ETV Bharat / sitara

ਸ਼ੁਭ ਮੰਗਲ ਜ਼ਿਆਦਾ ਸਾਵਧਾਨ: ਹੋਮੋਫੋਬੀਆ ਤੋਂ ਬਚਾਉਣ ਆ ਰਹੇ ਨੇ ਆਯੁਸ਼ਮਾਨ

author img

By

Published : Jan 20, 2020, 6:41 PM IST

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਆਗਾਮੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਕਿ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਆਯੁਸ਼ਮਾਨ ਤੇ ਜਤਿੰਦਰ ਕੁਮਾਰ ਗੇ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।

SHUBH MANGAL ZYADA SAAVDHAN TRAILER RELEASE
ਫ਼ੋਟੋ

ਮੁੰਬਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਦੀ ਨਵੀਂ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਆਯੁਸ਼ਮਾਨ ਅਦਾਕਾਰ ਨਾਲ ਜਤਿੰਦਰ ਕੁਮਾਰ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਜ਼ਿਕਰੇਖ਼ਾਸ ਹੈ ਕਿ ਜਦੋਂ ਤੋਂ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ ਸੀ, ਉਦੋਂ ਤੋਂ ਹੀ ਲੋਕ ਫ਼ਿਲਮ ਦੇ ਟ੍ਰੇਲਰ ਨੂੰ ਦੇਖਣ ਲਈ ਉਤਸ਼ਾਹਿਤ ਸਨ। ਵੱਖਰੀਆਂ ਫ਼ਿਲਮਾਂ ਦੇਣ ਵਾਲੇ ਅਦਾਕਾਰ ਆਯੁਸ਼ਮਾਨ ਦੀ ਇਹ ਫ਼ਿਲਮ ਸਮਲੈਂਗਿਕਤਾ 'ਤੇ ਆਧਾਰਿਤ ਹੋਵੇਗੀ।

ਹੋਰ ਪੜ੍ਹੋ: ਗਿੱਪੀ ਗਰੇਵਾਲ ਸ੍ਰੀ ਨਨਕਾਣਾ ਸਾਹਿਬ ਹੋਏ ਨਤਮਸਤਕ, ਤਸਵੀਰਾਂ ਹੋ ਰਹੀਆਂ ਵਾਇਰਲ

ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਗੱਲ ਤਾਂ ਸਾਫ਼ ਹੋ ਗਈ ਕਿ ਆਯੁਸ਼ਮਾਨ ਆਪਣੇ ਵੱਖਰੇ ਕਿਰਦਾਰ ਨਾਲ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤ ਸਕਦੇ ਹਨ। ਜੇ ਫ਼ਿਲਮ ਵਿੱਚ ਕਲਕਾਰਾਂ ਦੀ ਗੱਲ ਕਰੀਏ ਤਾਂ ਫ਼ਿਲਮ ਵਿੱਚ ਆਯੁਸ਼ਮਾਨ ਖੁਰਾਣਾ, ਜਤਿੰਦਰ ਕੁਮਾਰ ਤੋਂ ਇਲਾਵਾ ਨੀਨਾ ਗੁਪਤਾ, ਗਜਰਾਜ ਰਾਓ ਤੇ ਮਾਨਵੀ ਨਜ਼ਰ ਆਉਣਗੇ।

ਫ਼ਿਲਮ ਦੇ ਟ੍ਰੇਲਰ ਬਾਰੇ
ਫ਼ਿਲਮ ਦੇ ਟ੍ਰੇਲਰ ਵਿੱਚ ਆਯੁਸ਼ਮਾਨ ਆਪਣੇ ਗੇ ਲੁੱਕ ਵਿੱਚ ਨਜ਼ਰ ਆ ਰਹੇ ਹਨ। ਆਵਾਜ਼ ਦੀ ਨਰਮੀ ਦੇ ਨਾਲ ਉਨ੍ਹਾਂ ਨੇ ਆਪਣੀ ਨੱਕ ਵਿੱਚ ਨੱਥ ਪਾਈ ਹੋਈ। ਕਾਰਤਿਕ (ਆਯੁਸ਼ਮਾਨ ਖੁਰਾਣਾ) ਤੇ ਉਨ੍ਹਾਂ ਦੇ ਮਾਮਾ ਵਿਚਕਾਰ ਡਾਇਲਾਗ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ, ਮਾਮਾ: 'ਇੱਕ ਗੱਲ ਦੱਸ ਬੇਟਾ ਇਹ ਕਦੋਂ ਡਿਸਾਇਡ ਕੀਤਾ ਕਿ ਤੂੰ ਇਹ ਬਣੇਗਾ....ਜਿਸ ਉੱਤੇ ਆਯੁਸ਼ਮਾਨ ਬੋਲਦਾ ਹੈ,'ਇਸ ਨੂੰ ਹੀ ਗੇ ਕਹਿੰਦੇ ਨੇ.....ਤੇ ਤੁਸੀਂ ਇਹ ਡਿਸਾਇਡ ਕਦੋਂ ਕੀਤਾ ਕੀ ਤੁਸੀਂ ਗੇ ਨਹੀਂ ਬਣੋਗੇ।'

ਇਸ ਫ਼ਿਲਮ ਨੂੰ ਹਿਤੇਸ਼ ਕੇਵਲਯ ਨੇ ਲਿਖਿਆ ਤੇ ਫ਼ਿਲਮ ਨੂੰ ਆਨੰਦ ਐਲ ਰਾਏ, ਭੂਸ਼ਣ ਕੁਮਾਰ, ਕਲਰ ਯੇਲੋ ਪ੍ਰੋਡਿਊਸ ਅਤੇ ਟੀ ਸੀਰੀਜ਼ ਨੇ ਕੋ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਵੇਗੀ।

Intro:Body:

arsh


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.