹਿਜ਼ 4 ਦੌੜਾਂ ਬਣਾ ਸਕੀ। ਉਨ੍ਹਾਂ ਦੀ ਬੱਲੇਬਾਜ਼ੀ ਇਸ ਮੁਕਾਬਲੇ ਦੌਰਾਨ ਬੇਹਦ ਮਾੜੀ ਰਹੀ।
58 ਦੌੜਾਂ ‘ਤੇ ਅੱਧੀ ਟੀਮ ਗੁਆਉਣ ਤੋਂ ਬਾਅਦ ਭਾਰਤ ਦੀ ਪਾਰੀ ਦੀਪਤੀ ਸ਼ਰਮਾ ਅਤੇ ਰਿਚਾ ਘੋਸ਼ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਇਸ 'ਚ ਸਫ਼ਲ ਨਾ ਹੋ ਸਕੇ। ਆਸਟ੍ਰੇਲੀਆ ਦੇ ਲਈ ਜੈਸ ਜੋਨਸਨ ਨੇ 2 ਵਿਕਟਾਂ ਲਈਆਂ ਹਨ ਜਦ ਕਿ ਸੋਫੀ ਤੇ ਮੇਗਟ ਸ਼ੱਟ ਨੇ 1-1 ਵਿਕਟ ਲਏ।
ਭਾਰਤ ਦੀ ਇਸ ਹਾਰ ਦੀ ਨੂੰ ਸਾਲ 2003 ਦੇ ਫਾਈਨਲਸ 'ਚ ਮਿਲੀ ਹਾਰ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿੱਚ ਭਾਰਤੀ ਟੀਮ ਨੂੰ ਆਸਟ੍ਰੇਲੀਆ ਕੋਲੋਂ 125 ਦੌੜਾਂ ਤੋਂ ਹਾਰ ਸਾਹਮਣਾ ਕਰਨਾ ਪਿਆ ਸੀ।