ETV Bharat / sitara

ਇਸ ਕਾਰਨ ਗਾਇਕ ਕੰਵਰ ਸੁਖਬੀਰ ਸਿੰਘ ਨੂੰ ਗਾਇਕੀ ਵਿੱਚ ਨਹੀਂ ਮਿਲੀ ਪਛਾਣ

author img

By

Published : Sep 23, 2019, 6:11 PM IST

ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਆਦਰਸ਼ ਨਗਰ ਇਲਾਕੇ 'ਚ ਰਹਿਣ ਵਾਲੇ 65 ਸਾਲਾ ਗਾਇਕ ਕੰਵਰ ਸੁਖਬੀਰ ਸਿੰਘ ਸਰਦਾਰ ਕੰਵਰ ਸੁਖਬੀਰ ਸਿੰਘ ਦੀ ਆਵਾਜ਼ ਬਹੁਤ ਹੀ ਵਧੀਆ ਹੈ। ਉਨ੍ਹਾਂ ਨੂੰ ਮੁਹੰਮਦ ਰਫ਼ੀ ਦੇ ਗੀਤ ਬਹੁਤ ਪਸੰਦ ਹਨ। ਈਟੀਵੀ ਭਾਰਤ ਨਾਲ ਉਨ੍ਹਾਂ ਨੇ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਬਾਰੇ ਦੱਸਿਆ।

ਗਾਇਕ ਕੰਵਰ ਸੁਖਬੀਰ ਸਿੰਘ ਨੂੰ ਗਾਇਕੀ ਵਿੱਚ ਨਹੀਂ ਮਿਲੀ ਪਛਾਣ

ਅੰਮ੍ਰਿਤਸਰ: ਅਕਸਰ ਲੋਕ ਮਖ਼ੌਲ ਵਿੱਚ ਕਹਿੰਦੇ ਹਨ ਕਿ ਪੰਜਾਬ 'ਚ ਇੱਟ ਪੁੱਟੋ ਤਾਂ ਮਿਲ ਜਾਂਦੇ ਹਨ। ਕੁਝ ਗਾਇਕ ਤਾਂ ਪੈਸੇ ਲਾ ਕੇ ਸਟਾਰ ਬਣ ਜਾਂਦੇ ਹਨ ਅਤੇ ਕੁਝ ਮਿਹਨਤ ਕਰਦੇ ਰਹਿੰਦੇ ਹਨ ਪਰ ਕਾਮਯਾਬੀ ਉਨ੍ਹਾਂ ਨੂੰ ਨਹੀਂ ਮਿਲਦੀ। ਅਜਿਹਾ ਹੀ ਕੁੱਝ ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਅਦਰਸ਼ ਨਗਰ ਇਲਾਕੇ 'ਚ ਰਹਿਣ ਵਾਲੇ 65 ਸਾਲਾ ਗਾਇਕ ਕੰਵਰ ਸੁਖਬੀਰ ਸਿੰਘ ਨਾਲ ਹੋਇਆ। ਉਨ੍ਹਾਂ ਦੀ ਅਵਾਜ਼ ਦਿਲ ਨੂੰ ਛੂਹ ਜਾਂਦੀ ਹੈ ਅਤੇ ਕੋਈ ਵੀ ਉਨ੍ਹਾਂ ਦਾ ਗੀਤ ਸੁਣਦਾ ਹੈ ਤਾਂ ਉਹ ਕੰਵਰ ਸੁਖਬੀਰ ਸਿੰਘ ਦਾ ਮੁਰੀਦ ਹੋ ਜਾਂਦਾ ਹੈ।

ਗਾਇਕ ਕੰਵਰ ਸੁਖਬੀਰ ਸਿੰਘ ਨੂੰ ਗਾਇਕੀ ਵਿੱਚ ਨਹੀਂ ਮਿਲੀ ਪਛਾਣ

ਇਸ ਟੈਲੇਂਟ ਨੂੰ ਨਾਂਅ ਅਤੇ ਸ਼ੌਹਰਤ ਕਿਉਂ ਨਹੀਂ ਮਿਲੀ ?

ਇਸ ਗੱਲ ਦਾ ਜਵਾਬ ਕੰਵਰ ਸੁਖਬੀਰ ਸਿੰਘ ਦਿੰਦੇ ਹਨ ਕਿ ਉਨ੍ਹਾਂ ਦੀ ਅਵਾਜ਼ ਦੀ ਸ਼ਲਾਘਾ ਤਾਂ ਬਹੁਤ ਹੋਈ ਪਰ ਕਿਸੇ ਨੇ ਮਦਦ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਉਸ ਨੇ ਬਹੁਤ ਮਿਹਨਤ ਕੀਤੀ ਹਰ ਪਾਸੇ ਇੱਕੋਂ ਹੀ ਜਵਾਬ ਆਇਆ ਕਿ ਜੇ ਨਾਂਅ ਅਤੇ ਸ਼ੌਹਰਤ ਕਮਾਉਣੀ ਹੈ ਤਾਂ ਪੈਸੇ ਲੱਗਣਗੇ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਕੈਸਟਾਂ ਵਾਲਿਆਂ ਕੋਲ ਵੀ ਗਏ ,ਕੰਪਨੀਆਂ ਨੇ ਉਸ ਵੇਲੇ ਹਜ਼ਾਰਾਂ ਰੁਪਏ ਕਮਾਏ ਪਰ ਉਨ੍ਹਾਂ ਨੂੰ 100 ਜਾਂ 200 ਰੁਪਏ ਹੀ ਮਿਲਦੇ ਸੀ।

ਕਿਵੇਂ ਚੱਲਦਾ ਹੈ ਕੰਵਰ ਸੁਖਬੀਰ ਸਿੰਘ ਦੇ ਘਰ ਦਾ ਗੁਜ਼ਾਰਾ ?

ਘਰ ਦਾ ਖ਼ਰਚ ਚਲਾਉਣ ਲਈ ਸੁਖਬੀਰ ਸਿੰਘ ਨੇ ਬਹੁਤ ਯਤਨ ਕੀਤੇ। ਕਈ ਕੰਮ ਸ਼ੁਰੂ ਕੀਤੇ ਅਤੇ ਬੰਦ ਕੀਤੇ। ਪਹਿਲਾਂ ਉਹ ਇੱਕ ਮਿੱਲ ਤੋਂ ਰਿਟਾਇਰ ਹੋਏ ਉਸ ਤੋਂ ਬਾਅਦ ਉਨ੍ਹਾਂ ਕਚਾਲੂਆਂ ਦੀ ਰੇੜੀ ਲਗਾਈ। ਸੜਕਾਂ ਖ਼ਰਾਬ ਹੋਣ ਕਰਕੇ ਉਹ ਵੀ ਕਾਮਯਾਬ ਨਹੀਂ ਹੋਈ। ਕੰਵਰ ਸੁਖਬੀਰ ਸਿੰਘ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਇੱਕ ਬੇਟੇ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ ਅਤੇ ਦੂਜਾ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦੇ ਪੁੱਤਰ ਦੀ ਹੀ ਤਨਖ਼ਾਹ ਨਾਲ ਘਰ ਚੱਲਦਾ ਹੈ।

Intro:65 ਸਾਲ ਇਕ ਬਜ਼ੁਰਗ ਜਿਨਹੁ ਬਚਪਨ ਤੋਂ ਹੀ ਮੁਹਮਦ ਰਫੀ ਦੇ ਗਾਣੇ ਗਾਨ ਦਾ ਸ਼ੌਕ
ਉਸਦੀ ਅਵਾਜ ਵਿਚ ਅਜੇ ਵੀ ਪੂਰੀ ਮਿਠਾਸ
ਜੇਕਰ ਕੋਈ ਬੰਦਾ ਉਸ ਕੋਲ ਬੈਠ ਜਾਇ- ਤੇ ਉਸਦੇ ਗਾਣੇ ਸੁਣੇ ਤੇ ਉਸਦਾ ਉਸ ਕੋਲੋਂ ਉੱਠਣ ਨੂੰ ਦਿਲ ਨਹੀਂ ਕਰੇਗਾ
ਸਾਫ ਸੁਥਰੀ ਦਿਲ ਨੂੰ ਮੋਹਨ ਵਾਲੀ ਗਾਇਕੀBody:ਐਂਕਰ : ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਅਦਰਸ਼ ਨਗਰ ਇਲਾਕੇ ਦੇ ਰਿਹਣ ਵਾਲੇ ਸਰਦਾਰ ਕੰਵਰ ਸੁਖਬੀਰ ਸਿੰਘ ਜਿਸ ਦੀ ਉਮਰ ਕਰੀਬ 64-65 ਸਾਲ ਦੇ ਕਰੀਬ ਹੈ ਜਦ ਸਾਡੀ ਟੀਮ ਉਸਦੇ ਘਰ ਉਸ ਨਾਲ ਗੱਲ ਬਾਤ ਗਈ ਤੇ ਉਸਦੀ ਅਵਾਜ ਵਿਚ ਇਨ੍ਹੀ ਕਿ ਮਿਠਾਸ ਸੀ ਕਿ ਜੀ ਕਰਦਾ ਸੀ ਉਸ ਕੋਲ ਬੈਠ ਪਿਆਰ ਭਰੇ ਗਾਣੇ ਰਹੀਏ , ਉਸਦੀ ਅਵਾਜ ਦਿਲ ਨੂੰ ਛੁਹ ਲਿੰਦੀ ਹੈ। , ਕੰਵਰ ਸੁਖਬੀਰ ਸਿੰਘ ਨੇ ਦੱਸਿਆ ਕਿ ਮੇਨੂ ਬਚਪਨ ਤੋਂ ਹੀ ਮੁਹੰਮਦ ਰਫੀ ਦੇ ਗਾਣੇ ਗਾਨ ਦਾ ਸ਼ੌਕ ਸੀ ਕਿ ਮੇਨੂ ਉਹ ਬਹੁਤ ਪਸੰਦ ਸੀ ਤੇ ਮੈ ਹੀ ਉਨ੍ਹਾਂ ਦੇ ਗਾਣੇ ਗੁਨ ਗੁਨਾਦਾ ਰਿਹੰਦਾ ਸੀ , ਉਨ੍ਹਾਂ ਦੱਸਿਆ ਕਿ ਮੇਂ ਸਕੂਲੋਂ ਘਰ ਆਣਾ ਤੇ ਰਸਤੇ ਵਿਚ ਲੋਕਾਂ ਮੇਨੂ ਆਪਣੇ ਕੋਲ ਬਿਠਾਣਾ ਤੇ ਗਾਣੇ ਸੁਣਨੇ ਤੇ ਜਾਨ ਲਗੇ ਮੇਨੂ ਇਕ ਆਣਾ ਦੇਣਾ ਮੈ ਬੜਾ ਖੁਸ਼ ਹੋਣਾ ਕਿਉਕਿ ਉਸ ਵੇਲੇ ਆਨੇ ਦੀ ਬੜੀ ਕੀਮਤ ਸੀ , ਫਿਰ ਮੈ ਸਵਦੇਸ਼ੀ ਮਿਲ ਵਿਚ ਲੱਗਿਆ ਸੀ ਤੇ ਮੇਰੀ ਸ਼ਾਦੀ ਹੋਈ ਜਿਸ ਤੋਂ ਮੇਰੇ ਤਿਨ ਬੱਚੇ ਹਨ ਦੋ ਬੇਟੇ ਤੇ ਇਕ ਬੇਟੀ ਹੈ ਇਕ ਬੇਟਾ ਮੇਰਾ ਨਾਰਮਲ ਹੈ ਤੇ ਇਕ ਬੇਟਾ ਕਮ ਕਰਦਾ ਹੈConclusion:ਮੈ ਸਵਦੇਸ਼ੀ ਮਿਲ ਵਿੱਚੋ ਰਿਟਾਇਰ ਹੋ ਗਿਆ , ਤੇ ਮੈ ਬੜੇ ਕਮ ਕੀਤੇ ਰੇਹੜੀ ਵੀ ਚਲਾਈ ਆਲੂ ਕਚਾਲੂ ਵੀ ਵੇਚੇ ਪਰ ਮੇਰੇ ਕੋਲੋਂ ਹੁਣ ਰੇਹੜੀ ਨਹੀਂ ਧੱਕੀ ਜਾਂਦੀ ਸੀ ਪਰ ਹੁਣ ਮੈ ਬਸ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਸਵੇਰੇ ਤਿਨ -ਚਾਰ ਵਜੇ ਉੱਠ ਕੇ ਜਾਂਦਾ ਹਾਂ ਬਸ ਉਸਦੇ ਘਰ ਦੀ ਸੇਵਾ ਹੁਣ ਕਰਦਾ ਹੈ ਮੈ ਸਟੇਜਾਂ ਤੇ ਵੀ ਗਾਇਆ ਗਿਆ ਦੂਰਦਰਸ਼ਨ ਤੇ ਵੀ ਗਾਇਆ ਸਾਰੀਆਂ ਨੇ ਮੇਰੀ ਅਵਾਜ ਦੀ ਬੜੀ ਤਾਰੀਫ ਕੀਤੀ ਇਕ ਗੱਲ ਇਹ ਵੀ ਹੈ ਕਿ ਅੱਜ ਕਲ ਦੇ ਗਾਣੇ ਜੋ ਅਸੀਂ ਘਰ ਵਿਚ ਬੈਠ ਕੇ ਸਾਰੇ ਨਹੀਂ ਸੁਨ ਸਕਦੇ ਪਰ ਇਸ ਗਾਇਕ ਦੇ ਗਾਣੇ ਸੁਨ ਕੇ ਸਾਰਾ ਪਿੰਡ ਉਸਦੇ ਕੋਲ ਆਕੇ ਬੈਠ ਜਾਂਦਾ ਸੀ , ਉਸਦੀ ਘਰ ਦੀ ਮਾੜੀ ਹਾਲਤ ਵੇਖ ਕੇ ਬਿਆਨ ਨਹੀਂ ਕੀਤੀ ਜਾ ਸਕਦੀ ਅਸੀਂ ਉਸ ਕੋਲੋਂ ਪੁੱਛਿਆ ਕਿ ਤੁਸੀਂ ਕੋਈ ਆਪਣੀ ਕੈਸੇਟ ਨਹੀਂ ਕੱਢੀ ਤੇ ਉਨ੍ਹੀ ਕਿਹਾ ਮੇਂ ਗਿਆ ਸੀ ਇਕ ਦੋ ਜਗਾ ਤੇ ਉਨ੍ਹਾਂ ਕਿਹਾ ਤੁਹਾਡੀ ਅਵਾਜ ਤੇ ਬਹੁਤ ਸੋਹਣੀ ਹੈ ਪਰ ਤੁਹਾਡੀ ਪ੍ਰਸਨੈਲਿਟੀ ਨਹੀਂ ਤੇ ਤੁਹਾਡੇ ਕਕੱਪੜੇ ਵੀ ਵਧੀਆ ਨਹੀਂ ਤੇ ਉਨ੍ਹਾਂ ਕਿਹਾ ਮੇਰੇ ਕੋਲ ਪੈਸੇ ਵੀ ਨਹੀਂ ਤੇ ਨਾ ਹੀ ਕੋਈ ਜਮੀਨ ਸੀ ਕਿ ਮੈ ਉਨ੍ਹਾਂ ਨੂੰ ਦੇਕੇ ਆਪਣੀ ਕੈਸੇਟ ਕਢਵਾ ਲਿੰਦਾ ਤੇ ਅੱਜ ਮੇਰੇ ਸਰ ਤੇ ਛੱਤ ਨਹੀਂ ਸੀ ਹੋਣੀ , ਤੇ ਫਿਰ ਮੈ ਕਿਰਾਏ ਤੇ ਧੱਕੇ ਖਾਂਦੇ ਹੋਣਾ ਸੀ , ਜਦ ਉਨ੍ਹਾਂ ਕੋਲੋਂ ਪੁੱਛਿਆ ਕਿ ਤੁਸੀਂ ਕਸੇ ਲੀਡਰ ਜਾ ਕਿਸੇ ਨੇਤਾ ਕੋਲ ਨਹੀਂ ਗਏ ਉਨ੍ਹਾਂ ਦਾ ਕਿਹਨਾਂ ਸੀ ਮੈ ਉਨ੍ਹਾਂ ਕੋਲ ਵੀ ਗਿਆ ਸੀ ਉਹ ਵੀ ਬਸ ਚੋਣਾਂ ਦੇ ਵੇਲੇ ਹੀ ਗੱਲ ਬਾਤ ਸੁਣਦੇ ਨੇ ਜਦੋ ਚੋਣਾਂ ਅੰਡਿਆਂ ਨੇ ਤੇ ਉਹ ਮੇਰੇ ਕੋਲੋਂ ਆਪਣਾ ਪ੍ਰਚਾਰ ਕਰਵਾਣ ਲਈ ਆਂਦੇ ਨੇ ਬਸ ਜਦੋ ਸੀ ਉਨ੍ਹਾਂ ਕੋਲ ਜਾਂਦੇ ਹਾ ਤੇ ਅਗੋਂ ਜਵਾਬ ਮਿਲਦਾ ਹੈ ਨੇਤਾ ਜੀ ਚੰਡੀਗ੍ਹੜ ਗਏ ਨੇ , ਗੱਲ ਤੇ ਹੈ ਵਾਹ ਵਾਹ ਨਾਲ ਢਿੱਡ ਨਹੀਂ ਭਰਦਾ ਉਸਨੇ ਰੋਟੀ ਮੰਗਣੀ ਹੈ ਹੁਣ ਤੇ ਬਸ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ ਜਿਥੇ ਰੋਜ ਸਵੇਰੇ ਮੱਥਾ ਤੱਕਣ ਜਾਣੇ ਹਾਂ
ਬਾਈਟ : ਗਾਇਕ ਕੰਵਰ ਸੁਖਬੀਰ ਸਿੰਘ

ਵੀ/ਓ.... ਉਥੇ ਹੀ ਕੰਵਰ ਸੁਖਬੀਰ ਸਿੰਘ ਦੀ ਪਤਨੀ ਲਖਵਿੰਦਰ ਕੌਰ ਦਾ ਕਿਹਨਾਂ ਹੈ ਕਿ ਇਨ੍ਹਾਂ ਬਹੁਤ ਗਾਣ ਦਾ ਸ਼ੌਕ ਹੈ ਇਹ ਵਿਹਾਹ ਤੋਂ ਪਹਲੇ ਗਾਂਦੇ ਸੀ ਇਹ ਬੰਬਈ ਤੇ ਕਲਕੱਤਾ ਵੀ ਗਾ ਕੇ ਆਏ ਪਰ ਕਿਸੇ ਨੇ ਇਨ੍ਹਾਂ ਦੀ ਬਾਂਹ ਨਹੀਂ ਫੜੀ ਘਰਦੇ ਗੁਜਾਰਾ ਬਸ ਗੁਰੁ ਰਾਮਦਾਸ ਦੇ ਆਸਰੇ ਚੱਲੀ ਜਾਂਦਾ ਹੈ
ਬਾਈਟ : ਲਖਵਿੰਦਰ ਕੌਰ ਗਾਇਕ ਦੀ ਪਤਨੀ
ETV Bharat Logo

Copyright © 2024 Ushodaya Enterprises Pvt. Ltd., All Rights Reserved.