ETV Bharat / sitara

ਤਾਲਿਬਾਨੀਆਂ 'ਤੇ ਦਿੱਤੇ ਬਿਆਨ ਕਾਰਨ ਬੁਰਾ ਫਸੀ ਸਵਰਾ ਭਾਸਕਰ, ਗ੍ਰਿਫਤਾਰੀ ਦੀ ਉੱਠੀ ਮੰਗ

author img

By

Published : Aug 18, 2021, 3:47 PM IST

ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ਵੀ ਅਫਗਾਨਿਸਤਾਨ ਮਾਮਲੇ ’ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜੋ ਹੁਣ ਜੰਮ ਕੇ ਟ੍ਰੋਲ ਹੋ ਰਹੀ ਹੈ। ਇਨਾਂ ਹੀ ਨਹੀਂ ਸਵਰਾ ਭਾਸਕਰ ਨੂੰ ਗ੍ਰਿਫਤਾਰ ਕਰਨ ਤਕ ਦੀ ਮੰਗ ਵੀ ਉੱਠ ਰਹੀ ਹੈ। ਦਰਅਸਲ ਸਵਰਾ ਭਾਸਕਰ ਨੇ ਤਾਲਿਬਾਨੀਆਂ ਦੀ ਤੁਲਨਾ ਭਾਰਤ ਦੇ ਹਿੰਦੂਤਵ ਨਾਲ ਕੀਤੀ ਹੈ। ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਜੰਮ ਕੇ ਟ੍ਰੋਲ ਹੋ ਰਹੀ ਹੈ।

ਤਾਲਿਬਾਨੀਆਂ 'ਤੇ ਦਿੱਤੇ ਬਿਆਨ ਕਾਰਨ ਬੁਰਾ ਫਸੀ ਸਵਰਾ ਭਾਸਕਰ, ਗ੍ਰਿਫਤਾਰੀ ਦੀ ਉੱਠੀ ਮੰਗ
ਤਾਲਿਬਾਨੀਆਂ 'ਤੇ ਦਿੱਤੇ ਬਿਆਨ ਕਾਰਨ ਬੁਰਾ ਫਸੀ ਸਵਰਾ ਭਾਸਕਰ, ਗ੍ਰਿਫਤਾਰੀ ਦੀ ਉੱਠੀ ਮੰਗ

ਚੰਡੀਗੜ੍ਹ: ਤਾਲਿਬਾਨੀਆਂ ਵਲੋਂ ਅਫਗਾਨਿਸਤਾਨ ’ਚ ਪੂਰੀ ਤਰ੍ਹਾਂ ਆਪਣਾ ਕਬਜ਼ਾ ਕਰ ਲਿਆ ਹੈ। ਉਥੋਂ ਦੀਆਂ ਸਾਹਮਣੇ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਦਿਲ ਕੰਭਾਊ ਹਨ। ਭਾਰਤ ਦੀ ਸਿਆਸੀ ਲੋਕਾਂ ਤੋਂ ਇਲਾਵਾ ਫਿਲਮੀ ਜਗਤ ਨਾਲ ਜੁੜੇ ਅਦਾਕਾਰ ਵੀ ਅਫਗਾਨਿਸਤਾਨ ਦੇ ਹਾਲਾਤਾਂ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ਵੀ ਇਸ ਮਾਮਲੇ ’ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜੋ ਹੁਣ ਜੰਮ ਕੇ ਟ੍ਰੋਲ ਹੋ ਰਹੀ ਹੈ। ਇਨਾਂ ਹੀ ਨਹੀਂ ਸਵਰਾ ਭਾਸਕਰ ਨੂੰ ਗ੍ਰਿਫਤਾਰ ਕਰਨ ਤਕ ਦੀ ਮੰਗ ਵੀ ਉੱਠ ਰਹੀ ਹੈ। ਦਰਅਸਲ ਸਵਰਾ ਭਾਸਕਰ ਨੇ ਤਾਲਿਬਾਨੀਆਂ ਦੀ ਤੁਲਨਾ ਭਾਰਤ ਦੇ ਹਿੰਦੂਤਵ ਨਾਲ ਕੀਤੀ ਹੈ। ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਜੰਮ ਕੇ ਟ੍ਰੋਲ ਹੋ ਰਹੀ ਹੈ।

ਸਵਰਾ ਭਾਸਕਰ ਦੀ ਗ੍ਰਿਫਤਾਰੀ ਦੀ ਮੰਗ ਕਰਨ ਤੋਂ ਬਾਅਦ ਟਵਿੱਟਰ ’ਤੇ ‘Arrest Swara Bhasker’ ਟ੍ਰੈਂਡ ਕਰ ਰਿਹਾ ਹੈ। ਸਵਰਾ ਭਾਸਕਰ ਨੇ ਆਪਣੇ ਟਵੀਟ ’ਚ ਲਿਖਿਆ ਹੈ, ‘ਅਸੀਂ ਹਿੰਦੂਤਵ ਅੱਤਵਾਦ ਦੇ ਨਾਲ ਠੀਕ ਨਹੀਂ ਹੋ ਸਕਦੇ ਤੇ ਤਾਲਿਬਾਨ ਅੱਤਵਾਦ ਤੋਂ ਸਾਰੇ ਹੈਰਾਨ ਤੇ ਤਬਾਹ ਹੋ ਗਏ ਹਨ। ਅਸੀਂ ਤਾਲਿਬਾਨ ਅੱਤਵਾਦ ਤੋਂ ਸ਼ਾਂਤ ਨਹੀਂ ਬੈਠ ਸਕਦੇ ਤੇ ਫਿਰ ਹਿੰਦੂਤਵ ਦੇ ਅੱਤਵਾਦ ਦੇ ਬਾਰੇ ’ਚ ਨਾਰਾਜ਼ ਹੁੰਦੇ ਹਨ। ਸਾਡੀਆਂ ਮਨੁੱਖੀ ਤੇ ਨੈਤਿਕ ਕਦਰਾਂ-ਕੀਮਤਾਂ ਦੱਬੇ-ਕੁਚਲੇ ਲੋਕਾਂ ਦੀ ਪਛਾਣ ’ਤੇ ਅਧਾਰਤ ਨਹੀਂ ਹੋਣੀਆਂ ਚਾਹੀਦੀਆਂ।

ਇਹ ਵੀ ਪੜ੍ਹੋ:ਗਾਇਕ ਸਿੰਗਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.